ਹੋਂਡੁਰਾਸ ਦੇ ਗ੍ਰੇਸ਼ੀਅਸ ਏ ਡਿਓਸ ਤੱਟੀ ਖੇਤਰ ‘ਚ ਕੈਪਟਨ ਵੈਲੀ ਨਾਮਕ ਇੱਕ ਕਿਸ਼ਤੀ ਡੁੱਬ ਗਈ। ਇਸ ਹਾਦਸੇ ‘ਚ 47 ਹੋਰ ਲੋਕਾਂ ਨੂੰ ਬਚਾ ਲਿਆ ਗਿਆ।ਇਹ ਹਾਦਸਾ ਸਮੁੰਦਰੀ ਖੇਤਰ ‘ਚ ਤੇਜ਼ ਹਵਾਵਾਂ ਦੇ ਚਲਦਿਆਂ ਜਾਂ ਉਚੀਆਂ ਲਹਿਰਾਂ ਕਾਰਨ ਹੋਇਆ।
ਕਿਸ਼ਤੀ ਡੁੱਬੀ, 26 ਵਿਅਕਤੀਆਂ ਦੀ ਮੌਤ
ਮੈਕਸਿਕੋ ਸਿਟੀ, ਏਜੰਸੀ। ਮੱਧ ਅਮਰੀਕੀ ਦੇਸ਼ ਹੋਂਡੁਰਾਸ ਦੇ ਤੱਟੀ ਖੇਤਰ ‘ਚ ਕੈਰੇਬਿਆਈ ਸਾਗਰ ‘ਚ ਇੱਕ ਕਿਸ਼ਤੀ ਦੇ ਡੁੱਬਣ ਨਾਲ ਉਸ ‘ਚ ਸਵਾਰ ਘੱਟੋ ਘੱਟ 26 ਵਿਅਕਤੀਆਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਫੌਜ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਟੈਲੀਵਿਜਨ ਨਿਊਜ਼ ਚੈਨਲ ਟੈਲੀਵਿਸੇਂਟ੍ਰੋ ਨੇ ਫੌਜ ਦੇ ਹਵਾਲੇ ਨਾਲ ਦੱਸਿਆ ਕਿ ਹੋਂਡੁਰਾਸ ਦੇ ਗ੍ਰੇਸ਼ੀਅਸ ਏ ਡਿਓਸ ਤੱਟੀ ਖੇਤਰ ‘ਚ ਕੈਪਟਨ ਵੈਲੀ ਨਾਮਕ ਇੱਕ ਕਿਸ਼ਤੀ ਡੁੱਬ ਗਈ। ਮੁੱਢਲੀ ਜਾਣਕਾਰੀ ਅਨੁਸਾਰ ਇਸ ਹਾਦਸੇ ‘ਚ 47 ਹੋਰ ਲੋਕਾਂ ਨੂੰ ਬਚਾ ਲਿਆ ਗਿਆ। ਰਿਪੋਰਟ ਅਨੁਸਾਰ ਇਹ ਹਾਦਸਾ ਸਮੁੰਦਰੀ ਖੇਤਰ ‘ਚ ਤੇਜ਼ ਹਵਾਵਾਂ ਦੇ ਚਲਦਿਆਂ ਜਾਂ ਉਚੀਆਂ ਲਹਿਰਾਂ ਕਾਰਨ ਹੋਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।