(Protocol) | ਸੈਸ਼ਨ ਤੋਂ ਬਾਹਰ ਹੋ ਸਕਦੀਆਂ ਨੇ ਦੋਵੇਂ ਵਿਰੋਧੀ ਪਾਰਟੀਆਂ

Election Manifesto Congres

ਪ੍ਰੋਟੋਕਾਲ (Protocol) ਤਹਿਤ ਅਕਾਲੀ ਤੇ ਆਪ ਨਹੀਂ ਹੋ ਸਕਦੇ ਸ਼ਾਮਲ

  • ਅਕਾਲੀ ਵਿਧਾਇਕਾਂ ਨੇ ਮੀਟਿੰਗ ਪਿੱਛੋਂ ਖਾਧਾ ਇਕੱਠੇ ਖਾਣਾ, ਗੁਰਪ੍ਰਤਾਪ ਵਡਾਲਾ ਆ ਗਏ ਕੋਰੋਨਾ ਪਾਜ਼ਿਟਿਵ
  • ਆਪ ਵਿਧਾਇਕ ਮਨਜੀਤ ਬਿਲਾਸਪੁਰ ਵੀ ਆਏ ਕੋਰੋਨਾ ਪਾਜ਼ਿਟਿਵ, ਵਿਧਾਇਕਾਂ ਦਲ ਦੀ ਮੀਟਿੰਗ ‘ਚ ਸਨ ਸ਼ਾਮਲ

ਚੰਡੀਗੜ, (ਅਸ਼ਵਨੀ ਚਾਵਲਾ) । ਪੰਜਾਬ ਵਿਧਾਨ ਸਭਾ (punjab vidhan sabha) ਦੇ ਇਕ ਦਿਨਾਂ ਸੈਸ਼ਨ ਵਿੱਚ ਦੋਵੇਂ ਵਿਰੋਧੀ ਪਾਰਟੀਆਂ ਭਾਗ ਹੀ ਨਹੀਂ ਲੈ ਸਕਦੀਆਂ ਹਨ, ਕਿਉਂਕਿ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ-ਇੱਕ ਵਿਧਾਇਕ (covid 19) ਕੋਰੋਨਾ ਪਾਜ਼ਿਟਿਵ ਆ ਗਏ ਹਨ। ਇਨ੍ਹਾਂ ਦੋਵਾਂ ਦੇ ਕੋਰੋਨਾ ਪਾਜ਼ਿਟਿਵ ਆਉਣ ਤੋਂ ਪਹਿਲਾਂ ਦੋਵਾਂ ਵਿਧਾਇਕਾਂ ਨੇ ਵਿਧਾਇਕ ਦਲ ਦੀ ਮੀਟਿੰਗ ਵਿੱਚ ਭਾਗ ਲੈਣ ਦੇ ਨਾਲ ਹੀ ਖਾਣਾ ਵੀ ਇਕੱਠੇ ਹੀ ਖਾਧਾ ਹੈ, ਜਿਸ ਕਾਰਨ ਸਿਹਤ ਵਿਭਾਗ ਦੇ ਪ੍ਰੋਟੋਕਾਲ (Protocol) ਅਨੁਸਾਰ ਇਨ੍ਹਾਂ ਵਿਧਾਇਕਾਂ ਵਿੱਚੋਂ ਕੋਈ ਵੀ ਵਿਧਾਇਕ ਵੱਡੀ ਗਿਣਤੀ ਵਾਲੇ ਇਕੱਠ ਅਤੇ ਸਮਾਗਮ ਵਿੱਚ ਭਾਗ ਨਹੀਂ ਲੈ ਸਕਦਾ ਹੈ, ਬਲਕਿ ਸਾਰੇ ਵਿਧਾਇਕਾਂ ਨੂੰ ਘੱਟ ਤੋਂ ਘੱਟ ਇੱਕ ਹਫ਼ਤੇ ਲਈ ਇਕਾਂਤਵਾਸ ਵਿੱਚ ਹੀ ਰਹਿਣਾ ਪਵੇਗਾ, ਨਹੀਂ ਤਾਂ ਇਹ ਹੋਰਨਾਂ ਲਈ ਖ਼ਤਰੇ ਵਾਲੀ ਗਲ ਹੋ ਸਕਦੀ ਹੈ।

Both opposition parties may be out of the session

ਜੇਕਰ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਸਿਹਤ ਵਿਭਾਗ ਦੇ ਪ੍ਰੋਟੋਕਾਲ (Protocol) ਅਨੁਸਾਰ ਚੱਲਦੀ ਹੈ ਤਾਂ ਦੋਵਾਂ ਪਾਰਟੀਆਂ ਦੇ ਵਿਧਾਇਕ 28 ਅਗਸਤ ਨੂੰ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਭਾਗ ਨਹੀਂ ਲੈ ਸਕਦੇ । ਇਸੇ ਪ੍ਰੋਟੋਕਾਲ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਹੁਣ ਸਿਹਤ ਵਿਭਾਗ ਦੀ ਸਲਾਹ ਲਏਗੀ ਕਿ ਉਨ੍ਹਾਂ ਨੂੰ ਸੈਸ਼ਨ ਵਿੱਚ ਜਾਣਾ ਚਾਹੀਦਾ ਹੈ ਜਾਂ ਫਿਰ ਨਹੀਂ ਜਾਣਾ ਚਾਹੀਦਾ ਹੈ।

ਜਾਣਕਾਰੀ ਅਨੁਸਾਰ 28 ਅਗਸਤ ਨੂੰ ਹੋ ਰਹੇ (punjab vidhan sabha) ਇੱਕ ਰੋਜ਼ਾ ਵਿਧਾਨ ਸਭਾ ਸੈਸ਼ਨ ਦੀ ਤਿਆਰੀ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਆਪਣੇ-ਆਪਣੇ ਦਫ਼ਤਰ ਵਿੱਚ ਵਿਧਾਇਕ ਦਲ ਦੀ ਮੀਟਿੰਗ ਸੱਦੀ ਹੋਈ ਸੀ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਦੀ ਮੀਟਿੰਗ ਵਿੱਚ ਸੁਖਬੀਰ ਬਾਦਲ ਵੀ ਸ਼ਾਮਲ ਹੋਏ ਸਨ ਅਤੇ 2 ਘੰਟਿਆਂ ਤੋਂ ਜ਼ਿਆਦਾ ਸਮਾਂ ਚੱਲੀ ਮੀਟਿੰਗ ਦੌਰਾਨ ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵੀ ਸ਼ਾਮਲ ਹੋਏ ਸਨ।

Both opposition parties may be out of the session

ਇਸ ਮੀਟਿੰਗ ਤੋਂ ਬਾਅਦ ਗੁਰਪ੍ਰਤਾਪ ਵਡਾਲਾ ਸਣੇ ਸਾਰੇ ਵਿਧਾਇਕਾਂ ਅਤੇ ਪਾਰਟੀ ਦੀ ਲੀਡਰਸ਼ਿਪ ਨੇ ਇਕੱਠੇ ਦੁਪਹਿਰ ਦਾ ਖਾਣਾ ਵੀ ਖਾਧਾ। ਠੀਕ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵਿਧਾਇਕ ਦਲ ਦੀ ਵੀ ਅੱਜ ਮੀਟਿੰਗ ਸੀ, ਜਿਸ ਵਿੱਚ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਸ਼ਾਮਲ ਹੋਏ । ਮੀਟਿੰਗ ਤੋਂ ਬਾਅਦ ਪਾਰਟੀ ਦੇ ਕੁਝ ਹੋਰ ਪ੍ਰੋਗਰਾਮ ਵੀ ਸਨ, ਜਿਸ ਵਿੱਚ ਮਨਜੀਤ ਸਿੰਘ ਬਿਲਾਸਪੁਰ ਸ਼ਾਮਲ ਰਹੇ।

ਵਿਧਾਨ ਸਭਾ ਵਿੱਚ ਸ਼ਾਮਲ ਹੋਣ ਲਈ ਕੋਰੋਨਾ ਟੈਸਟ ਕਰਵਾਉਣਾ ਜ਼ਰੂਰੀ

ਵਿਧਾਨ ਸਭਾ ਵਿੱਚ ਸ਼ਾਮਲ ਹੋਣ ਲਈ ਕੋਰੋਨਾ ਟੈਸਟ ਕਰਵਾਉਣਾ ਜ਼ਰੂਰੀ ਸੀ ਅਤੇ ਲਗਭਗ ਸਾਰੇ ਵਿਧਾਇਕ ਅੱਜ (covid 19) ਟੈਸਟ ਕਰਵਾ ਰਹੇ ਸਨ। ਸਾਰਿਆਂ ਦੇ ਟੈਸਟ ਹੋਣ ਤੋਂ ਬਾਅਦ ਅਕਾਲੀ ਵਿਧਾਇਕ ਗੁਰਪ੍ਰਤਾਪ ਵਡਾਲਾ ਅਤੇ ਆਪ ਵਿਧਾਇਕ ਮਨਜੀਤ ਬਿਲਾਸਪੁਰ ਦੀ ਰਿਪੋਰਟ ਪਾਜ਼ਿਟਿਵ ਆ ਗਈ,  ਜਿਸ ਤੋਂ ਬਾਅਦ ਦੋਵਾਂ ਪਾਰਟੀਆਂ ਵਿੱਚ ਭਾਜੜ ਮੱਚੀ ਗਈ, ਕਿਉਂਕਿ ਦੋਵਾਂ ਪਾਰਟੀਆਂ ਦੇ ਸਾਰੇ ਹੀ ਵਿਧਾਇਕ ਮੀਟਿੰਗ ਵਿੱਚ ਸ਼ਾਮਲ ਸਨ। ਜਿਸ ਕਾਰਨ ਇਨ੍ਹਾਂ ਸਾਰੇ ਵਿਧਾਇਕਾਂ ‘ਤੇ ਸਿਹਤ ਵਿਭਾਗ ਦਾ (Protocol) ਪ੍ਰੋਟੋਕਾਲ ਲਾਗੂ ਹੋ ਜਾਂਦਾ ਹੈ। ਜਿਸ  ਤਹਿਤ ਇਹ ਸਾਰੇ ਕੋਈ ਵੀ ਵੱਡੇ ਸਮਾਗਮ ਜਾਂ ਫਿਰ ਪ੍ਰੋਗਰਾਮ ਵਿੱਚ ਜਾਣਾ ਤਾਂ ਦੂਰ ਇਨ੍ਹਾਂ ਸਾਰਿਆਂ ਨੂੰ ਆਪਣੇ ਘਰਾਂ ਵਿੱਚ ਹੀ ਇੱਕ ਹਫ਼ਤੇ ਲਈ ਇਕਾਂਤਵਾਸ ਵਿੱਚ ਰਹਿਣਾ ਪਵੇਗਾ।

ਪ੍ਰੋਟੋਕਾਲ (Protocol) ਤੋਂ ਬਾਹਰ ਨਹੀਂ ਜਾਵੇਗੀ ਪਾਰਟੀ, ਡਾਕਟਰਾਂ ਨਾਲ ਕੀਤੀ ਜਾਵੇਗੀ ਸਲਾਹ : ਹਰਪਾਲ ਚੀਮਾ

ਆਪ ਵਿਧਾਇਕ ਦਲ ਦੇ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਵਿਧਾਇਕ ਮਨਜੀਤ ਬਿਲਾਸਪੁਰ ਦੇ ਕੋਰੋਨਾ ਪਾਜ਼ਿਟਿਵ ਆਉਣ ਬਾਰੇ ਜਾਣਕਾਰੀ ਮਿਲੀ ਹੈ ਅਤੇ ਉਹ ਅੱਜ ਮੀਟਿੰਗ ਵਿੱਚ ਸ਼ਾਮਲ ਹੋਣ ਦੇ ਨਾਲ ਹੀ ਇੱਕ ਪ੍ਰੋਗਰਾਮ ਵਿੱਚ ਵੀ ਸ਼ਾਮਲ ਸਨ।

ਇਸ ਲਈ ਸਿਹਤ ਵਿਭਾਗ ਦੇ ਹਰ ਪ੍ਰੋਟੋਕਾਲ (Protocol) ਅਨੁਸਾਰ ਹੀ ਚੱਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਸ਼ਾਮਲ ਕੋਈ ਵੀ ਵਿਧਾਇਕ ਪ੍ਰੋਟੋਕਾਲ ਤੋਂ ਬਾਹਰ ਨਹੀਂ ਜਾਵੇਗਾ ਅਤੇ ਡਾਕਟਰਾਂ ਨਾਲ ਹੀ ਸਲਾਹ ਕਰਦੇ ਹੋਏ ਬਾਕੀ ਪ੍ਰੋਗਰਾਮ ਤੈਅ ਕੀਤਾ ਜਾਵੇਗਾ।

ਹਾਈ ਰਿਸਕ ਕਾਰਨ ਕਰਵਾਉਣ ਟੈਸਟ ਅਤੇ ਰਹਿਣ ਇਕਾਂਤਵਾਸ : ਡਾ. ਰਾਜੀਵ ਭਾਸਕਰ

ਕੋਰੋਨਾ ਦੇ ਨੋਡਲ ਅਧਿਕਾਰੀ ਡਾ. ਰਾਜੀਵ ਭਾਸਕਰ ਨੇ ਦੱਸਿਆ ਕਿ ਜਦੋਂ ਕੋਈ ਵਿਅਕਤੀ (Covid-19) ਕੋਰੋਨਾ ਪਾਜ਼ਿਟਿਵ ਆ ਜਾਂਦਾ ਹੈ ਤਾਂ ਉਸ ਨਾਲ ਕੁਝ ਘੰਟੇ ਰਹਿਣ ਵਾਲੇ ਅਤੇ ਨਾਲ ਖਾਣਾ ਖਾਣ ਵਾਲੇ ਸਾਰੇ ਲੋਕ ਹਾਈ ਰਿਸਕ ਵਿੱਚ ਆ ਜਾਂਦੇ ਹਨ, ਇਸ ਲਈ ਉਨ੍ਹਾਂ ਸਾਰਿਆਂ ਨੂੰ ਟੈਸਟ ਕਰਵਾਉਣ ਦੇ ਨਾਲ ਹੀ ਇਕਾਂਤਵਾਸ ਵਿੱਚ ਹੀ ਰਹਿਣਾ ਜ਼ਰੂਰੀ ਹੈ। ਇਸ ਲਈ ਘੱਟ ਤੋਂ ਘੱਟ ਇੱਕ ਹਫ਼ਤਾ ਅਤੇ ਜ਼ਿਆਦਾ ਸਮਾਂ 12 ਦਿਨ ਹੀ ਹੁੰਦੇ ਹਨ। ਹਾਈ ਰਿਸਕ ਵਾਲੇ 5 ਤੋਂ 12 ਦਿਨਾਂ ਵਿਚਕਾਰ ਮੁੜ ਤੋਂ ਟੈਸਟ ਕਰਵਾ ਸਕਦੇ ਹਨ।

ਅਸੀਂ ਤਾਂ ਰੋਟੀ ਵੀ ਇਕੱਠੇ ਖਾਧੀ ਐ, ਹੁਣ ਦੇਖਦੇ ਹਾਂ ਕੀ ਕਰਨਾ ਪਵੇਗਾ : ਸ਼ਰਨਜੀਤ ਢਿੱਲੋਂ

ਅਕਾਲੀ ਵਿਧਾਇਕ ਦਲ ਦੇ ਲੀਡਰ ਸ਼ਰਨਜੀਤ ਢਿੱਲੋਂ ਨੇ ਦੱਸਿਆ ਕਿ ਅੱਜ ਵਿਧਾਇਕ ਦਲ ਮੀਟਿੰਗ ਦੇ ਨਾਲ ਹੀ ਪਾਰਟੀ ਦੇ ਅਹੁਦੇਦਾਰਾਂ ਦੀ ਵੀ ਮੀਟਿੰਗ ਸੀ, ਜਿਸ ਵਿੱਚ ਸੁਖਬੀਰ ਬਾਦਲ ਵੀ ਸ਼ਾਮਲ ਹੋਏ ਸਨ ਅਤੇ ਅਸੀਂ ਸਾਰਿਆਂ ਨੇ ਮੀਟਿੰਗ ਤੋਂ ਬਾਅਦ ਇਕੱਠੇ ਖਾਣਾ ਵੀ ਖਾਧਾ ਹੈ। ਇਸ ਲਈ ਸਿਹਤ ਵਿਭਾਗ ਦਾ ਪ੍ਰੋਟੋਕਾਲ (Protocol) ਦੇਖਦੇ ਹੋਏ ਉਸ ਅਨੁਸਾਰ ਹੀ ਚੱਲਿਆ ਜਾਵੇਗਾ, ਇਸ ਵਿੱਚ ਕੋਈ ਵੀ ਅਣਗਹਿਲੀ ਨਹੀਂ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.