ਬੋਲਟ ਦੀ ਹੈਟ੍ਰਿਕ, ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਹਰਾਇਆ

47 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ


ਅਬੁਧਾਬੀ, 9 ਨਵੰਬਰ

 

ਟਰੇਂਟ ਬੋਲਟ ਦੀ ਹੈਟ੍ਰਿਕ ਸਮੇਤ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ‘ਚ 47 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ ਹੈ
ਜਾਏਦ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ ‘ਚ 9 ਵਿਕਟਾਂ ‘ਤੇ 266 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ ਜਿਸ ਦੇ ਜਵਾਬ ‘ਚ ਪਾਕਿਸਤਾਨੀ ਟੀਮ 47.2 ਓਵਰਾਂ ‘ਚ 219 ਦੌੜਾਂ ‘ਤੇ ਸਿਮਟ ਗਈ

 

 
ਟਰੇਂਟ ਬੋਲਟ ਨੇ ਪਾਕਿਸਤਾਨ ਦੀ ਪਾਰੀ ‘ਚ ਹੈਟ੍ਰਿਕ ਲਈ ਅਤੇ ਇੱਕ ਰੋਜ਼ਾ ‘ਚ ਇਹ ਪ੍ਰਾਪਤੀ ਹਾਸਲ ਕਰਨ ਵਾਲੇ ਉਹ ਤੀਸਰੇ ਕੀਵੀ ਖਿਡਾਰੀ ਬਣ ਗਏ ਹਨ ਨਿਊਜ਼ੀਲੈਂਡ ਵੱਲੋਂ ਬੋਲਟ ਨੇ 10 ਓਵਰਾਂ ‘ਚ 54 ਦੌੜਾਂ ‘ਤੇ ਹੈਟ੍ਰਿਕ ਲਈ ਜਦੋਂਕਿ ਲਾਕੀ ਫਰਗਿਊਸਨ ਨੂੰ 36 ਦੌੜਾਂ ‘ਤੇ ਤਿੰਨ ਵਿਕਟਾਂ ਅਤੇ ਕਾਲਿਨ ਗਰੈਂਡਹੋਮੇ ਨੂੰ ਦੋ ਵਿਕਟਾਂ ਮਿਲੀਆਂ ਈਸ਼ ਸੋਢੀ ਅਤੇ ਟਿਮ ਸਾਊਦੀ ਨੂੰ ਇੱਕ ਇੱਕ ਵਿਕਟ ਮਿਲੀ ਬੋਲਟ ਮੈਨ ਆਫ਼ ਦ ਮੈਚ ਬਣੇ

 

 
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕੀਤੀ ਰਾਸ ਟੇਲਰ ਨੇ 80 ਦੌੜਾਂ ਅਤੇ ਟਾਮ ਲਾਥਮ ਨੇ 68 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਪਾਕਿਸਤਾਨ ਲਈ ਸ਼ਾਹਿਨ ਸ਼ਾਹ ਅਫ਼ਰੀਦੀ ਨੇ 46 ਦੌੜਾਂ ‘ਤੇ ਚਾਰ ਵਿਕਟਾਂ ਅਤੇ ਸ਼ਾਹਦਾਬ ਖ਼ਾਨ ਨੇ 38 ਦੌੜਾਂ ‘ਤੇ ਚਾਰ ਵਿਕਟਾਂ ਲਈਆਂ

 

 
ਦੂਸਰੇ ਪਾਸੇ ਪਾਕਿਸਤਾਨ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਫਖ਼ਰ ਜ਼ਮਾਨ, ਬਾਬਰ ਆਜ਼ਮ ਅਤੇ ਮੁਹੰਮਦ ਹਫ਼ੀਜ਼ ਬੋਲਟ ਦੇ ਦੂਸਰੇ ਓਵਰ ‘ਚ ਉਹਨਾਂ ਦੀ ਹੈਟ੍ਰਿਕ ਦਾ ਸ਼ਿਕਾਰ ਬਣ ਗਏ ਪਾਕਿਸਤਾਨ ਨੇ 2.4 ਓਵਰਾਂ ‘ਚ 8 ਦੌੜਾਂ ‘ਤੇ ਤਿੰਨ ਵਿਕਟਾਂ ਲਈਆਂ ਸਿਰਫ਼ ਕਪਤਾਨ ਸਰਫ਼ਰਾਜ ਅਹਿਮਦ ਨੇ 64 ਦੌੜਾਂ ਅਤੇ ਇਮਾਦ ਵਸੀਮ ਨੇ 50 ਦੌੜਾਂ ਬਣਾ ਕੇ ਸੱਤਵੀਂ ਵਿਕਟ ਲਈ 103 ਦੌੜਾਂ ਜੋੜੀਆਂ ਪਰ ਕੀਵੀ ਗੇਂਦਬਾਜ਼ਾਂ ਦੀ ਬਦੌਲਤ ਨਿਊਜ਼ੀਲੈਂਡ ਨੇ ਇਸ ਦੌਰੇ ਦੀ ਆਪਣੀ ਪਹਿਲੀ ਜਿੱਤ ਦਰਜ ਕਰ ਲਈ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।