ਕੁਸ਼ੱਲਿਆ ਦੇਵੀ ਇੰਸਾਂ ਬਣੇ ਭਵਾਨੀਗੜ੍ਹ ਦੇ 35ਵੇਂ ਸਰੀਰਦਾਨੀ | Body Donation
- ਪੱਤਰਕਾਰ ਵਿਜੈ ਸਿੰਗਲਾ ਦੇ ਪਿਤਾ ਤੋਂ ਬਾਅਦ ਮਾਤਾ ਦਾ ਵੀ ਹੋਇਆ ਸਰੀਰਦਾਨ | Body Donation
- ਕਾਫ਼ਲੇ ਦੇ ਰੂਪ ਦਿੱਤੀ ਸਰੀਰਦਾਨੀ ਨੂੰ ਅੰਤਿਮ ਵਿਦਾਇਗੀ, ਮ੍ਰਿਤਕ ਦੇਹ ’ਤੇ ਹੋਣਗੀਆਂ ਮੈਡੀਕਲ ਖੋਜਾਂ
ਭਵਾਨੀਗੜ੍ਹ (ਗੁਰਪ੍ਰੀਤ ਸਿੰਘ)। ਰੋਜ਼ਾਨਾ ‘ਸੱਚ ਕਹੂੰ’ ਦੇ ਸੀਨੀਅਰ ਪੱਤਰਕਾਰ ਵਿਜੈ ਸਿੰਗਲਾ ਅਤੇ ਡੇਰਾ ਸੱਚਾ ਸੌਦਾ ਦੇ 85 ਮੈਂਬਰ ਪ੍ਰੇਮ ਸਿੰਗਲਾ ਇੰਸਾਂ ਦੇ ਮਾਤਾ ਸ੍ਰੀਮਤੀ ਕੁਸ਼ੱਲਿਆ ਦੇਵੀ ਇੰਸਾਂ (74) ਪੋਤੇ-ਪੋਤਰੀਆਂ ਨਾਲ ਭਰੇ ਪਰਿਵਾਰ ਨੂੰ ਛੱਡ ਕੇ ਅਚਾਨਕ ਸੱਚਖੰਡ ਜਾ ਬਿਰਾਜੇ ਹਨ ਅੱਜ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਸਰਸਵਤੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਆਵਰਪੁਰ ਪਿਲਖੂਵਾ ਹਾਪੁੜ (ਯੂਪੀ) ਨੂੰ ਦਾਨ ਕੀਤਾ ਗਿਆ ਜ਼ਿਕਰਯੋਗ ਹੈ ਅੱਜ ਤੋਂ 9 ਸਾਲ ਪਹਿਲਾਂ 5 ਅਕਤੂਬਰ 2015 ਨੂੰ ਪੱਤਰਕਾਰ ਵਿਜੈ ਸਿੰਗਲਾ ਦੇ ਪਿਤਾ ਹੰਸ ਰਾਜ ਇੰਸਾਂ ਦਾ ਸਰੀਰ ਵੀ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤਾ ਗਿਆ ਸੀ। (Body Donation)
ਇੱਕੋ ਪਰਿਵਾਰ ਵਿੱਚ ਹੋਏ ਦੋ ਸਰੀਰਦਾਨ ਸਬੰਧੀ ਅੱਜ ਭਵਾਨੀਗੜ੍ਹ ਵਿੱਚ ਲੋਕਾਂ ਵਿੱਚ ਕਾਫ਼ੀ ਚਰਚਾ ਰਹੀ। ਮਾਤਾ ਕੁਸ਼ੱਲਿਆ ਦੇਵੀ ਇੰਸਾਂ ਭਵਾਨੀਗੜ੍ਹ ਬਲਾਕ ਦੇ 35ਵੇਂ ਸਰੀਰਦਾਨੀ ਬਣੇ ਹਨ ਅੱਜ ਸਰੀਰਦਾਨੀ ਮਾਤਾ ਕੁਸ਼ੱਲਿਆ ਨੂੰ ਅੰਤਮ ਵਿਦਾਇਗੀ ਦੇਣ ਸਮੇਂ ਭਵਾਨੀਗੜ੍ਹ ਦੇ ਵੱਡੀ ਗਿਣਤੀ ਲੋਕਾਂ, ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ, ਪੱਤਰਕਾਰਾਂ, ਸਮਾਜ ਸੇਵੀਆਂ ਦੀ ਹਾਜ਼ਰੀ ਵਿੱਚ ਮਾਤਾ ਕੁਸ਼ੱਲਿਆ ਦੇਵੀ ਨੂੰ ਅੰਤਮ ਵਿਦਾਇਗੀ ਦਿੱਤੀ ਗਈ ਇੱਕ ਕਾਫ਼ਲੇ ਦੀ ਰੂਪ ਵਿੱਚ ਮਾਤਾ ਜੀ ਦੀ ਮ੍ਰਿਤਕ ਦੇਹ ਵਾਲੀ ਗੱਡੀ ਨੂੰ ਬਜ਼ਾਰ ਵਿੱਚ ਲਿਜਾਇਆ ਗਿਆ ਅਤੇ ‘ਸਰੀਰਦਾਨੀ ਮਾਤਾ ਕੁਸ਼ੱਲਿਆ ਦੇਵੀ ਅਮਰ ਰਹੇ’ ਦੇ ਨਾਅਰੇ ਬਜ਼ਾਰਾਂ ਵਿੱਚ ਗੂੰਜੇ ਮ੍ਰਿਤਕ ਦੇਹ ਵਾਲੀ ਐਂਬੂਲੈਂਸ ਫੁੱਲਾਂ ਨਾਲ ਸ਼ਿੰਗਾਰੀ ਹੋਈ ਸੀ ਅਤੇ ਵੱਡੀ ਗਿਣਤੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਮੈਂਬਰ ਕਾਫ਼ਲੇ ਦੇ ਅੱਗੇ ਚੱਲ ਰਹੇ ਸਨ। ਬਾਕੀ ਲੋਕ ਗੱਡੀ ਦੇ ਨਾਲ-ਨਾਲ ਚੱਲ ਰਹੇ ਸਨ। (Body Donation)
Read This : ਬਜਰੰਗ ਇੰਸਾਂ ਦੀ ਮ੍ਰਿਤਕ ਦੇਹ ’ਤੇ ਵੀ ਹੋਣਗੀਆਂ ਮੈਡੀਕਲ ਖੋਜਾਂ
ਇਸ ਉਪਰੰਤ ਮ੍ਰਿਤਕ ਦੇਹ ਵਾਲੀ ਗੱਡੀ ਨੂੰ ਹਰੀ ਝੰਡੀ ਦੇਣ ਦੀ ਰਸਮ ਐੱਸਅੱੈਚਓ ਗੁਰਨਾਮ ਸਿੰਘ ਵੱਲੋਂ ਨਿਭਾਈ ਗਈ ਇਸ ਤੋਂ ਪਹਿਲਾਂ ਮਾਤਾ ਜੀ ਅਰਥੀ ਨੂੰ ਮੋਢਾ ਦੇਣ ਦੀ ਰਸਮ ਉਨ੍ਹਾਂ ਦੀਆਂ ਦੋਵੇਂ ਨੂੰਹਾਂ ਡਿੰਪਲ ਰਾਣੀ ਇੰਸਾਂ ਤੇ ਨੇਹਾ ਰਾਣੀ ਇੰਸਾਂ, ਧੀ ਸ਼ਿਮਲਾ ਰਾਣੀ ਤੇ ਪੋਤਰੀ ਹਿਮਾਂਸ਼ੀ ਵੱਲੋਂ ਨਿਭਾਈ ਗਈ ਇਸ ਮੌਕੇ ਮਾਤਾ ਦੇ ਪੋਤਰੇ ਨੂਰ-ਏ-ਮੀਤ ਇੰਸਾਂ, ਲਵਮੀਤ ਇੰਸਾਂ ਤੇ ਜੀਵੇਸ਼ ਵੀ ਨਾਲ ਮੌਜ਼ੂਦ ਰਹੇ ਇਸ ਮੌਕੇ ਰਾਮਕਰਨ ਇੰਸਾਂ, ਹਰਿੰਦਰ ਇੰਸਾਂ ਮੰਗਵਾਲ, ਬਲਦੇਵ ਕ੍ਰਿਸ਼ਨ ਕੁਲਾਰਾਂ, ਭੋਲਾ ਇੰਸਾਂ, ਗੁਰਦਿਆਲ ਇੰਸਾਂ, ਜਗਦੇਵ ਸਿੰਘ ਸੋਹਣਾ (ਸਾਰੇ 85 ਮੈਂਬਰ), ਭਵਾਨੀਗੜ੍ਹ ਦਾ ਸਾਰਾ ਪੱਤਰਕਾਰ ਭਾਈਚਾਰਾ, ‘ਸੱਚ ਕਹੂੰ’ ਦੇ ਜ਼ਿਲ੍ਹਾ ਪਟਿਆਲਾ ਤੋਂ ਇੰਚਾਰਜ ਖੁਸ਼ਵੀਰ ਸਿੰਘ ਤੂਰ, ਸੰਗਰੂਰ ਤੋਂ ਨਰੇਸ਼ ਕੁਮਾਰ, ਭਵਾਨੀਗੜ੍ਹ ਦੇ ਬਲਾਕ ਪ੍ਰੇਮੀ ਸੇਵਕ ਜਗਦੀਸ਼ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਰਿਵਾਰਕ ਮੈਂਬਰ, ਡੇਰਾ ਸੱਚਾ ਸੌਦਾ ਦੇ ਸ਼ਰਧਾਲੂ, ਰਿਸ਼ਤੇਦਾਰ ਤੇੇ ਸ਼ਹਿਰ ਵਾਸੀ ਮੌਜ਼ੂਦ ਸਨ। (Body Donation)
ਮਾਤਾ ਕੁਸ਼ੱਲਿਆ ਦੇਵੀ ਇੰਸਾਂ ਨੇ ਸਾਰੇ ਪਰਿਵਾਰ ਨੂੰ ਇੱਕ ਲੜੀ ’ਚ ਪਰੋ ਕੇ ਰੱਖਿਆ | Body Donation
ਮਾਤਾ ਕੁਸ਼ੱਲਿਆ ਦੇਵੀ ਇੰਸਾਂ ਭਾਵੇਂ ਅੱਜ ਉਨ੍ਹਾਂ ਦੇ ਪਰਿਵਾਰ ਵਿੱਚ ਨਹੀਂ ਰਹੇ ਪਰ ਮਾਤਾ ਜੀ ਨੇ ਹਮੇਸ਼ਾ ਹੀ ਸਾਰੇ ਪਰਿਵਾਰ ਨੂੰ ਇੱਕ ਲੜੀ ਵਿੱਚ ਪਰੋ ਕੇ ਰੱਖਿਆ ਅੱਜ ਦੇ ਸਮੇਂ ਵਿੱਚ ਸੰਯੁਕਤ ਪਰਿਵਾਰ ਦਾ ਹੋਣਾ ਆਪਣੇ ਆਪ ਵਿੱਚ ਲਾਮਿਸਾਲ ਗੱਲ ਹੈ ਮਾਤਾ ਜੀ ਨੇ ਆਪਣੇ ਪੁੱਤਰਾਂ ਵਿਜੈ ਸਿੰਗਲਾ ਅਤੇ ਪ੍ਰੇਮ ਸਿੰਗਲਾ ਨੂੰ ਹਮੇਸ਼ਾ ਇਕਜੁੱਟ ਹੋ ਕੇ ਰਹਿਣ ਦੀ ਪ੍ਰੇਰਨਾ ਦਿੱਤੀ, ਜਿਸ ਕਾਰਨ ਅੱਜ ਸਾਰਾ ਸਿੰਗਲਾ ਪਰਿਵਾਰ ਸੰਯੁਕਤ ਤੌਰ ’ਤੇ ਇਕੱਠੇ ਰਹਿ ਰਿਹਾ ਹੈ ਮਾਤਾ ਜੀ ਨੇ ਹਮੇਸ਼ਾ ਹੀ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਅਮਲ ਕੀਤਾ ਤੇ ਪਰਿਵਾਰ ਨੂੰ ਅਮਲ ਕਰਨਾ ਸਿਖਾਇਆ। (Body Donation)
ਇੱਕੋ ਪਰਿਵਾਰ ’ਚ ਦੋ ਸਰੀਰਦਾਨ, ਸਮਾਜ ਪ੍ਰਤੀ ਵੱਡੀ ਜਾਗ੍ਰਿਤੀ : ਐੱਸਐੱਚਓ | Body Donation
ਅੱਜ ਮਾਤਾ ਕੁਸ਼ੱਲਿਆ ਦੇਵੀ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਲਈ ਰਵਾਨਾ ਕਰਨ ਤੋਂ ਪਹਿਲਾਂ ਭਵਾਨੀਗੜ੍ਹ ਦੇ ਐੱਸਐੱਚਓ ਗੁਰਨਾਮ ਸਿੰਘ ਨੇ ਕਿਹਾ ਕਿ ਮਾਤਾ ਕੁਸ਼ੱਲਿਆ ਦੇਵੀ ਨੇ ਸਮਾਜ ਨੂੰ ਇੱਕ ਨਵੀਂ ਸੇਧ ਦਿੱਤੀ ਹੈ, ਕਿਉਂਕਿ ਮੈਡੀਕਲ ਖੋਜ ਕਾਰਜਾਂ ਲਈ ਮ੍ਰਿਤਕ ਸਰੀਰਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਡਾਕਟਰਾਂ ਵੱਲੋਂ ਇਨ੍ਹਾਂ ਸਹਾਰੇ ਹੀ ਵੱਡੀਆਂ-ਵੱਡੀਆਂ ਬਿਮਾਰੀਆਂ ਨੂੰ ਕਾਬੂ ਕਰਨ ਲਈ ਖੋਜਾਂ ਚੱਲ ਰਹੀਆਂ ਹਨ ਇਹ ਇੱਕ ਲਾਮਿਸਾਲ ਸਮਾਜ ਸੇਵਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਪਤਾ ਲੱਗਿਆ ਹੈ ਕਿ ਇਸ ਪਰਿਵਾਰ ਵਿੱਚ ਪਹਿਲਾਂ ਵੀ ਇੱਕ ਸਰੀਰਦਾਨ ਹੋਇਆ ਹੈ, ਅਜਿਹਾ ਪਰਿਵਾਰ ਸੱਚਮੁੱਚ ਹੀ ਧੰਨ ਕਹਿਣ ਦੇ ਕਾਬਲ ਹੈ, ਜਿਨ੍ਹਾਂ ਨੂੰ ਸਮਾਜ ਪ੍ਰਤੀ ਏਨੀ ਵੱਡੀ ਫਿਕਰਮੰਦੀ ਤੇ ਜਾਗ੍ਰਿਤੀ ਹੈ। (Body Donation)