ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਾਮ ‘ਚ ਬ੍ਰਹਮਪੁੱਤਰ ਦਰਿਆ ‘ਤੇ ਬਣੇ ਦੇਸ਼ ਦੇ ਸਭ ਤੋਂ ਲੰਮੇ ਰੇਲ ਤੇ ਸੜਕੀ ਪੁਲ ਦਾ ਉਦਘਾਟਨ ਕਰ ਦਿੱਤਾ ਹੈ ਕਰੀਬ ਪੰਜ ਕਿਲੋਮੀਟਰ ਲੰਮੇ ਇਸ ਪੁਲ ‘ਤੇ ਹੇਠਾਂ ਰੇਲ ਗੱਡੀਆਂ ਚੱਲਣਗੀਆਂ ਤੇ ਉੱਤੇ ਕਾਰਾਂ-ਬੱਸਾਂ ਦੌੜਨਗੀਆਂ ਵਿਕਾਸ ਤੇ ਜੰਗੀ ਜਰੂਰਤਾਂ ਦੇ ਮੱਦੇਨਜ਼ਰ ਇਹ ਪੁਲ ਦੇਸ਼ ਨੂੰ ਮਜ਼ਬੂਤ ਕਰੇਗਾ ਪੂਰਬ-ਉੱਤਰ ‘ਚ ਚੀਨ ਨਾਲ ਲੱਗਦੀ ਸਰਹੱਦ ‘ਤੇ ਫੌਜ ਦੁਸ਼ਮਣ ਦਾ ਮੁਕਾਬਲਾ ਕਰਨ ਦੇ ਸਮਰੱਥ ਬਣੇਗੀ 1962 ‘ਚ ਚੀਨੀ ਫੌਜ ਹਮਲਾ ਕਰਕੇ ਅਸਾਮ ਦੇ ਤੇਜ਼ਪੁਰ ਤੱਕ ਆ ਵੜੀ ਸੀ ਇਸ ਤੋਂ ਇਲਾਵਾ ਅਸਾਮ ਦੇ ਲੋਕਾਂ ਲਈ ਇਹ ਪੁਲ 500 ਕਿਲੋਮੀਟਰ ਦੀ ਦੂਰੀ ਨੂੰ ਮਹਿਜ਼ 100 ਕਿਲੋਮੀਟਰ ਕਰ ਦੇਵੇਗਾ ਸਫ਼ਰ 24 ਘੰਟਿਆਂ ਦੀ ਬਜਾਇ 3 ਘੰਟਿਆਂ ‘ਚ ਨਿੱਬੜ ਜਾਵੇਗਾ ਪੂਰਬ ਉੱਤਰੀ ਰਾਜਾਂ ਲਈ ਇਤਿਹਾਸਕ ਤੇ ਸੁਨਹਿਰੀ ਪਲ ਹੈ ਪਰ ਪੁਲ ਦੇ ਨਿਰਮਾਣ ‘ਚ ਜਿੰਨਾ ਸਮਾਂ ਲੱਗਾ ਉਸ ਨੂੰ ਵੇਖਦਿਆਂ ਲੱਗਦਾ ਹੈ ਅਜੇ ਵੀ ਅਸੀਂ ਤਰੱਕੀ ਦੇ ਦਾਅਵਿਆਂ ਦੇ ਮੁਤਾਬਕ ਤਿੰਨ ਗੁਣਾ ਪਿੱਛੇ ਹਾਂ ਇਸ ਪੁਲ ਦਾ ਨਿਰਮਾਣ ਕਰਨ ਲਈ 17 ਸਾਲ ਦਾ ਸਮਾਂ ਲੱਗ ਗਿਆ ਤਕਨੀਕੀ ਵਿਕਾਸ ਦੀ ਰਫ਼ਤਾਰ ‘ਚ ਇਹ ਰਫ਼ਤਾਰ ਬਹੁਤ ਢਿੱਲੀ ਹੈ ਇਸ ਪੁਲ ਦੇ ਨਿਰਮਾਣ ਲਈ 5-10 ਸਾਲ ਦਾ ਸਮਾਂ ਕਾਫ਼ੀ ਸੀ ਇੱਕ ਪਾਸੇ ਅਸੀਂ ਆਪਣੇ-ਆਪ ਨੂੰ ਦੁਨੀਆ ਦੀਆਂ ਵੱਡੀਆਂ ਅਰਥਵਿਵਸਥਾਵਾਂ ‘ਚ ਗਿਣਦੇ ਹਾਂ ਤੇ ਪੁਲਾੜ ‘ਚ ਦਰਜ਼ਨ ਤੋਂ ਵੱਧ ਸੈਟੇਲਾਈਟ ਇਕੱਠੇ ਛੱਡ ਰਹੇ ਹਾਂ ਪਰ ਧਰਤੀ ‘ਤੇ ਬਣਨ ਵਾਲੇ ਪੁਲ ‘ਤੇ 17 ਸਾਲ ਲਾਏ ਜਾ ਰਹੇ ਹਨ ਬਿਨਾ ਸ਼ੱਕ ਵਿਕਾਸ ਦੀ ਰਫ਼ਤਾਰ ਦੀ ਮੰਗ ਬਹੁਤ ਜ਼ਿਆਦਾ ਹੈ ਪਹਾੜੀ ਇਲਾਕਿਆਂ ‘ਚ ਸੁਰੰਗਾਂ ਤੇ ਮੈਦਾਨੀ ਇਲਾਕਿਆਂ ‘ਚ 4-6 ਲੇਨ ਕੌਮੀ ਮਾਰਗ ਬਣ ਰਹੇ ਹਨ ਇਸ ਗੱਲ ‘ਤੇ ਮੰਥਨ ਕਰਨ ਦੀ ਜ਼ਰੂਰਤ ਹੈ ਕਿ ਭਵਿੱਖ ‘ਚ ਵੱਡੇ ਪ੍ਰਾਜੈਕਟਾਂ ਨੂੰ ਘੱਟ ਤੋਂ ਘੱਟ ਸਮੇਂ ‘ਚ ਕਿਸ ਤਰ੍ਹਾਂ ਪੂਰਾ ਕੀਤਾ ਜਾਏ ਦੂਜੇ ਪਾਸੇ ਵਿਕਾਸ ਕਾਰਜਾਂ ‘ਚ ਸਿਆਸੀ ਅੜਿੱਕੇ ਵੀ ਵੱਡੀ ਸਮੱਸਿਆ ਹਨ ਸਿਆਸੀ ਫੈਸਲਿਆਂ ‘ਚ ਗੈਰ-ਜ਼ਰੂਰੀ ਦੇਰੀ ਪ੍ਰਾਜੈਕਟ ਦੇ ਕੰਮ-ਕਾਜ ਨੂੰ ਪ੍ਰਭਾਵਿਤ ਕਰਦੀ ਹੈ ਉਂਜ ਤਾਂ ਇਸ ਪੁਲ ਦੀ ਮੰਗ 1962 ‘ਚ ਉੱਠ ਗਈ ਸੀ ਜਦੋਂ ਚੀਨੀ ਫੌਜ ਨੇ ਹਮਲਾ ਕੀਤਾ ਸੀ ਪਰ ਇਸ ਮੰਗ ‘ਤੇ ਸਹਿਮਤੀ ਬਣਨ ‘ਚ 23 ਸਾਲ ਲੰਘ ਗਏ ਫਿਰ ਇਸ ਪ੍ਰਾਜੈਕਟ ਨੂੰ ਮਨਜ਼ੂਰ ਕਰਨ ਲਈ ਵੀ 11 ਸਾਲਾਂ ਦੀ ਉਡੀਕ ਕਰਨੀ ਪਈ 1996 ‘ਚ ਸਰਕਾਰੀ ਮਨਜ਼ੂਰੀ ਮਿਲੀ ਤਾਂ ਉਸਾਰੀ ਦਾ ਕੰਮ ਛੇ ਸਾਲ ਬਾਦ 2002 ‘ਚ ਸ਼ੁਰੂ ਹੋਇਆ ਜੇਕਰ ਸਾਰੇ ਸਮੇਂ ਨੂੰ ਮਿਲਾਇਆ ਜਾਵੇ ਤਾਂ ਸਿਆਸੀ ਰਸਮਾਂ ਤੋਂ ਲੰਘ ਕੇ ਹਕੀਕਤ ਬਣਦਿਆਂ ਇਸ ਪੁਲ ਨੂੰ ਵੇਖਣ ਲਈ ਕਰੀਬ ਅੱਧੀ ਸਦੀ ਲੰਘ ਗਈ ਹਾਲਾਂਕਿ ਬੋਗੀਬੀਲ ਪੁਲ ਇੱਕ ਰਾਸ਼ਟਰੀ ਪ੍ਰਾਜੈਕਟ ਹੈ ਸਰਕਾਰੀ ਸਿਸਟਮ ਦੀ ਕੀੜੀ ਚਾਲ ਨੂੰ ਬਦਲਣ ਦੀ ਜ਼ਰੂਰਤ ਹੈ ਹੋਰ ਮੁਲਕ ਤਾਂ ਸਮੁੰਦਰ ਹੇਠ ਵੀ ਰੇਲ ਗੱਡੀਆਂ ਚਲਾ ਰਹੇ ਹਨ ਤਰੱਕੀ ਦੇ ਦਾਅਵਿਆਂ ਨੂੰ ਹਕੀਕਤ ਬਣਾਉਣ ਲਈ ਕੰਮ ਕਰਨ ਦੀ ਸਖ਼ਤ ਜ਼ਰੂਰਤ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।