Body Donation Punjab: ਬਲਾਕ ਮਾਨਸਾ ਦੇ 50ਵੇਂ ਸਰੀਰਦਾਨੀ ਬਣੇ
Body Donation Punjab: ਮਾਨਸਾ (ਸੁਖਜੀਤ ਮਾਨ)। ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਮਾਲਕ ਦੇ ਚਰਨਾਂ ’ਚ ਜਾ ਬਿਰਾਜੇ ਬਲਾਕ ਅਤੇ ਸ਼ਹਿਰ ਮਾਨਸਾ ਦੇ ਜਗਦੇਵ ਰਾਮ ਇੰਸਾਂ (76) ਪੁੱਤਰ ਨਾਥ ਰਾਮ ਵਾਸੀ ਲੌਂਗੋਵਾਲ (ਸੰਗਰੂਰ) ਹਾਲ ਆਬਾਦ ਮਾਨਸਾ ਨੇ ਬਲਾਕ ਮਾਨਸਾ ਦੇ 50ਵੇਂ ਸਰੀਰਦਾਨੀ ਅਤੇ ਨੇਤਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਉਹਨਾਂ ਵੱਲੋਂ ਡੇਰਾ ਸੱਚਾ ਸੌਦਾ ਦੀ ਸਿੱਖਿਆ ’ਤੇ ਚੱਲਦਿਆਂ ਜਿਉਂਦੇ ਜੀਅ ਕੀਤੇ ਗਏ ਮਰਨ ਉਪਰੰਤ ਸਰੀਰਦਾਨ ਦੇ ਪ੍ਰਣ ਨੂੰ ਉਹਨਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੂਰਾ ਕਰਦਿਆਂ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰਨ ਦੀ ਬਜਾਇ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ।
Read Also : Cold Wave Alert: ਮੌਸਮ ਵਿਭਾਗ ਨੇ ਅਗਲੇ 40 ਦਿਨਾਂ ਦੀ ਕੀਤੀ ਭਵਿੱਖਬਾਣੀ, ਠੰਢ ਨੇ ਛੇੜੀ ਕੰਬਣੀ
ਵੇਰਵਿਆਂ ਅਨੁਸਾਰ ਜਗਦੇਵ ਰਾਮ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ। ਉਹਨਾਂ ਦੇ ਦਿਹਾਂਤ ਤੋਂ ਬਾਅਦ ਉਹਨਾਂ ਦੇ ਪੁੱਤਰ ਸੰਜੀਵ ਕੁਮਾਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਹਨਾਂ ਵੱਲੋਂ ਲਏ ਪ੍ਰਣ ਨੂੰ ਪੂਰਾ ਕਰਦਿਆਂ ਉਹਨਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ। Body Donation Punjab
ਉਹਨਾਂ ਦੀ ਮ੍ਰਿਤਕ ਦੇਹ ਵਰੁਣ ਅਰਜੁਨ ਮੈਡੀਕਲ ਕਾਲਜ ਤੇ ਰੋਹੇਲਖੰਡ ਹਸਪਤਾਲ ਬਾਂਥਰਾ ਸ਼ਾਹਜਹਾਂਪੁਰ (ਯੂਪੀ) ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ। ਮ੍ਰਿਤਕ ਦੇ ਨਿਵਾਸ ਸਥਾਨ ਤੋਂ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਤੇ ਇਲਾਕਾ ਨਿਵਾਸੀਆਂ ਵੱਲੋਂ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਤੋਂ ਪਹਿਲਾਂ ਉਹਨਾਂ ਦੀ ਬੇਟੀ ਅਤੇ ਨੂੰਹ ਵੱਲੋਂ ਉਹਨਾਂ ਦੀ ਅਰਥੀ ਨੂੰ ਮੋਢਾ ਦਿੱਤਾ ਗਿਆ। ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਵੱਲੋਂ ‘ਸਰੀਰਦਾਨੀ ਅਤੇ ਨੇਤਰਦਾਨੀ ਜਗਦੇਵ ਰਾਮ ਇੰਸਾਂ ਅਮਰ ਰਹੇ’ ਦੇ ਆਕਾਸ਼ ਗੁਜਾਊਂ ਨਾਅਰੇ ਲਗਾਏ ਗਏ।
Body Donation Punjab
ਇਸ ਮੌਕੇ 85 ਮੈਂਬਰ ਬਿੰਦਰ ਇੰਸਾਂ ਤੇ ਸ਼ਿਵ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ਤਹਿਤ ਮਾਨਵਤਾ ਭਲਾਈ ਦੇ 167 ਕਾਰਜ ਕਰਦੇ ਹਨ, ਜਿਨ੍ਹਾਂ ’ਚ ਮਰਨ ਉਪਰੰਤ ਸਰੀਰਦਾਨ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਖੇਤਰ ’ਚ ਸਰੀਰਦਾਨ ਦੀ ਕਾਫੀ ਮਹੱਤਤਾ ਹੈ ਕਿਉਂਕਿ ਮਨੁੱਖੀ ਸਰੀਰ ਨੂੰ ਲੱਗਦੀਆਂ ਅਨੇਕਾਂ ਬਿਮਾਰੀਆਂ ਦੇ ਇਲਾਜ ਲਈ ਖੋਜਾਂ ਕਰਨ ਵਾਸਤੇ ਮ੍ਰਿਤਕ ਦੇਹ ਮੈਡੀਕਲ ਵਿਦਿਆਰਥੀਆਂ ਦੇ ਕੰਮ ਆਉਂਦੀ ਹੈ।
ਉਨ੍ਹਾਂ ਦੱਸਿਆ ਕਿ ਜਗਦੇਵ ਰਾਮ ਇੰਸਾਂ ਦੀ ਮ੍ਰਿਤਕ ਦੇਹ ਦਾਨ ਕਰਨ ਤੋਂ ਪਹਿਲਾਂ ਉਹਨਾਂ ਦੀਆਂ ਦੋਵੇਂ ਅੱਖਾਂ ਵੀ ਦਾਨ ਕੀਤੀਆਂ ਗਈਆਂ ਹਨ ਜੋ ਦੋ ਹਨ੍ਹੇਰੀ ਜ਼ਿੰਦਗੀਆਂ ਨੂੰ ਰੌਸ਼ਨੀ ਪ੍ਰਦਾਨ ਕਰਨਗੀਆਂ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਸੁਖਦੇਵ ਇੰਸਾਂ, ਜੋਨ ਸੀ ਦੇ ਪ੍ਰੇਮੀ ਸੇਵਕ ਵੇਦ ਪ੍ਰਕਾਸ਼ ਇੰਸਾਂ ਤੇ ਵੱਖ-ਵੱਖ ਜੋਨਾਂ ਦੇ ਜ਼ਿੰਮੇਵਾਰ ਸੇਵਾਦਾਰ ਤੇ ਵੱਡੀ ਗਿਣਤੀ ’ਚ ਸਾਧ ਸੰਗਤ ਹਾਜ਼ਰ ਸੀ।