ਬਲਾਕ ਬਰਨਾਲਾ/ਧਨੌਲਾ ਦੇ ਵੱਖ-ਵੱਖ ਪਿੰਡਾਂ ਦੇ ਦੋ ਡੇਰਾ ਸ਼ਰਧਾਲੂ ਬਣੇ ਸਰੀਰਦਾਨੀ

barnal

ਅੰਗਰੇਜ਼ ਕੌਰ ਇੰਸਾਂ ਪਿੰਡ ਅਮਲਾ ਸਿੰਘ ਵਾਲਾ ਨੇ 9ਵੇਂ, ਜਰਨੈਲ ਸਿੰਘ ਇੰਸਾਂ ਪਿੰਡ ਖੁੱਡੀ ਕਲਾਂ ਨੇ ਤੀਜੇ ਸਰੀਰਦਾਨੀ (Body Donors) ਹੋਣ ਦਾ ਖੱਟਿਆ ਮਾਣ

(ਜਸਵੀਰ ਸਿੰਘ ਗਹਿਲ) ਬਰਨਾਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਸਾਧ-ਸੰਗਤ ਆਪਣੇ-ਆਪਣੇ ਖੇਤਰ ਅੰਦਰ ਮਾਨਵਤਾ ਭਲਾਈ ਕਾਰਜਾਂ ’ਚ ਪੂਰੇ ਉਤਸਾਹ ਨਾਲ ਤਨੋ, ਮਨੋ ਅਤੇ ਧਨੋ ਜੁਟੀ ਹੋਈ ਹੈ। ਇਸੇ ਲੜੀ ਤਹਿਤ ਹੀ ਬਲਾਕ ਬਰਨਾਲਾ/ਧਨੌਲਾ ਦੇ ਦੋ ਵੱਖ-ਵੱਖ ਪਿੰਡਾਂ ਦੇ ਡੇਰਾ ਸ਼ਰਧਾਲੂ ਪਰਿਵਾਰਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਤ ਉਪਰੰਤ ਉਨ੍ਹਾਂ ਦੇ ਮਿ੍ਰਤਕ ਸਰੀਰ ਮੈਡੀਕਲ ਖੋਜ ਕਾਰਜਾਂ ਵਾਸਤੇ ਦਾਨ ਕਰਕੇ ਮਾਨਵਤਾ ਹਿੱਤ ’ਚ ਇੱਕ ਵੱਡਾ ਯੋਗਦਾਨ ਪਾਇਆ ਹੈ।

ਦੱਸ ਦਈਏ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਉੱਚੀ-ਸੁੱਚੀ ਸਿੱਖਿਆ ਦਾ ਹੀ ਕਮਾਲ ਹੈ ਕਿ ਬਲਾਕ ਬਰਨਾਲਾ/ਧਨੌਲਾ ਦੇ ਵੱਖ-ਵੱਖ ਪਿੰਡਾਂ ਦੀ ਸਾਧ-ਸੰਗਤ ਇੱਕ ਸਾਲ ਦੇ ਬਹੁਤ ਹੀ ਘੱਟ ਸਮੇਂ ’ਚ 50 ਤੋਂ ਵਧੇਰੇ ਮ੍ਰਿਤਕ ਸਰੀਰ ਮੈਡੀਕਲ ਖੇਤਰ ਨੂੰ ਦਾਨ ਕਰ ਚੁੱਕੀ ਹੈ। ਸਾਧ-ਸੰਗਤ ਜਿੰਮੇਵਾਰਾਂ ਮੁਤਾਬਕ ਪੂਜਨੀਕ ਪੂਜਨੀਕ ਗੁਰੂੂ ਜੀ ਦੀ ਅਪਾਰ ਕਿਰਪਾ ਸਦਕਾ ਸਾਧ-ਸੰਗਤ ਹਰ ਸਮੇਂ ਭਲਾਈ ਕਾਰਜਾਂ ਲਈ ਤਿਆਰ-ਬਰ-ਤਿਆਰ ਹੀ ਰਹਿੰਦੀ ਹੈ।

ਸਾਧ-ਸੰਗਤ ਹਰ ਸਮੇਂ ਭਲਾਈ ਕਾਰਜਾਂ ਲਈ ਤਿਆਰ ਰਹਿੰਦੀ ਹੈ

ਬਲਾਕ ਭੰਗੀਦਾਸ ਹਰਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਬਲਾਕ ਦੇ ਪਿੰਡ ਅਮਲਾ ਸਿੰਘ ਵਾਲਾ ਤੋਂ ਬਲਾਕ ਦੇ ਪੰਦਰ੍ਹਾਂ ਮੈਂਬਰ ਸੁਖਦੇਵ ਸਿੰਘ ਇੰਸਾਂ ਦੀ ਮਾਤਾ ਅੰਗਰੇਜ ਕੌਰ ਇੰਸਾਂ (85) ਅਤੇ ਪਿੰਡ ਖੁੱਡੀ ਕਲਾਂ ਤੋਂ ਭੰਗੀਦਾਸ ਜਗਤਾਰ ਸਿੰਘ ਇੰਸਾਂ ਦੇ ਪਿਤਾ ਜਰਨੈਲ ਸਿੰਘ ਇੰਸਾਂ (74) ਦੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜ਼ਾਂ ਵਾਸਤੇ ਦਾਨ ਕੀਤੀ ਗਈ ਹੈ। ਜਿੰਨ੍ਹਾਂ ਨੇ ਜਿਉਂਦੇ ਜੀਅ ਆਪਣੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਵਾਸਤੇ ਦਾਨ ਕਰਨ ਦਾ ਲਿਖ਼ਤੀ ਪ੍ਰਣ ਕੀਤਾ ਹੋਇਆ ਸੀ।

barnala 2

ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਵਾਂ ’ਤੇ ਦੋਵਾਂ ਮਿ੍ਰਤਕ ਦੇਹਾਂ ਨੂੰ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਸਾਧ-ਸੰਗਤ ਵੱਲੋਂ ਨਮ ਅੱਖਾਂ ਨਾਲ ‘ਸਰੀਰਦਾਨੀ ਅੰਗਰੇਜ਼ ਕੌਰ ਇੰਸਾਂ, ਅਮਰ ਰਹੇ’, ‘ਸਰੀਰਦਾਨੀ ਜਰਨੈਲ ਸਿੰਘ ਇੰਸਾਂ, ਅਮਰ ਰਹੇ’ ਤੇ ‘ਡੇਰਾ ਸੱਚਾ ਸੌਦਾ ਦੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਦੇ’ ਦੇ ਅਕਾਸ਼ ਗੁੰਜਾਊ ਨਾਅਰਿਆਂ ਦੀ ਗੂੰਜ ਹੇਠ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ-ਭੈਣਾਂ ਦੀ ਅਗਵਾਈ ਹੇਠ ਭਾਵਭਿੰਨੀ ਵਿਦਾਇਗੀ ਦਿੱਤੀ ਗਈ ਹੈ।

ਇਸ ਮੌਕੇ ਸੁਖਵੀਰ ਸਿੰਘ ਇੰਸਾਂ, ਹਰਬੰਸ ਕੌਰ, ਅਮਰਜੀਤ ਕੌਰ, ਚਰਨਜੀਤ ਕੌਰ, ਬਲਵੀਰ ਸਿੰਘ ਇੰਸਾਂ, ਪਰਮਜੀਤ ਕੌਰ ਇੰਸਾਂ, ਜਸਵੀਰ ਕੌਰ ਇੰਸਾਂ, ਜਸਵੀਰ ਸਿੰਘ ਇੰਸਾਂ, ਸੁਖਦੀਪ ਸਿੰਘ ਇੰਸਾਂ, ਕੁਲਵਿੰਦਰ ਸਿੰਘ ਇੰਸਾਂ, ਬਲਜਿੰਦਰ ਸਿੰਘ ਇੰਸਾਂ, ਸੰਜੀਵ ਕੁਮਾਰ ਇੰਸਾਂ, ਰਾਮਦੀਪ ਇੰਸਾਂ, ਬਲਦੇਵ ਸਿੰਘ ਇੰਸਾਂ, ਕੁਲਵੰਤ ਕੌਰ ਇੰਸਾਂ ਤੋਂ ਇਲਾਵਾ ਸਰੀਰਦਾਨੀਆਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਮਹਾਂ ਸਿੰਘ ਇੰਸਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ- ਭੈਣ, ਬਲਾਕ ਦੇ ਸਮੂਹ ਪੱਚੀ ਤੇ ਪੰਦਰ੍ਹਾਂ ਮੈਂਬਰ ਹਾਜ਼ਰ ਸਨ।

ਜਿਕਰਯੋਗ ਹੈ ਕਿ ਅੰਗਰੇਜ ਕੌਰ ਇੰਸਾਂ ਪਿੰਡ ਅਮਲਾ ਸਿੰਘ ਵਾਲਾ ਦੇ 9ਵੇਂ ਅਤੇ ਜਰਨੈਲ ਸਿੰਘ ਇੰਸਾਂ ਪਿੰਡ ਖੁੱਲੀ ਕਲਾਂ ਦੇ ਤੀਜੇ ਸਰੀਰਦਾਨੀ ਬਣੇ ਹਨ। ਜਦਕਿ ਸਮੁੱਚੇ ਬਲਾਕ ’ਚੋਂ ਹੁਣ ਤੱਕ 51 ਮਿ੍ਰਤਕ ਸਰੀਰ ਮੈਡੀਕਲ ਖੋਜ਼ ਕਾਰਜਾਂ ਵਾਸਤੇ ਵੱਖ-ਵੱਖ ਮੈਡੀਕਲ ਰਿਸਰਚ ਸੈਂਟਰਾਂ ਨੂੰ ਦਾਨ ਕੀਤੇ ਜਾ ਚੁੱਕੇ ਹਨ। ਅੱਜ ਦਾਨ ਕੀਤੇ ਗਏ ਮਿ੍ਰਤਕ ਸਰੀਰਾਂ ਨੂੰ ਕ੍ਰਮਵਾਰ ਏਸਜ਼ ਰਿਸ਼ੀਕੇਟ (ਉੱਤਰਾਖ਼ੰਡ) ਤੇ ਮੁਜੱਫ਼ਰਨਗਰ ਮੈਡੀਕਲ ਕਾਲਜ (ਯੂ.ਪੀ.) ਨੂੰ ਦਾਨ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ