ਸਾਡੇ ਨਾਲ ਸ਼ਾਮਲ

Follow us

18.3 C
Chandigarh
Tuesday, January 20, 2026
More
    Home Breaking News RCB vs PBKS: ...

    RCB vs PBKS: ਕੁਆਲੀਫਾਇਰ-1, ਪਲੇਆਫ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ ਦੋਵੇਂ ਟੀਮਾਂ

    RCB vs PBKS
    RCB vs PBKS: ਕੁਆਲੀਫਾਇਰ-1, ਪਲੇਆਫ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ ਦੋਵੇਂ ਟੀਮਾਂ

    ਪੰਜਾਬ ਦਾ ਸਾਹਮਣਾ ਮਜ਼ਬੂਤ ਆਰਸੀਬੀ ਨਾਲ

    • ਸੀਜ਼ਨ ’ਚ ਤੀਜੀ ਵਾਰ ਹੋਵੇਗਾ ਦੋਵੇੇਂ ਟੀਮਾਂ ਦਾ ਸਾਹਮਣਾ

    RCB vs PBKS: ਸਪੋਰਟਸ ਡੈਸਕ। ਆਈਪੀਐਲ 2025 ਦਾ ਕੁਆਲੀਫਾਇਰ-1 ਅੱਜ ਪੰਜਾਬ ਕਿੰਗਜ਼ ਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਸਟੇਡੀਅਮ ’ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਦੋਵੇਂ ਟੀਮਾਂ ਆਈਪੀਐਲ ਇਤਿਹਾਸ ’ਚ ਪਹਿਲੀ ਵਾਰ ਪਲੇਆਫ ਮੈਚ ’ਚ ਭਿੜਨਗੀਆਂ। ਦੋਵੇਂ ਟੀਮਾਂ ਸੀਜ਼ਨ ’ਚ ਤੀਜੀ ਵਾਰ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ। ਪਹਿਲਾਂ ਜਦੋਂ ਦੋ ਮੈਚ ਖੇਡੇ ਗਏ ਸਨ, ਦੋਵਾਂ ਨੇ ਇੱਕ-ਇੱਕ ਜਿੱਤ ਹਾਸਲ ਕੀਤੀ ਸੀ।

    ਇਹ ਖਬਰ ਵੀ ਪੜ੍ਹੋ : Weather Alert: ਇਸ ਦਿਨ ਤੱਕ ਖਰਾਬ ਰਹੇਗਾ ਮੌਸਮ! ਧੂੜ ਭਰੀ ਹਨ੍ਹੇਰੀ ਤੇ ਮੀਂਹ ਦਾ ਅਲਰਟ

    ਮੈਚ ਵੇਰਵੇ | RCB vs PBKS

    • ਟੂਰਨਾਮੈਂਟ : ਇੰਡੀਅਨ ਪ੍ਰੀਮੀਅਰ ਲੀਗ (IPL)
    • ਮੈਚ : ਕੁਆਲੀਫਾਇਰ-1
    • ਟੀਮਾਂ : ਆਰਸੀਬੀ ਬਨਾਮ ਪੰਜਾਬ
    • ਮਿਤੀ : 29 ਮਈ
    • ਸਟੇਡੀਅਮ : ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਸਟੇਡੀਅਮ, ਮੁੱਲਾਂਪੁਰ
    • ਸਮਾਂ : ਟਾਸ, ਸ਼ਾਮ 7:00 ਵਜੇ, ਮੈਚ ਸ਼ੁਰੂ : ਸ਼ਾਮ 7:30 ਵਜੇ

    ਕੋਹਲੀ RCB ਵੱਲੋਂ ਸਭ ਤੋਂ ਵੱਧ ਸਕੋਰਰ, 8 ਅਰਧਸੈਂਕੜੇ ਜੜੇ

    ਬੰਗਲੌਰ ਲਈ ਸਭ ਤੋਂ ਵਧੀਆ ਗੱਲ ਇਹ ਹੈ ਕਿ ਵਿਰਾਟ ਕੋਹਲੀ ਚੰਗੀ ਫਾਰਮ ’ਚ ਦਿਖਾਈ ਦੇ ਰਹੇ ਹਨ। ਉਨ੍ਹਾਂ ਮੌਜ਼ੂਦਾ ਸੀਜ਼ਨ ’ਚ 13 ਮੈਚਾਂ ’ਚ 60.20 ਦੀ ਔਸਤ ਤੇ 147.51 ਦੀ ਸਟ੍ਰਾਈਕ ਰੇਟ ਨਾਲ 602 ਦੌੜਾਂ ਬਣਾਈਆਂ ਹਨ। ਇਨ੍ਹਾਂ ’ਚ 8 ਅਰਧ ਸੈਂਕੜੇ ਸ਼ਾਮਲ ਹਨ। ਕੋਹਲੀ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਹਨ। ਜੋਸ਼ ਹੇਜ਼ਲਵੁੱਡ ਵਿਕਟ ਲੈਣ ਵਾਲਿਆਂ ’ਚ ਸਿਖਰ ’ਤੇ ਹਨ। ਉਨ੍ਹਾਂ 10 ਮੈਚਾਂ ’ਚ ਕੁੱਲ 18 ਵਿਕਟਾਂ ਲਈਆਂ ਹਨ।

    ਪਿੱਚ ਰਿਪੋਰਟ | RCB vs PBKS

    ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਹੈ। ਇੱਥੇ ਉੱਚ ਸਕੋਰਿੰਗ ਮੈਚ ਵੇਖੇ ਜਾ ਸਕਦੇ ਹਨ। ਹੁਣ ਤੱਕ ਇੱਥੇ 9 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। 5 ਮੈਚਾਂ ’ਚ, ਪਹਿਲੀ ਪਾਰੀ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਤੇ 4 ’ਚ ਪਹਿਲਾਂ ਪਿੱਛਾ ਕਰਨ ਵਾਲੀ ਟੀਮ ਜਿੱਤੀ ਹੈ। ਇੱਥੇ ਸਭ ਤੋਂ ਵੱਧ ਟੀਮ ਸਕੋਰ 219/6 ਹੈ, ਜੋ ਪੰਜਾਬ ਨੇ ਇਸ ਸੀਜ਼ਨ ’ਚ ਚੇਨਈ ਸੁਪਰ ਕਿੰਗਜ਼ ਵਿਰੁੱਧ ਬਣਾਇਆ ਸੀ।

    ਮੌਸਮ ਸਬੰਧੀ ਜਾਣਕਾਰੀ | RCB vs PBKS

    ਮੁੱਲਾਂਪੁਰ ’ਚ ਮੌਸਮ ਵੀਰਵਾਰ ਨੂੰ ਕਾਫੀ ਗਰਮ ਰਹੇਗਾ। ਅੱਜ ਇੱਥੇ ਬਹੁਤ ਤੇਜ਼ ਧੁੱਪ ਰਹੇਗੀ। ਮੀਂਹ ਪੈਣ ਦੀ ਕੋਈ ਖਾਸ ਸੰਭਾਵਨਾ ਨਹੀਂ ਹੈ। ਤਾਪਮਾਨ 24 ਤੋਂ 39 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ। ਹਵਾ ਦੀ ਗਤੀ 17 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

    ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11

    ਪੰਜਾਬ ਕਿੰਗਜ਼ : ਸ਼੍ਰੇਅਸ ਅਈਅਰ (ਕਪਤਾਨ), ਪ੍ਰਿਯਾਂਸ਼ ਆਰੀਆ, ਪ੍ਰਭਸਿਮਰਨ ਸਿੰਘ, ਜੋਸ਼ ਇੰਗਲਿਸ (ਵਿਕਟਕੀਪਰ), ਨੇਹਲ ਵਢੇਰਾ, ਸ਼ਸ਼ਾਂਕ ਸਿੰਘ, ਮਾਰਕਸ ਸਟੋਇਨਿਸ, ਅਜ਼ਮਤੁੱਲਾ ਉਮਰਜ਼ਈ, ਹਰਪ੍ਰੀਤ ਬਰਾੜ, ਕਾਇਲ ਜੈਮੀਸਨ ਤੇ ਅਰਸ਼ਦੀਪ ਸਿੰਘ।

    ਇਮਪੈਕਟ ਪਲੇਅਰ : ਵਿਜੇ ਕੁਮਾਰ ਵੈਸਾਖ

    ਰਾਇਲ ਚੈਲੇਂਜਰਜ਼ ਬੰਗਲੌਰ : ਰਜਤ ਪਾਟੀਦਾਰ (ਕਪਤਾਨ), ਫਿਲ ਸਾਲਟ, ਵਿਰਾਟ ਕੋਹਲੀ, ਲਿਆਮ ਲਿਵਿੰਗਸਟੋਨ, ​​ਮਯੰਕ ਅਗਰਵਾਲ, ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਸੀਫਰਟ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਯਸ਼ ਦਿਆਲ, ਜੋਸ਼ ਹੇਜ਼ਲਵੁੱਡ।

    ਇਮਪੈਕਟ ਪਲੇਅਰ : ਨੁਵਾਨ ਤੁਸ਼ਾਰਾ।