ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਦਾ ਨਹੀਂ ਹੋਇਆ ਕੋਈ ਅਸਰ
ਸੇਰਪੁਰ(ਰਵੀ ਗੁਰਮਾ) ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਜੋ ਆਪਣੀਆਂ ਮਨਮਾਨੀਆਂ ਤਹਿਤ ਕਿਤਾਬਾਂ ਜਾਂ ਵਰਦੀਆਂ ਵੇਚ ਕੇ ਦੁਕਾਨਦਾਰੀਆਂ ਚਲਾਈਆਂ ਜਾ ਰਹੀਆਂ ਸਨ । ਉਨ੍ਹਾਂ ਉਪਰ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਵਿਸ਼ਰਾਮ ਲਗਾਇਆ ਗਿਆ ਹੈ ਕਿ ਬੱਚਿਆਂ ਦੇ ਮਾਪੇ ਆਪਣੀ ਮਨ ਮਰਜ਼ੀ ਨਾਲ ਕਿਸੇ ਵੀ ਦੁਕਾਨ ਤੋਂ ਕਿਤਾਬਾਂ ਜਾਂ ਵਰਦੀਆਂ ਖਰੀਦ ਸਕਦੇ ਹਨ। ਪਰ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਭਾਵੇਂ ਕਿ ਸਕੂਲਾਂ ਉੱਪਰ ਨੋਟੀਫਿਕੇਸ਼ਨ ਜਾਰੀ ਹੋਇਆ ਹੈ , ਪਰ ਇਸ ਦਾ ਅਸਰ ਹੇਠਲੇ ਪੱਧਰ ਤੇ ਘੱਟ ਹੀ ਦਿਖਾਈ ਦਿੰਦਾ ਹੈ । ਕਿਉਂਕਿ ਕਸਬਾ ਸ਼ੇਰਪੁਰ ਦੇ ਇੱਕਾ- ਦੁੱਕਾ ਸਕੂਲਾਂ ਨੂੰ ਛੱਡ ਕੇ ਬਹੁਗਿਣਤੀ ਸਕੂਲਾਂ ਵਿਚ ਕਿਤਾਬਾਂ ਵੇਚਣ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ ।
ਇਹਨਾਂ ਸਕੂਲਾਂ ਉਪਰ ਉੱਚ ਅਧਿਕਾਰੀਆਂ ਦਾ ਉੱਕਾ ਹੀ ਧਿਆਨ ਨਹੀਂ ਹੈ । ਇਕ ਬੱਚੇ ਦੇ ਮਾਪਿਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਕਸਬਾ ਸੇਰਪੁਰ ਦੇ ਇਕ ਪ੍ਰਾਈਵੇਟ ਸਕੂਲ ਵਿੱਚ ਪੜਦਾ ਹੈ। ਸਕੂਲ ਦੇ ਅਧਿਆਪਕਾਂ ਵੱਲੋਂ ਗਰੁੱਪ ਵਿਚ ਮੈਸੇਜ ਆਇਆ ਕਿ ਉਹ ਆਪਣੇ ਬੱਚੇ ਦੀ ਕਲਾਸ ਪ੍ਰੀ -1 ਦੀਆਂ ਕਿਤਾਬਾਂ ਸਕੂਲ ਵਿਚੋਂ ਆਕੇ ਲੈ ਜਾਣ । ਜਿਸ ਦੀ ਕੀਮਤ 2300 ਰੁਪਏ ਹੈ ।
ਉੱਥੇ ਹੀ ਕੁਝ ਸਕੂਲਾਂ ਦੇ ਪ੍ਰਬੰਧਕ ਦੁਕਾਨਦਾਰਾਂ ਨਾਲ ਸੈਟਿੰਗਾਂ ਕਰ ਕੇ ਆਪਣੀਆਂ ਕਿਤਾਬਾਂ ਵੇਚ ਰਹੇ ਹਨ । ਜਿਸ ਦਾ ਸਿੱਧਾ ਮਤਲਬ ਇਹ ਹੈ ਕਿ ਕੇਵਲ ਦੁਕਾਨ ਦੀ ਜਗ੍ਹਾ ਹੀ ਤਬਦੀਲ ਹੋਈ ਹੈ ਹੋਰ ਕੁਝ ਨਹੀਂ । ਉੱਥੇ ਹੀ ਭਰੋਸੇਯੋਗ ਸੂਤਰਾਂ ਤੋਂ ਇਹ ਪਤਾ ਲੱਗਿਆ ਕਿ ਸਕੂਲ ਦੇ ਪ੍ਰਬੰਧਕਾਂ ਵੱਲੋਂ ਪਿੰਡਾਂ ਵਿੱਚ ਅਪਣੀਆਂ ਦੁਕਾਨਾਂ ਖੋਲਕੇ ਕਿਤਾਬਾਂ ਵੇਚੀਆ ਜਾਦੀਆਂ ਹਨ। ਇਸ ਸੰਬੰਧੀ ਜਦੋਂ ਡੀਈਓ ਸੈਕੰਡਰੀ ਮਲਕੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਡੇ ਕੋਲ ਸ਼ਿਕਾਇਤ ਕਰੋ ਅਸੀਂ ਇਸ ਦੀ ਇਨਕੁਆਰੀ ਕਰਕੇ ਬਣਦੀ ਕਾਰਵਾਈ ਕਰਾਂਗੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.