Jammu Tawi Train: ਜੰਮੂਤਵੀ ਰੇਲ ’ਚ ਬੰਬ ਦੀ ਖਬਰ, ਕਾਸੂਬੇਗੂ ਸਟੇਸ਼ਨ ’ਤੇ ਰੋਕੀ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

Ferozepur News

ਫਿਰੋਜ਼ਪੁਰ (ਸੱਤਪਾਲ ਥਿੰਦ)। ਜੰਮੂਤਵੀ ਰੇਲ (Jammu Tawi Train) ਵਿੱਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹਾ ਫਿਰੋਜ਼ਪੁਰ ਦੇ ਕਾਸੂਬੇਗੂ ਸਟੇਸ਼ਨ ’ਤੇ ਰੋਕ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸਾਰਾ ਹੀ ਪ੍ਰਸ਼ਾਸਨ ਤੇ ਆਰਮੀ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਰੇਲ ਬਠਿੰਡਾ ਤੋਂ ਫਿਰੋਜ਼ਪੁਰ ਨੂੰ ਆ ਰਹੀ ਸੀ। ਇਸ ਦੌਰਾਨ ਰੇਲ ਵਿੱਚ ਬੰਬ ਹੋਣ ਦੀ ਸੂਚਨਾ ਮਿਲਣ ’ਤੇ ਰੇਲ ਨੂੰ ਕਾਸੂਬੇਗੂ ਸਟੇਸ਼ਨ ’ਤੇ ਰੋਕ ਕੇ ਖਾਲੀ ਕਰਵਾ ਲਿਆ ਗਿਆ ਹੈ। ਮੌਕੇ ’ਤੇ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੀ ਪਹੁੰਚ ਚੁੱਕਾ ਹੈ। (Ferozepur News)

ਹੋਰ ਵੀ ਅਪਡੇਟ ਲੈਣ ਲਈ ਪੜ੍ਹਦੇ ਰਹੋ ਸੱਚ ਕਹੂੰ।

LEAVE A REPLY

Please enter your comment!
Please enter your name here