ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ | Body Donation
ਧਨੌਲਾ/ਤਪਾ/ਮੰਡੀ (ਲਾਲੀ ਧਨੌਲਾ/ਸੁਰਿੰਦਰ ਮਿੱਤਲ)। Body Donation : ਡੇਰਾ ਸੱਚਾ ਸੌਦਾ ਦੇ ਸੇਵਾਦਾਰ ਜਿੱਥੇ ਸਾਰੀ ਉਮਰ ਮਾਨਵਤਾ ਦੀ ਨਿਰਸਵਾਰਥ ਸੇਵਾ ਕਰਦੇ ਹਨ, ਉੱਥੇ ਦੇਹਾਂਤ ਤੋਂ ਬਾਅਦ ਵੀ ਆਪਣੀ ਮਿ੍ਰਤਕ ਦੇਹ ਵੀ ਮਨੁੱਖਤਾ ਨੂੰ ਹੀ ਸਮਰਪਿਤ ਕਰ ਜਾਂਦੇ ਹਨ। ਅਜਿਹੀ ਹੀ ਇੱਕ ਮਿਸਾਲ ਕਾਇਮ ਕੀਤੀ ਹੈ ਬਲਾਕ ਬਰਨਾਲਾ-ਧਨੌਲਾ ਦੇ ਵੱਡੇ ਪਿੰਡ ਅਸਪਾਲ ਕਲਾਂ ਦੇ ਪ੍ਰੇਮੀ ਪਿਆਰਾ ਲਾਲ ਇੰਸਾਂ (90) ਨੇ ਜਿਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਨੈਸ਼ਨਲ ਕੈਪਿਟਲ ਇੰਸਟੀਚੀਊਟ ਆਫ ਮੈਡੀਕਲ ਸਾਇੰਸ ਮੇਰਠ ਨੂੰ ਦਾਨ ਕੀਤੀ ਗਈ।
ਇਸ ਮੌਕੇ ਵੱਡੀ ਗਿਣਤੀ ਇੱਕਠੇ ਹੋਏ ਡੇਰਾ ਸ਼ਰਧਾਲੂ ਤੇ ਪਰਿਵਾਰ ਦੇ ਰਿਸ਼ਤੇਦਾਰਾਂ ਸਨੇਹੀਆਂ ਨੇ ਅੱਤ ਦੀ ਗਰਮੀ ਦੀ ਪ੍ਰਵਾਹ ਨਾ ਕਰਦੇ ਹੋਏ ਪ੍ਰੇਮੀ ਪਿਆਰਾ ਲਾਲ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਪਿਆਰਾ ਲਾਲ ਤੇਰਾ ਨਾਮ ਰਹੇਗਾ, ਸੱਚੇ ਸੌਦੇ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਦੇ ਅਕਾਸ਼ ਗੁਜਾਊ ਨਾਅਰੇ ਲਾਉਂਦੇ ਹੋਏ ਮਿ੍ਰਤਕ ਦੇਹ ਨੂੰ ਫੁੱਲਾਂ ਤੇ ਗੁਬਾਰਿਆਂ ਨਾਲ ਸਜਾਈ ਗਈ ਐਂਬੂਲੈਂਸ ’ਚ ਰੱਖ ਕੇ ਸਮੁੱਚੇ ਨਗਰ ’ਚ ਚੱਕਰ ਲਾਇਆ ਗਿਆ। (Body Donation)
Also Read : Welfare Work: ਮਾਪਿਆਂ ਤੋਂ ਵਿੱਛੜੇ ਮੰਦਬੁੱਧੀ ਲਈ ਮਸੀਹਾ ਬਣੇ ਡੇਰਾ ਸ਼ਰਧਾਲੂ
ਇਸ ਮੌਕੇ ਰਾਮ ਸਿੰਘ ਚੇਅਰਮੈਨ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਗਈ ਪਵਿੱਤਰ ਪ੍ਰੇਰਣਾ ’ਤੇ ਅਮਲ ਕਰਦਿਆਂ ਡੇਰਾ ਸ਼ਰਧਾਲੂਆਂ ਵੱਲੋਂ ਦੇਹਾਂਤ ਤੋਂ ਬਾਅਦ ਹਰ ਰੋਜ਼ ਵੱਖ-ਵੱਖ ਥਾਵਾਂ ਤੋਂ ਸਰੀਰ ਦਾਨ ਕੀਤੇ ਜਾ ਰਹੇ ਹਨ ਇਸ ਮੌਕੇ ਸਟੇਟ 85 ਮੈਂਬਰ ਅਸ਼ੋਕ ਕੁਮਾਰ ਇੰਸਾਂ ਤੇ ਰਾਮ ਲਾਲ ਸ਼ੇਰੀ ਇੰਸਾਂ ਨੇ ਕਿਹਾ ਕਿ ਇਸ ਮਿ੍ਰਤਕ ਦੇਹ ’ਤੇ ਮੈਡੀਕਲ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਨਵੀਆਂ ਨਵੀਆਂ ਖੋਜਾਂ ਕਰਨਗੇ ਤੇ ਮਨੁੱਖੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ ਦੇ ਇਹ ਦੇਹ ਕੰਮ ਆਵੇਗੀ। ਇਸ ਮੌਕੇ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਸਮੇਂ ਨਗਰ ਦੇ ਮੌਜ਼ੂਦਾ ਸਰਪੰਚ ਪਿ੍ਰਤਪਾਲ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਸਮਾਜ ’ਚੋਂ ਫੋਕੇ ਵਹਿਮਾਂ ਭਰਮਾਂ ਵਾਲੀਆਂ ਪੁਰਾਤਨ ਰਸਮ ਰਿਵਾਜ਼ਾਂ ਨੂੰ ਅਮਲੀ ਤੌਰ ’ਤੇ ਖ਼ਤਮ ਕਰਕੇ ਸਮਾਜ ਨੂੰ ਨਵੀਂ ਸੇਧ ਦੇ ਰਹੇ ਹਨ।
Body Donation
ਪਿਆਰਾ ਲਾਲ ਇੰਸਾਂ ਦੇ ਪੁੱਤਰ ਰਾਕੇਸ਼ ਬਬਲੀ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪਿਛਲੇ ਕਈ ਦਹਾਕਿਆਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਸਨ ਤੇ ਪੂਜਨੀਕ ਗੁਰੂ ਜੀ ਵੱਲੋਂ ਦਿੱਤੀ ਪ੍ਰੇਰਣਾ ਸਦਕਾ ਉਹਨਾਂ ਆਪਣੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ। ਜ਼ਿਕਰਯੋਗ ਹੈ ਕਿ ਇਸ ਨਗਰ ’ਚ ਇਹ ਦਸਵੀਂ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ।
ਇਸ ਮੌਕੇ ਪਰਿਵਾਰਕ ਮੈਂਬਰ, ਅਸ਼ੋਕ ਕੁਮਾਰ ਇੰਸਾਂ, ਵਿਜੇ ਕੁਮਾਰ ਇੰਸਾਂ, ਨਰੇਸ਼ ਕੁਮਾਰ ਇੰਸਾਂ (ਪੁੱਤਰ) ਪੁੱਤਰੀ ਰੇਣੂ ਸੁਨੀਤਾ ਜਵਾਈ ਰਮੇਸ਼ ਕੁਮਾਰ, ਰਾਜੇਸ਼ ਕੁਮਾਰ ਮੋਨੂ ਇੰਸਾਂ ਪੋਤਰਾ, ਸਟੇਟ 85 ਮੈਂਬਰ ਰਾਜਨ ਇੰਸਾਂ, ਲਖਵਿੰਦਰ ਇੰਸਾਂ, ਸੱਤ ਪਾਲ ਇੰਸਾਂ, ਸੰਜੀਵ ਇੰਸਾਂ, ਭੈਣ ਜਸਵਿੰਦਰ ਕੌਰ ਇੰਸਾਂ, ਨੀਲਮ ਰਾਣੀ ਇੰਸਾਂ, ਜਸਪ੍ਰੀਤ ਕੌਰ ਇੰਸਾਂ, ਰਾਜ ਰਾਣੀ ਇੰਸਾਂ ਪਿੰਡਾਂ ਸ਼ਹਿਰਾਂ ਦੇ ਪ੍ਰੇਮੀ ਸੇਵਕ, 15 ਮੈਂਬਰ ਸੰਮਤੀਆਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਵਿੰਗ ਦੇ ਸੇਵਾਦਾਰ ਭੈਣ ਭਾਈ, ਪਿੰਡ ਵਾਸੀ ਵੱਡੀ ਗਿਣਤੀ ’ਚ ਹਾਜ਼ਰ ਸਨ।