ਨਹਿਰ ‘ਚੋਂ ਮਿਲੀ  ਬਾਦਲ ਦੇ ਸੁਰੱਖਿਆ ਦਸਤੇ ‘ਚ ਸ਼ਾਮਲ ਪੁਲਿਸ ਜਵਾਨ ਦੀ ਲਾਸ਼

Body, Policeman, Badal,  Security Forces , Canal

ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ‘ਤੇ ਕੀਤੀ ਧਾਰਾ 174 ਤਹਿਤ ਕਾਰਵਾਈ

ਸੁਖਜੀਤ ਮਾਨ(ਬਠਿੰਡਾ) ਪਿੰਡ ਜੋਗਾਨੰਦ ਨੇੜਿਓਂ ਲੰਘਦੀ ਨਹਿਰ ‘ਚੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ‘ਚ ਸ਼ਾਮਿਲ ਇੱਕ ਪੁਲਿਸ ਮੁਲਾਜ਼ਮ ਦੀ ਲਾਸ਼ ਮਿਲੀ ਹੈ  ਮ੍ਰਿਤਕ ਦੀ ਗੱਡੀ ਵੀ ਨਹਿਰ ‘ਚੋਂ ਮਿਲੀ ਹੈ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟ ਗਈ ਹੈ ਵੇਰਵਿਆਂ ਮੁਤਾਬਿਕ ਪਿੰਡ ਬਾਦਲ ਵਾਸੀ ਹਰਜੋਤ ਸਿੰਘ (27) ਪੁੱਤਰ ਗੁਰਜੰਟ ਸਿੰਘ  ਜੋ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੁਰੱਖਿਆ ਦਸਤੇ ‘ਚ ਸ਼ਾਮਿਲ ਸੀ। Policeman

ਕੱਲ੍ਹ ਦੇਰ ਸ਼ਾਮ ਨਹਿਰ ‘ਚ ਕੋਈ ਲਾਸ਼ ਪਈ ਹੋਣ ਦੀ ਸੂਚਨਾ ਸਮਾਜ ਸੇਵੀ ਸੰਸਥਾ ਸਹਾਰਾ ਨੂੰ ਮਿਲੀ ਤਾਂ ਉਨ੍ਹਾਂ ਮੌਕੇ ‘ਤੇ ਪਹੁੰਚ ਕੇ ਥਾਣਾ ਕੈਂਟ ਦੀ ਪੁਲਿਸ ਨੂੰ ਸੂਚਿਤ ਕੀਤਾ  ਪੁਲਿਸ ਦੀ ਹਾਜ਼ਰੀ ‘ਚ ਜਦੋਂ ਲਾਸ਼ ਬਾਹਰ ਕੱਢੀ ਤਾਂ ਉਸ ਕੋਲੋਂ ਮਿਲੇ ਆਧਾਰ ਕਾਰਡ ਦੇ ਅਧਾਰ ‘ਤੇ ਉਸਦੀ ਪਹਿਚਾਣ ਹਰਜੋਤ ਸਿੰਘ ਵਾਸੀ ਬਾਦਲ ਵਜੋਂ ਹੋਈ ਹੈ ਮ੍ਰਿਤਕ ਦੀ ਸਕਾਰਪੀਓ ਗੱਡੀ ਵੀ ਨਹਿਰ ‘ਚੋਂ ਮਿਲੀ ਹੈ ਪੁਲਿਸ ਕਾਰਵਾਈ ਤੋਂ ਬਾਅਦ ਸਹਾਰਾ ਵਰਕਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ  ਥਾਣਾ ਕੈਂਟ ਦੇ ਐਸਐਚਓ ਨਰਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਨਵਦੀਪ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਧਾਰਾ 174 ਤਹਿਤ ਕਾਰਵਾਈ ਅਮਲ ‘ਚ ਲਿਆਂਦੀ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here