ਬਲਾਕ ਦੇ 21ਵੇਂ ਸਰੀਰਦਾਨੀ ਬਣੇ, ਮਾਨਵਤਾ ਦੇ ਭਲੇ ਲਈ ਹੋਣਗੀਆਂ ਮੈਡੀਕਲ ਖੋਜ਼ਾਂ
ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ)। ਸਰੀਰਦਾਨੀ ਤੇ ਨੇਤਰਦਾਨੀ ਸੱਚੇ ਨਿਮਰ ਸੇਵਾਦਾਰ ਭੈਣ ਚਰਨਜੀਤ ਕੌਰ ਇੰਸਾਂ (59) ਜਿਉਂਦੇ ਜੀਅ ਜਿੱਥੇ ਮਾਨਵਤਾ ਭਲਾਈ ਦੇ ਕੰਮਾਂ ਲਈ ਹਮੇਸ਼ਾ ਤਿਆਰ ਰਹਿੰਦੇ ਸਨ, ਉੱਥੇ ਹੀ ਮਰਨ ਉਪਰੰਤ ਸਰੀਰਦਾਨ ਕਰਕੇ ਸਮਾਜ ਲਈ ਚਾਨਣ-ਮੁਨਾਰਾ ਬਣ ਗਏੇ ਹਨ। ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਸੱਚੇ ਨਿਮਰ ਸੇਵਾਦਾਰ ਚਰਨਜੀਤ ਕੌਰ ਇੰਸਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦਾ ਸਰੀਰ ਮਾਨਵਤਾ ਭਲਾਈ ਦੇ ਕੰਮਾਂ ਲਈ ਦਾਨ ਕੀਤਾ ਗਿਆ।
ਜਾਣਕਾਰੀ ਅਨੁਸਾਰ ਚਰਨਜੀਤ ਕੌਰ ਇੰਸਾਂ ਬੀਤੇ ਦਿਨੀਂ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਭੋਗ ਕੇ ਗੁਰੂ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਸਨ। ਦੱਸਣਯੋਗ ਹੈ ਕਿ ਭੈਣ ਚਰਨਜੀਤ ਕੌਰ ਇੰਸਾਂ ਨੇ ਮਰਨ ਉਪਰੰਤ ਸਰੀਰਦਾਨ ਕਰਨ ਦੇ ਫਾਰਮ ਡੇਰਾ ਸੱਚਾ ਸੌਦਾ ਵਿਖੇ ਭਰੇ ਹੋਏ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਭੈਣ ਦੀ ਆਖਰੀ ਇੱਛਾ ਨੂੰ ਪੂਰੀ ਕਰਦੇ ਹੋਏ ਉਨ੍ਹਾਂ ਦੀ ਮ੍ਰਿਤਕ ਦੇਹ ਨੈਸ਼ਨਲ ਕੈਪੀਟਲ ਰੀਜਓਨ ਇੰਸਟੀਚਿਊਟ ਐਂਡ ਮੈਡੀਕਲ ਸਾਇੰਸ ਮੇਰਠ ਵਿਖੇ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।
Read Also : ਵਿਜੀਲੈਂਸ ਬਿਊਰੋ ਵੱਲੋਂ 3 ਲੱਖ ਰੁਪਏ ਰਿਸ਼ਵਤ ਲੈਂਦਾ ਰੈਂਟ ਕੁਲੈਕਟਰ ਰੰਗੇ ਹੱਥੀਂ ਕਾਬੂ
ਇਸ ਮੌਕੇ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਅਗਵਾਈ ਕਰਕੇ ਐਂਬੂਲੈਂਸ ਨੂੰ ਰਵਾਨਾ ਕਰਨ ਮੌਕੇ ਭੈਣ ਚਰਨਜੀਤ ਕੌਰ ਇੰਸਾਂ ਨੂੰ ਸਲਾਮੀ ਦਿੱਤੀ, ਫੁੱਲਾਂ ਦੀ ਵਰਖਾ ਕੀਤੀ ਅਤੇ ਭੈਣ ਚਰਨਜੀਤ ਕੌਰ ਇੰਸਾਂ ਅਮਰ ਰਹੇ, ਅਮਰ ਰਹੇ ਦੇ ਨਾਅਰੇ ਲਾਏ ਗਏ। ਭੈਣ ਚਰਨਜੀਤ ਕੌਰ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਵਾਰਡ ਦੇ ਨਗਰ ਕੌਂਸਲਰ ਸ੍ਰੀਮਤੀ ਕੰਚਨ ਬਾਲਾ ਸ਼ਰਮਾ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਸੱਚੇ ਨਿਮਰ ਸੇਵਾਦਾਰ ਭੈਣ ਚਰਨਜੀਤ ਕੌਰ ਇੰਸਾਂ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ 21ਵੇਂ ਸਰੀਰਦਾਨੀ ਬਣ ਗਏ ਹਨ। ਇਸ ਤੋਂ ਪਹਿਲਾਂ ਭੈਣ ਚਰਨਜੀਤ ਕੌਰ ਇੰਸਾਂ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ ਜੋ ਦੋ ਹਨ੍ਹੇਰੀ ਜ਼ਿੰਦਗੀਆਂ ਨੂੰ ਰੁਸ਼ਨਾਉਣਗੀਆਂ।
Body Donation
ਇਸ ਮੌਕੇ ਸੱਚੇ ਨਿਮਰ ਸੇਵਾਦਾਰ ਹਰਚਰਨ ਸਿੰਘ ਇੰਸਾਂ, ਰਵੀ ਇੰਸਾਂ, ਗੁਰਦਾਸ ਸਿੰਘ ਇੰਸਾਂ, ਬੂਟਾ ਸਿੰਘ ਇੰਸਾਂ, ਭਿੰਦਰ ਸਿੰਘ ਇੰਸਾਂ, ਸੁਖਦੇਵ ਸਿੰਘ ਇੰਸਾਂ, ਸੁਖਦੀਪ ਸਿੰਘ ਇੰਸਾਂ, ਗੁਰਭੇਜ ਸਿੰਘ ਇੰਸਾਂ, ਸੱਚੇ ਨਿਮਰ ਸੇਵਾਦਾਰ ਭੈਣਾਂ ਸੱਤਿਆ ਇੰਸਾਂ, ਸੁਮਨ ਇੰਸਾਂ, ਸੁਨੀਤਾ ਇੰਸਾਂ, ਰਾਜਦੀਪ ਕੌਰ ਇੰਸਾਂ, ਊਸ਼ਾ ਇੰਸਾਂ ਬਠਿੰਡਾ, ਮਾਧਵੀ ਇੰਸਾਂ ਬਠਿੰਡਾ, ਜੋਨ ਨੰ: 4 ਦੇ ਪ੍ਰੇਮੀ ਸੇਵਕ ਨਿਰਮਲ ਸਿੰਘ ਇੰਸਾਂ, ਸੱਚੀ ਪ੍ਰੇਮੀ ਸੰਮਤੀ ਪ੍ਰੇਮੀ ਬੋਬੀ ਇੰਸਾਂ, ਅਸ਼ਵਨੀ ਕੁਮਾਰ ਇੰਸਾਂ, ਸੰਜੀਵ ਕੁਮਾਰ ਗੱਗੀ ਇੰਸਾਂ, ਸੋਨੂੰ ਇੰਸਾਂ, ਗੁਰਚਰਨ ਸਿੰਘ ਇੰਸਾਂ, ਸੱਚੀ ਪ੍ਰੇਮੀ ਸੰਮਤੀ ਦੀਆਂ ਭੈਣਾਂ ਨੀਤੂ ਇੰਸਾਂ, ਸੀਮਾ ਇੰਸਾਂ, ਅਨੀਤਾ ਇੰਸਾਂ, ਊਸ਼ਾ ਇੰਸਾਂ ਤੋਂ ਇਲਾਵਾ ਬਲਾਕ ਦੀ ਸਾਧ-ਸੰਗਤ ਹਾਜ਼ਰ ਸੀ
ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ: ਨਗਰ ਕੌਂਸਲਰ ਕੰਚਨ ਸ਼ਰਮਾ
ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਅਨੇਕਾਂ ਹੀ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ ਖੂਨਦਾਨ ਕਰਨਾ, ਗਰੀਬ ਲੋੜਵੰਦ ਮਰੀਜਾਂ ਦੀ ਸਹਾਇਤਾ ਕਰਨਾ, ਗਰੀਬ ਲੜਕੀਆਂ ਦੇ ਵਿਆਹ ਵਿਚ ਸਹਾਇਤਾ ਕਰਨਾ, ਅੱਖਾਂ ਦਾਨ ਕਰਨਾ ਤੇ ਸਰੀਰਦਾਨ ਕਰਨਾ। ਸਰੀਰਦਾਨ ਕਰਨਾ ਸਭ ਤੋਂ ਉੱਤਮ ਕਾਰਜ ਹੈ। ਆਮ ਲੋਕ ਵਹਿਮਾਂ-ਭਰਮਾਂ ਵਿਚ ਪਏ ਹੋਏ ਹਨ। ਪਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਵਹਿਮਾਂ-ਭਰਮਾਂ ਤੋਂ ਪਰੇ ਹਟ ਕੇ ਸਰੀਰਦਾਨ ਕਰ ਰਹੇ ਹਨ ਜੋ ਬਹੁਤ ਹੀ ਵਧੀਆ ਕੰਮ ਹੈ
ਸ੍ਰੀ ਮੁਕਤਸਰ ਸਾਹਿਬ: ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਭੇਜਦੇ ਹੋਏ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਅਤੇ ਸਰੀਰਦਾਨੀ ਚਰਨਜੀਤ ਕੌਰ ਇੰਸਾਂ ਇਨਸੈੱਟ ਤਸਵੀਰ: ਸੁਰੇਸ਼ ਗਰਗ।














