
ਦੇਹਾਂਤ ਉਪਰੰਤ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ | Body Donation
ਮੰਡੀ ਧਨੌਲਾ (ਲਾਲੀ ਧਨੌਲਾ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸ਼ਰਧਾਲੂ ਧਕੇਲ ਸਿੰਘ ਇੰਸਾਂ (91) ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਜਾਣਕਾਰੀ ਅਨੁਸਾਰ ਬਲਾਕ-ਧਨੌਲਾ ਦੇ ਪਿੰਡ ਭੈਣੀ ਫੱਤਾ ਦੇ ਡੇਰਾ ਸ਼ਰਧਾਲੂ ਪ੍ਰੇਮੀ ਧਕੇਲ ਇੰਸਾਂ ਨੇ ਜਿਉਦੇ ਜੀਅ ਪ੍ਰਣ ਕੀਤਾ ਸੀ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ। ਪਰਿਵਾਰ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਅਨੁਸਾਰ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਆਈਟੀਐਮ ਆਯੁਰਵੈਦਿਕ ਮੈਡੀਕਲ, ਚੇਹਰੀ (ਯੂਪੀ) ਵਿਖੇ ਦਾਨ ਕੀਤਾ ਗਿਆ। (Body Donation)
ਇਹ ਭੈਣੀ ਫੱਤਾ ਦਾ ਦੂਸਰਾ ਸਰੀਰਦਾਨ ਹੋਇਆ ਹੈ। ਧਕੇਲ ਇੰਸਾਂ ਦੀ ਸਪੁੱਤਰੀ ਗੁਰਮੇਲ ਇੰਸਾਂ ਅਤੇ ਪੋਤੀ ਸੰਦੀਪ ਇੰਸਾਂ (ਸੇਵਾਦਾਰ ਐੱਮਅੱੈਸਜੀ ਆਈਟੀ ਵਿੰਗ) ਨੇ ਸਰੀਰਦਾਨੀ ਦੀ ਅਰਥੀ ਨੂੰ ਮੋਢਾ ਦਿੱਤਾ। ਧਕੇਲ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਂਸ ਵਿੱਚ ਰੱਖਿਆ ਗਿਆ ਤੇ ਧਕੇਲ ਸਿੰੰਘ ਇੰਸਾਂ ਅਮਰ ਰਹੇ, ਅਮਰ ਰਹੇ, ਡੇਰਾ ਸੱਚਾ ਸੌਦਾ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਦੇ ਨਾਅਰੇ ਲਾਏ ਗਏ। ਇਸ ਮੌਕੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ, ਸਕੇ-ਸਬੰਧੀ ਤੇ ਸਾਧ-ਸੰਗਤ ਦੀ ਮੌਜ਼ੂਦਗੀ ਵਿੱਚ ਐਂਬੂਲੈਂਸ ਨੂੰ ਪਿੰਡ ਦੀ ਸਰਪੰਚ ਰਾਣੀ ਕੌਰ ਨੇ ਹਰੀ ਝੰਡੀ ਦੇ ਕੇ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ। (Body Donation)
ਇਹ ਵੀ ਪੜ੍ਹੋ : Punjab Lok Sabha Election 2024: ਪੰਜਾਬ ’ਚ 13 ਲੋਕ ਸਭਾ ਸੀਟਾਂ ’ਤੇ ਵੋਟਿੰਗ ਭਲਕੇ, VIDEO
ਜ਼ਿਕਰਯੋਗ ਹੈ ਕਿ ਸਰੀਰਦਾਨੀ ਪ੍ਰੇਮੀ ਧਕੇਲ ਸਿੰਘ ਇੰਸਾਂ ਨੇ ਪਹਿਰਾ ਸੰਮਤੀ ’ਚ ਡੇਰਾ ਸੱਚਾ ਸੌਦਾ ਸਰਸਾ ਵਿਖੇ ਤਨਦੇਹੀ ਨਾਲ ਸੇਵਾ ਨਿਭਾਈ। ਇਸ ਮੌਕੇ ਬਲਾਕ ਧਨੌਲਾ ਦੀ ਸਾਧ-ਸੰਗਤ, ਰਿਸ਼ਤੇਦਾਰ ਅਤੇ ਪਿੰਡ ਵਾਸੀਆਂ ਤੋਂ ਇਲਾਵਾ ਬਲਾਕ ਪ੍ਰੇਮੀ ਸੇਵਕ ਸੀਤਲ ਚੰਦ ਇੰਸਾਂ, ਤਪਾ-ਭਦੌੜ ਬਲਾਕ ਪ੍ਰੇਮੀ ਸੇਵਕ ਪਰਵੀਨ ਇੰਸਾਂ, 85 ਮੈਂਬਰ ਨਿਰਮਲ ਇੰਸਾਂ, ਰਿਟਾ. ਮਲੇਰੀਆ ਇੰਸ. ਮੰਗਤ ਰਾਏ ਇੰਸਾਂ, 15 ਮੈਂਬਰ ਦੇਵ ਇੰਸਾਂ, ਪਿੰਡ ਦੇ ਸਾਬਕਾ ਸਰਪੰਚ ਅਤੇ 15 ਮੈਂਬਰ ਦਾਰਾ ਸਿੰਘ ਇੰਸਾਂ, ਭੋਲਾ ਇੰਸਾਂ, ਰਾਕੇਸ਼ ਬੱਬਲੀ ਅਸਪਾਲਾਂ, ਸੁਰਿੰਦਰ ਇੰਸਾਂ, ਬਲਬੀਰ ਇੰਸਾਂ, ਭੈਣ ਸਰੋਜ ਇੰਸਾਂ, ਜਰਨੈਲ ਇੰਸਾਂ, ਬਲਜੀਤ ਇੰਸਾਂ, ਸ਼ਮਾ ਇੰਸਾਂ। (Body Donation)
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਸੇਵਾਦਾਰ ਤੇ ਵੱਖ-ਵੱਖ ਪਿੰਡਾਂ ਦੀ ਸਾਧ-ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰ ਸੀ। ਮੈਡੀਕਲ ਕਾਲਜ ਦੇ ਡਾ. ਅਬਦੁਲ ਕਰੀਮ ਅਤੇ ਡਾ. ਹਿਮਾਂਸ਼ੂ ਵਰਮਾ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਬੇਮਿਸਾਲ ਉਪਰਾਲਾ ਹੈ, ਜੋ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਕਰ ਰਹੀ ਹੈ। ਪਿੰਡ ਦੇ ਬਿੱਕਰ ਸਿੰਘ ਨੇ ਕਿਹਾ ਕਿ ਸਰੀਰਦਾਨ ਤੋਂ ਵੱਡਾ ਹੋਰ ਕਿਹੜਾ ਦਾਨ ਹੋ ਸਕਦਾ ਹੈ। ਅਸੀਂ ਖੁਸ਼ਨਸੀਬ ਹਾਂ ਕਿ ਸਾਡੇ ਪਿੰਡ ਵਿੱਚ ਧਕੇਲ ਸਿੰਘ ਵਰਗੇ ਯੋਧੇ ਪੈਦਾ ਹੋਏ। ਪਿੰਡ ਦੀ ਸਰਪੰਚ ਰਾਣੀ ਨੇ ਗੱਲਬਾਤ ਕਰਦਿਆਂ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾਂਦੇ ਮਾਨਵਤਾ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਜੀ ਜਿਹੜੇ ਆਪਣੀ ਸਾਧ-ਸੰਗਤ ਨੂੰ ਇੰਨੇ ਵੱਡੇ ਮਾਨਵਤਾ ਕਾਰਜਾਂ ਲਈ ਪ੍ਰੇਰਿਤ ਕਰ ਰਹੇ ਹਨ। (Body Donation)













