ਤੰਜਾਨੀਆ ‘ਚ ਕਿਸ਼ਤੀ ਪਲਟਣ ਨਾਲ 9 ਮੌਤਾਂ, 51 ਜਖ਼ਮੀ

58 Dead, Boat, Sinking, Mauritania
File photo

ਤੰਜਾਨੀਆ ‘ਚ ਕਿਸ਼ਤੀ ਪਲਟਣ ਨਾਲ 9 ਮੌਤਾਂ, 51 ਜਖ਼ਮੀ

ਡਾਰ ਐਸ ਸਲਾਮ। ਤੰਜਾਨੀਆ ਦੀ ਝੀਲ ਤੰਗਾਨਿਕਾ ‘ਚ ਕਿਸ਼ਤੀ ਪਲਟਣ ਨਾਲ ਘੱਟ ਤੋਂ ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ ਤੇ 51 ਜਣੇ ਜ਼ਖਮੀ ਹੋ ਗਏ ਹਨ। ਕਿਗੋਮਾ ਖੇਤਰੀ ਪੁਲਿਸ ਕਮਾਂਡਰ ਮਾਰਟਿਨ ਓਟੀਨੋ ਨੇ ਕਿਹਾ ਕਿ ਹਾਦਸਾ ਸ਼ੁੱਕਰਵਾਰ ਨੂੰ ਸਵੇਰੇ ਪੰਜ ਵਜੇ ਵਾਪਰਿਆ ਜਦੋਂ ਕਿਸ਼ਤੀ ਨਿਗੋਮਾ ਖੇਤਰ ‘ਚ ਉਵਿਨਜਾ ਜ਼ਿਲ੍ਹੇ ਦੇ ਸਿਬਵੇਸਾ ਤੋਂ ਕਟਾਵੀ ਖੇਤਰ ‘ਚ ਇਕੋਲਾ ਖੇਤਰ ‘ਚ ਜਾ ਰਹੀ ਸੀ। ਸ੍ਰੀ ਓਟੀਨੋ ਨੇ ਕਿਹਾ ਕਿ ਮੁੱਢਲੀ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਕਿਸ਼ਤੀ ‘ਚ 60 ਵਿਅਕਤੀਆਂ ਸਵਾਰ ਸਨ ਤੇ ਇੱਕ ਤੂਫ਼ਾਨ ਦੀ ਲਪੇਟ ‘ਚ ਆਉਣ ਤੋਂ ਬਾਅਦ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ। ਇਨ੍ਹਾਂ ਮਰਨ ਵਾਲਿਆਂ ‘ਚ ਸੱਤ ਔਰਤਾਂ ਤੇ ਦੋ ਪੁਰਸ਼ ਸ਼ਾਮਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here