ਸਰੀਰਦਾਨੀ ਸੱਚਖੰਡ ਵਾਸੀ ਪ੍ਰੇਮੀ ਹੰਸਰਾਜ ਇੰਸਾਂ ਨਮਿੱਤ ਹੋਈ ਨਾਮ ਚਰਚਾ

Naam Charcha

ਵੱਡੀ ਗਿਣਤੀ ਸਕੇ-ਸਬੰਧੀਆਂ, ਰਿਸ਼ਤੇਦਾਰਾਂ, 85 ਮੈਂਬਰ, ਵੱਖ-ਵੱਖ ਬਲਾਕਾਂ ਦੇ ਜਿੰਮੇਵਾਰ, ਸਾਧ ਸੰਗਤ ਨੇ ਕੀਤੇ ਸ਼ਰਧਾ ਦੇ ਫੁੱਲ ਭੇਂਟ

(ਨਰਿੰਦਰ ਸਿੰਘ ਬਠੋਈ) ਪਟਿਆਲਾ। ਸਰੀਰਦਾਨੀ ਸੱਚਖੰਡ ਵਾਸੀ ਪ੍ਰੇਮੀ ਹੰਸਰਾਜ ਇੰਸਾਂ ਨਮਿੱਤ ਅੰਤਿਮ ਅਰਦਾਸ ਦੀ ਨਾਮ ਚਰਚਾ (Naam Charcha) ਉਨ੍ਹਾਂ ਦੇ ਗ੍ਰਹਿ ਪਿੰਡ ਦੁੱਧੜ ਵਿਖੇ ਹੋਈ। ਇਸ ਮੌਕੇ ਵੱਡੀ ਗਿਣਤੀ ਸਕੇ ਸਬੰਧੀਆਂ, ਰਿਸ਼ਤੇਦਾਰਾਂ, 85 ਮੈਂਬਰ, ਵੱਖ-ਵੱਖ ਬਲਾਕਾਂ ਦੇ ਜਿੰਮੇਵਾਰਾਂ ਅਤੇ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਨਾਮ ਚਰਚਾ ’ਚ ਪੁੱਜ ਕੇ ਸਰੀਰਦਾਨੀ ਪ੍ਰੇਮੀ ਹੰਸਰਾਜ ਇੰਸਾਂ ਨੂੰ ਸ਼ਰਧਾਂਲੀਆਂ ਭੇਂਟ ਕੀਤੀਆਂ। (Naam Charcha)

ਇਸ ਮੌਕੇ 15 ਮੈਂਬਰ ਸਰਬਜੀਤ ਹੈਪੀ ਬਲਾਕ ਪਟਿਆਲਾ ਨੇ ਪਵਿੱਤਰ ਨਾਅਰਾ ਲਗਾ ਕੇ ਨਾਮ ਚਰਚਾ ਦੀ ਸ਼ੁਰੂਆਤ ਕੀਤੀ ਅਤੇ ਕਵੀਰਾਜ ਵੀਰਾਂ ਨੇ ਸ਼ਬਦ ਬਾਣੀ ਕੀਤੀ। ਇਸ ਮੌਕੇ ਪ੍ਰੇਮੀ ਸੇਵਕ ਸੱਤਪਾਲ ਇੰਸਾਂ ਖੇੜੀ ਗੁਜਰਾ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ਵਿੱਚੋਂ ਵਿਆਖਿਆ ਪੜ੍ਹ ਕੇ ਸੁਣਾਈ। ਇਸ ਮੌਕੇ ਸੰਬੋਧਨ ਕਰਦਿਆ ਬਲਾਕ-ਬਠੋਈ ਦੇ ਜਿੰਮੇਵਾਰ 15 ਹਰਜਿੰਦਰ ਇੰਸਾਂ ਨੇ ਸੰਬੋਧਨ ਕਰਦਿਆ ਕਿਹਾ ਕਿ ਪ੍ਰੇਮੀ ਹੰਸਰਾਜ ਇੰਸਾਂ ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਸਨ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਪਰਿਵਾਰ ਸਮੇਤ ਬਲਾਕ ਬਠੋਈ-ਡਕਾਲਾ ਦੀ ਪੂਰੀ ਸਾਧ ਸੰਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

  • ਪ੍ਰੇਮੀ ਹੰਸਰਾਜ ਇੰਸਾਂ ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਸਨ-ਜਿੰਮੇਵਾਰ 15 ਮੈਂਬਰ ਹਰਜਿੰਦਰ ਇੰਸਾਂ

ਉਨ੍ਹਾਂ ਕਿਹਾ ਕਿ ਪ੍ਰੇਮੀ ਹੰਸਰਾਜ ਇੰਸ ਨੂੰ ਜਦੋਂ ਵੀ ਡੇਰਾ ਸੱਚਾ ਸੌਦਾ ਵੱਲੋਂ ਕੋਈ ਵੀ ਸੁਨੇਹਾ ਮਿਲਦਾ ਤਾਂ ਉਹ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਅਤੇ ਵੱਧ ਚੜ੍ਹ ਕੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾਂਦੇ ਮਾਨਵਤਾ ਭਲਾਈ ਕੰਮਾਂ ’ਚ ਸਹਿਯੋਗ ਕਰਦੇ ਸਨ। ਉਨ੍ਹਾਂ ਦੇ ਡੇਰਾ ਸੱਚਾ ਸੌਦਾ ’ਤੇ ਦ੍ਰਿੜ ਵਿਸਵਾਸ ਨੂੰ ਦੇਖਦਿਆ ਉਨ੍ਹਾਂ ਦਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਅਤੇ ਮਾਨਵਤਾ ਭਲਾਈ ਕਾਰਜਾਂ ’ਚ ਹਮੇਸ਼ਾ ਮੋਹਰੀ ਰਹਿੰਦਾ ਹੈ। (Naam Charcha)

Naam Charcha

ਇਸ ਮੌਕੇ 15 ਮੈਂਬਰ ਸਰਬਜੀਤ ਹੈਪੀ ਨੇ ਕਿਹਾ ਕਿ ਪ੍ਰੇਮੀ ਹੰਸਰਾਜ ਇੰਸਾਂ ਵੱਲੋਂ ਜੋ ਸਰੀਰਦਾਨ ਕੀਤਾ ਗਿਆ, ਉਹ ਆਪਣੇ ਆਪ ਵਿੱਚ ਕਾਬਿਲੇ ਤਾਰੀਫ ਹੈ। ਉਨ੍ਹਾਂ ਕਿਹਾ ਕਿ ਪ੍ਰੇਮੀ ਹੰਸਰਾਜ ਇੰਸਾਂ ਦੇ ਸਰੀਰ ਰਾਹੀਂ ਮੈਡੀਕਲ ਦੀ ਪੜਾਈ ਕਰ ਰਹੇ ਸਾਡੇ ਦੇਸ਼ ਦੇ ਨੌਜਵਾਨ ਅਨੇਕਾਂ ਖੋਜਾਂ ਪ੍ਰਾਪਤ ਕਰਨਗੇ ਅਤੇ ਇੱਕ ਚੰਗੇ ਡਾਕਟਰ ਬਣ ਕੇ ਸਮਾਜ ’ਚ ਆਪਣਾ ਯੋਗਦਾਨ ਪਾਉਣਗੇ।

ਇਸ ਮੌਕੇ ਪ੍ਰੇਮੀ ਹੰਸਰਾਜ ਇੰਸਾਂ ਦਾ ਸਮੂਹ ਪਰਿਵਾਰ, 85 ਮੈਂਬਰ ਸੁਰਿੰਦਰ ਬੀਬੀਪੁਰ ਬਲਾਕ ਨਵਾਗਾਓ, ਪੱਤਰਕਾਰ ਰਾਮ ਸਰੂਪ ਪੰਜੋਲਾ, 15 ਮੈਂਬਰ ਰਾਮ ਕੁਮਾਰ ਇੰਸਾਂ, ਨਛੱਤਰ ਇੰਸਾਂ, ਇੰਸਰ ਇੰਸਾਂ, ਜਗਰੂਪ ਇੰਸਾਂ, ਨੰਦ ਝੰਡੀ, ਕਰਮਜੀਤ ਇੰਸਾਂ, ਬਲਜਿੰਦਰ ਇੰਸਾਂ, ਜੰਟੀ ਇੰਸਾਂ, ਖੁਸ਼ੀ ਇੰਸਾਂ, ਸੁਜਾਨ ਭੈਣਾਂ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਰਿਸ਼ਤੇਦਾਰ, ਸਕੇ ਸਬੰਧੀ ਅਤੇ ਵੱਡੀ ਗਿਣਤੀ ਵੱਖ-ਵੱਖ ਬਲਾਕਾਂ ਦੇ ਜਿੰਮੇਵਾਰਾਂ ਅਤੇ ਸਾਧ ਸੰਗਤ ਨੇ ਨਾਮ ਚਰਚਾ ’ਚ ਪਹੁੰਚ ਕੇ ਸਰੀਰਦਾਨੀ ਪ੍ਰੇਮੀ ਹੰਸਰਾਜ ਇੰਸਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ