ਪਿੰਡ ਹਠੂਰ ਦੇ ਮੇਜ਼ਰ ਸਿੰਘ ਇੰਸਾਂ ਨੇ ਵੀ ਖੱਟਿਆ ਸਰੀਰਦਾਨੀ ਹੋਣ ਦਾ ਮਾਣ

Welfare Work
 ਪਿੰਡ ਹਠੂਰ ਵਿਖੇ ਮੇਜਰ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕੀਤੇ ਜਾਣ ਸਮੇਂ।

ਬਲਾਕ ਮਾਣੂਕੇ ਦੇ 36ਵੇਂ ਤੇ ਪਿੰਡ ਦੇ ਛੇਵੇਂ ਸਰੀਰਦਾਨੀ ਬਣੇ ਮੇਜ਼ਰ ਇੰਸਾਂ | Welfare Work

(ਜਸਵੰਤ ਰਾਏ) ਮਾਣੂੰਕੇ। Welfare Work ਮਾਨਵਤਾ ਭਲਾਈ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਜਿੱਥੇ ਸਮਾਜ ਵਿੱਚ ਫੈਲ ਚੁੱਕੀਆਂ ਭਿਆਨਕ ਬਿਮਾਰੀਆਂ ਅਤੇ ਬੁਰਾਈਆਂ ਦਾ ਖਾਤਮਾ ਕਰਕੇ ਸਮਾਜ ਨੂੰ ਨਵੀਂ ਸੇਧ ਦੇ ਰਿਹਾ ਹੈ, ਇਸੇ ਲੜੀ ਤਹਿਤ ਹੀ ਪਿੰਡ ਹਠੂਰ ਦੇ ਡੇਰਾ ਸ਼ਰਧਾਲੂ ਮੇਜਰ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਪਰਿਵਾਰ ਵੱਲੋਂ ਮੈਡੀਕਲ ਖੋਜ਼ ਕਾਰਜਾਂ ਵਾਸਤੇ ਦਾਨ ਕੀਤਾ ਗਿਆ।

ਇਹ ਵੀ ਪੜ੍ਹੋ: ਮਹਿੰਗਾ ਮੋਬਾਈਲ ਵਾਪਸ ਕਰਕੇ ਗੁਰਸੇਵਕ ਇੰਸਾਂ ਨੇ ਇਮਾਨਦਾਰੀ ਵਿਖਾਈ

ਜਾਣਕਾਰੀ ਅਨੁਸਾਰ ਮੇਜਰ ਸਿੰਘ ਇੰਸਾਂ (82) ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ। ਜਿਹਨਾਂ ਦੀ ਮ੍ਰਿਤਕ ਦੇਹ ਨੂੰ ਪਰਿਵਾਰ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਮੈਡੀਕਲ ਖੋਜ਼ ਕਾਰਜਾਂ ਵਾਸਤੇ ਦਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੇਜਰ ਸਿੰਘ ਇੰਸਾਂ ਦੀ ਅਰਥੀ ਨੂੰ ਉਨ੍ਹਾਂ ਦੀਆਂ ਨੂੰਹਾਂ ਬਲਜੀਤ ਕੌਰ ਇੰਸਾਂ, ਪਰਮਜੀਤ ਕੌਰ ਇੰਸਾਂ, ਧੀਆਂ ਗੁਰਦੀਪ ਕੌਰ ਇੰਸਾਂ, ਜੀਤ ਕੌਰ ਇੰਸਾਂ, ਕੁਲਦੀਪ ਕੌਰ ਇੰਸਾਂ ਅਤੇ ਪਰਮਜੀਤ ਕੌਰ ਇੰਸਾਂ ਨੇ ਮੋਢਾ ਦਿੱਤਾ। ਉਪਰੰਤ ਮੇਜਰ ਸਿੰਘ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਫੁੱਲਾਂ ਨਾਲ ਸਜੀ ਵੈਨ ਵਿੱਚ ਰੱਖ ਕੇ ‘ਮੇਜਰ ਸਿੰਘ ਇੰਸਾਂ, ਅਮਰ ਰਹੇ’, ‘ਸੱਚੇ ਸੌਦੇ ਦੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰਿਆਂ ਦੀ ਗੂੰਜ ’ਚ ਮਾ. ਮਿਹਰ ਸਿੰਘ ਇੰਸਾਂ, 85 ਮੈਂਬਰ ਰਾਜਿੰਦਰਪਾਲ ਇੰਸਾਂ, ਲਵਲੀ ਇੰਸਾਂ, ਹੈਪੀ ਇੰਸਾਂ, ਪਿੰਡ ਦੇ ਪੰਚ ਗੁਰਪਾਲ ਸਿੰਘ ਵੱਲੋਂ ਝੰਡੀ ਵਿਖਾ ਕੇ ਡਾ. ਕੇਐੱਨਐੱਸ ਮੈਮੋਰੀਅਲ ਇੰਸਟੀਚੀਊਟ ਆਫ ਮੈਡੀਕਲ ਸਾਇੰਸ ਲਖਨਊ (ਯੂਪੀ) ਨੂੰ ਰਵਾਨਾ ਕੀਤਾ ਗਿਆ। Welfare Work

ਇਸ ਮੌਕੇ ਨਿਰਮਲ ਸਿੰਘ ਇੰਸਾਂ, ਪਰਮਲ ਸਿੰਘ ਇੰਸਾਂ, ਭਰਾ ਹਰਨੇਕ ਸਿੰਘ ਇੰਸਾਂ ਤੇ ਸੁਰਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਮੇਜਰ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਤਹਿਤ ਆਪਣੀ ਮ੍ਰਿਤਕ ਦੇ ਨੂੰ ਮੈਡੀਕਲ ਖੋਜ਼ ਕਾਰਜ਼ਾਂ ਵਾਸਤੇ ਦਾਨ ਕਰਨ ਦਾ ਜਿਉਂਦੇ ਜੀਅ ਹੀ ਪ੍ਰਣ ਕੀਤਾ ਹੋਇਆ ਸੀ। ਇਸ ਮੌਕੇ ਦਵਿੰਦਰ ਸਿੰਘ, ਹਰਵਿੰਦਰ ਸਿੰਘ, ਕਰਮਜੀਤ ਸਿੰਘ ਅਤੇ ਧਰਮਜੀਤ ਸਿੰਘ ਆਦਿ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਬਲਾਕ ਪ੍ਰੇਮੀ ਸੇਵਕ ਬਲਵੀਰ ਇੰਘ ਇੰਸਾਂ, ਪ੍ਰੇਮੀ ਸੇਵਕ ਸੁਰਜੀਤ ਸਿੰਘ ਇੰਸਾਂ, ਰਿਸ਼ਤੇਦਾਰ ਤੇ ਸਾਧ-ਸੰਗਤ ਹਾਜ਼ਰ ਸੀ।