ਦੁਨੀਆ ਤੋਂ ਰੁਖਸਤ ਹੋਣ ਵੇਲੇ ਵੀ ਨਿਭਾਇਆ ਸਮਾਜਿਕ ਫਰਜ਼ | Body Donation
- ਮੈਡੀਕਲ ਖੋਜ ਕਾਰਜਾਂ ਲਈ ਮ੍ਰਿਤਕ ਦੇਹ ਕੀਤੀ ਗਈ ਦਾਨ
ਧਨੌਲਾ (ਲਾਲੀ ਧਨੌਲਾ)। Body Donation: ਡੇਰਾ ਸੱਚਾ ਸੌਦਾ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ ਮਾਨਵਤਾ ਭਲਾਈ ਦੇ 167 ਕਾਰਜ ਪੂਰੇ ਜ਼ੋਰ-ਸ਼ੋਰ ਨਾਲ ਕੀਤੇ ਜਾ ਰਹੇ ਹਨ ਇਸੇ ਕੜੀ ਤਹਿਤ ਬਲਾਕ ਧਨੌਲਾ ਮੰਡੀ ਦੇ ਇੱਕ ਡੇਰਾ ਸ਼ਰਧਾਲੂ ਨੇ ਦੁਨੀਆ ਤੋਂ ਰੁਖਸਤ ਹੋਣ ਵੇਲੇ ਵੀ ਸਮਾਜਿਕ ਫਰਜ਼ ਨਿਭਾ ਕੇ ਇੱਕ ਵੱਖਰੀ ਮਿਸਾਲ ਕਾਇਮ ਕਰ ਗਏ ਹਨ। ਜਾਣਕਾਰੀ ਅਨੁਸਾਰ ਬਲਾਕ ਧਨੌਲਾ ਮੰਡੀ ਦੇ ਡੇਰਾ ਸ਼ਰਧਾਲੂ ਮਾਸਟਰ ਨਿਰੰਜਣ ਸਿੰਘ ਇੰਸਾਂ (77) ਨੇ ਦੇਹਾਂਤ ਉਪਰੰਤ ਸਰੀਰਦਾਨੀਆਂ ’ਚ ਆਪਣਾ ਨਾਂਅ ਦਰਜ ਕਰਵਾਇਆ ਹੈ।
Read This : ਸੇਵਾਦਾਰਾਂ ਨੇ ਬਰਮਿੰਘਮ ’ਚ ਚਲਾਇਆ ਸਫਾਈ ਅਭਿਆਨ
ਪ੍ਰੇਮੀ ਮਾਸਟਰ ਨਿਰੰਜਣ ਸਿੰਘ ਇੰਸਾਂ ਨੇ ਪਿੰਡ ਅਸਪਾਲ ਖੁਰਦ ਦੇ 12ਵੇਂ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਐਂਡ ਰਿਸਰਚ ਸੈਂਟਰ, ਭੁੱਚੋਂ ਮੰਡੀ (ਬਠਿੰਡਾ) ਵਿਖੇ ਭੇਜਿਆ ਗਿਆ। ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮਾਸਟਰ ਨਿਰੰਜਣ ਸਿੰਘ ਇੰਸਾਂ ਨੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਜਿਉਂਦੇ ਜੀਅ ਪ੍ਰਣ ਕੀਤਾ ਸੀ ਕਿ ਦੇਹਾਂਤ ਉਪਰੰਤ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਜਾਵੇ। ਪਰਿਵਾਰ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਦੇਹਾਂਤ ਉਪਰੰਤ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ।
ਮਾਸਟਰ ਨਿਰੰਜਣ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਸ ’ਚ ਰੱਖਿਆ ਗਿਆ। ਇਸ ਮੌਕੇ ਪਰਿਵਾਰ, ਰਿਸ਼ਤੇਦਾਰਾਂ ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਮਾਸਟਰ ਨਿਰੰਜਣ ਸਿੰਘ ਇੰਸਾਂ ਅਮਰ ਰਹੇ, ਡੇਰਾ ਸੱਚਾ ਸੌਦਾ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਦੇ ਨਾਅਰੇ ਲਾਉਂਦਿਆਂ ਮ੍ਰਿਤਕ ਦੇਹ ਨੂੰ ਖੋਜ ਕਾਰਜਾਂ ਲਈ ਰਵਾਨਗੀ ਦਿੱਤੀ। ਇਸ ਮੌਕੇ ਸਰਪੰਚ ਤਰਸੇਮ ਸਿੰਘ ਅਸਪਾਲ ਖੁਰਦ ਨੇ ਮਿ੍ਰਤਕ ਦੇਹ ਵਾਲੀ ਐਂਬੂਲੈਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਰੀਰਦਾਨੀ ਮਾਸਟਰ ਨਿਰੰਜਣ ਸਿੰਘ ਇੰਸਾਂ ਨੇ 30 ਜੂਨ 1972 ਨੂੰ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ ਅਨਮੋਲ ਦਾਤ ਹਾਸਲ ਕੀਤੀ ਸੀ। Body Donation
ਉਹ ਮਾਨਵਤਾ ਭਲਾਈ ਦੇ ਕੰਮਾਂ ਲਈ ਹਮੇਸ਼ਾ ਤਿਆਰ ਰਹਿੰਦੇ ਸਨ ਤੇ ਦੁਨੀਆ ਤੋਂ ਜਾਣ ਵੇਲੇ ਵੀ ਉਹ ਸਰੀਰਦਾਨ ਕਰਕੇ ਮਹਾਨ ਕੰਮ ਕਰ ਗਏ ਹਨ। ਇਸ ਮੌਕੇ ਪਰਿਵਾਰਿਕ ਮੈਂਬਰ ਜਗਦੇਵ ਸਿੰਘ (ਪੁੱਤਰ), ਹਰਦੇਵ ਸਿੰਘ (ਪੁੱਤਰ), 85 ਮੈਂਬਰ ਅਸ਼ੋਕ ਇੰਸਾਂ ਤਪਾ, 85 ਮੈਂਬਰ ਰਾਜਨ ਕੁਮਾਰ, ਬਲਾਕ ਪ੍ਰੇਮੀ ਸੇਵਕ ਸੀਤਲ ਚੰਦ ਇੰਸਾਂ, ਬਲਾਕ ਪ੍ਰੇਮੀ ਸੇਵਕ ਪ੍ਰਵੀਨ ਕੁਮਾਰ ਇੰਸਾਂ ਤਪਾ ਭਦੌੜ, ਰਾਕੇਸ਼ ਕੁਮਾਰ ਅਸਪਾਲ ਕਲਾਂ, ਬਬਲੀ ਇੰਸਾਂ, ਬਾਬੂ ਮੰਗਤ ਰਾਏ ਇੰਸਾਂ, ਮਾਸਟਰ ਨਛੱਤਰ ਸਿੰਘ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਮੈਂਬਰ, ਪ੍ਰੇਮੀ ਸੰਮਤੀ ਮੈਂਬਰ ਤੇ ਸਾਧ-ਸੰਗਤ ਹਾਜ਼ਰ ਸੀ। Body Donation