Mumbai Boat Capsizes: ਮੁੰਬਈ (ਏਜੰਸੀ)। ਮਹਾਰਾਸ਼ਟਰ ਦੇ ਮੁੰਬਈ ’ਚ ਗੇਟਵੇ ਆਫ ਇੰਡੀਆ ਤੋਂ ਐਲੀਫੈਂਟਾ ਜਾ ਰਹੀ ਨੀਲਕਮਲ ਕਿਸ਼ਤੀ ਡੁੱਬ ਗਈ। ਕਿਸ਼ਤੀ ’ਚ 80 ਯਾਤਰੀ ਸਵਾਰ ਸਨ, ਜਿਨ੍ਹਾਂ ’ਚੋਂ 3 ਲੋਕਾਂ ਦੀ ਮੌਤ ਹੋ ਗਈ ਹੈ। ਕਰੀਬ 66 ਲੋਕਾਂ ਨੂੰ ਬਚਾਇਆ ਗਿਆ ਹੈ। ਬਾਕੀ 3 ਲਾਪਤਾ ਹਨ। ਕਿਸ਼ਤੀ ਦੇ ਮਾਲਕ ਦਾ ਦੋਸ਼ ਹੈ ਕਿ ਕਿਸ਼ਤੀ ਮੁੰਬਈ ਤੋਂ ਐਲੀਫੈਂਟਾ ਗੁਫਾਵਾਂ ਨੂੰ ਜਾਂਦੇ ਸਮੇਂ ਅਰਬ ਸਾਗਰ ’ਚ ਬੁਚਰ ਆਈਲੈਂਡ ਨੇੜੇ ਜਲ ਸੈਨਾ ਦੀ ਗਸ਼ਤੀ ਸਪੀਡ ਬੋਟ ਨਾਲ ਟਕਰਾ ਗਈ। ਇਸ ਕਾਰਨ ਕਿਸ਼ਤੀ ਪਾਣੀ ਨਾਲ ਭਰ ਗਈ ਤੇ ਇਹ ਡੁੱਬ ਗਈ। ਜਲ ਸੈਨਾ, ਜਵਾਹਰ ਲਾਲ ਨਹਿਰੂ ਪੋਰਟ ਟਰੱਸਟ (ਜੇਐਨਪੀਟੀ), ਤੱਟ ਰੱਖਿਅਕ, ਯੈਲੋਗੇਟ ਪੁਲਿਸ ਸਟੇਸ਼ਨ 3 ਤੇ ਸਥਾਨਕ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਦੀ ਮਦਦ ਨਾਲ ਰਾਹਤ ਤੇ ਬਚਾਅ ਕਾਰਜ ਜਾਰੀ ਹਨ। 4 ਹੈਲੀਕਾਪਟਰ ਵੀ ਬਚਾਅ ਕਾਰਜ ’ਚ ਲੱਗੇ ਹੋਏ ਹਨ। ਯਾਤਰੀਆਂ ਨੂੰ ਗੇਟਵੇ ਆਫ ਇੰਡੀਆ ’ਤੇ ਵਾਪਸ ਲਿਆਂਦਾ ਜਾ ਰਿਹਾ ਹੈ। Mumbai Boat Capsizes
ਇਹ ਖਬਰ ਵੀ ਪੜ੍ਹੋ : Ludhiana News: ਇਨਕਮ ਟੈਕਸ ਵਿਭਾਗ ਨੇ ਡਾ. ਸੁਮਿਤਾ ਸੋਫ਼ਤ ਦੇ ਹਸਪਤਾਲ ਅਤੇ ਘਰ ’ਤੇ ਮਾਰਿਆ ਛਾਪਾ
ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਘਟਨਾ ’ਤੇ ਕੀਤਾ ਹੈ ਟਵੀਟ | Mumbai Boat Capsizes
ਸੂਚਨਾ ਮਿਲੀ ਸੀ ਕਿ ਐਲੀਫੈਂਟਾ ਜਾ ਰਹੀ ਨੀਲਕਮਲ ਕਿਸ਼ਤੀ ਹਾਦਸੇ ਦਾ ਸ਼ਿਕਾਰ ਹੋ ਗਈ। ਜਲ ਸੈਨਾ ਦੀਆਂ ਕਿਸ਼ਤੀਆਂ, ਤੱਟ ਰੱਖਿਅਕ, ਬੰਦਰਗਾਹ, ਪੁਲਿਸ ਦੀਆਂ ਟੀਮਾਂ ਤੁਰੰਤ ਸਹਾਇਤਾ ਲਈ ਭੇਜੀਆਂ ਗਈਆਂ ਹਨ। ਅਸੀਂ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ’ਚ ਹਾਂ, ਖੁਸ਼ਕਿਸਮਤੀ ਨਾਲ ਜ਼ਿਆਦਾਤਰ ਨਾਗਰਿਕਾਂ ਨੂੰ ਬਚਾ ਲਿਆ ਗਿਆ ਹੈ। ਹਾਲਾਂਕਿ ਬਚਾਅ ਕਾਰਜ ਅਜੇ ਵੀ ਜਾਰੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਬਚਾਅ ਕਾਰਜਾਂ ਲਈ ਉਨ੍ਹਾਂ ਸਾਰੇ ਸਿਸਟਮਾਂ ਨੂੰ ਤਾਇਨਾਤ ਕਰਨ ਦੇ ਹੁਕਮ ਦਿੱਤੇ ਗਏ ਹਨ।