ਸਾਡੇ ਨਾਲ ਸ਼ਾਮਲ

Follow us

15.4 C
Chandigarh
Thursday, February 12, 2026
More
    Home Breaking News Lehragaga New...

    Lehragaga News: ਕਰਜ਼ੇ ਤੋਂ ਤੰਗ ਮਜ਼ਦੂਰ ਨੇ ਕੀਤੀ ਜੀਵਨ ਲੀਲ੍ਹਾ ਸਮਾਪਤ

    Lehragaga News

    Lehragaga News

    ਲਹਿਰਾਗਾਗਾ (ਨੈਨਸੀ)। ਸਬ-ਡਵੀਜ਼ਨ ਲਹਿਰਾਗਾਗਾ ਅਧੀਨ ਪੈਂਦੇ ਪਿੰਡ ਚੋਟੀਆਂ ਵਿਖੇ ਇੱਕ ਖੇਤ ਮਜ਼ਦੂਰ ਵਲੋਂ ਕਰਜ਼ੇ ਤੋਂ ਤੰਗ ਆ ਕੇ ਆਪਣੇ ਘਰ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦੀ ਦੁਖਦਾਈ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਲਾਭ ਸਿੰਘ (45) ਪੁੱਤਰ ਜੇਠੂ ਸਿੰਘ ਵਾਸੀ ਚੋਟੀਆਂ ਨੇ ਪ੍ਰਾਈਵੇਟ ਫਾਇਨਾਂਸ ਕੰਪਨੀਆਂ ਤੋਂ ਕਰਜ਼ਾ ਲਿਆ ਹੋਇਆ ਸੀ ਅਤੇ ਆਪਣੀ ਲੜਕੀ ਦਾ ਵਿਆਹ ਵੀ ਰੱਖਿਆ ਹੋਇਆ ਸੀ ਪਰ ਉਹ ਕਰਜ਼ੇ ਤੋਂ ਇਨ੍ਹਾਂ ਜ਼ਿਆਦਾ ਤੰਗ ਆ ਚੁੱਕਿਆ ਸੀ ਕਿ ਉਸ ਨੂੰ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨੀ ਪਈ।

    Also Read : ਸਰਕਾਰ ਇਨ੍ਹਾਂ ਪਰਿਵਾਰਾਂ ਨੂੰ ਦੇ ਰਹੀ ਐ ਪਲਾਟਾਂ ਦਾ ਤੋਹਫ਼ਾ, ਇਸ ਤਰ੍ਹਾਂ ਕਰੋ ਅਪਲਾਈ

    ਜਦੋਂ ਪਰਿਵਾਰਕ ਮੈਂਬਰ ਕਿਸਾਨ ਦੇ ਖੇਤ ਝੋਨਾ ਲਾਉਣ ਲਈ ਗਏ ਹੋਏ ਸੀ ਤਾਂ ਬਾਅਦ ਵਿੱਚ ਲਾਭ ਸਿੰਘ ਨੇ ਆਪਣੇ ਘਰ ਫਾਹਾ ਲੈ ਲਿਆ। ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਬਾਰੇ ਘਰ ਵਾਪਸ ਆਉਣ ’ਤੇ ਪਤਾ ਲੱਗਿਆ। ਚੌਂਕੀ ਚੋਟੀਆਂ ਨੇ ਇੰਚਾਰਜ ਹਰਿੰਦਰ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਦੇ ਪੁੱਤਰ ਸੰਦੀਪ ਕੁਮਾਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਕਰਵਾਉਣ ਮਗਰੋਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਜ਼ਰੂਰਤਮੰਦ ਪਰਿਵਾਰ ਦੀ ਆਰਥਿਕ ਮੱਦਦ ਕਰੇ।

    LEAVE A REPLY

    Please enter your comment!
    Please enter your name here