ਕਾਂਗੋ ’ਚ ਕਿਸ਼ਤੀ ਪਲਟੀ, 50 ਤੋਂ ਵੱਧ ਮੌਤਾਂ

69 ਵਿਅਕਤੀ ਹਾਲੇ ਵੀ ਲਾਪਤਾ

(ਸੱਚ ਕਹੂੰ ਨਿਊਜ਼) ਕਾਂਗੋ ।  ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ ਨਦੀ ’ਚ ਕਿਸ਼ਤੀ ਪਲਟਣ ਨਾਲ 50 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਤੇ 69 ਵਿਅਕਤੀ ਲਾਪਤਾ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਉੱਤਰ ਪੱਛਮੀ ਪ੍ਰਾਂਤ ਮੋਂਗਲਾ ਦੇ ਗਵਰਨਰ ਦੇ ਬੁਲਾਰੇ ਨੇਸਟਰ ਮੈਗਬਾਡੋ ਨੇ ਦੱਸਿਆ ਕਿ ਗੌਤਾਖੋਰਾਂ ਵੱਲੋਂ 51 ਲਾਸ਼ਾਂ ਬਰਾਮਦ ਕਰ ਲਈਆਂ ਹਨ ਤੇ ਹਾਲੇ ਵੀ ਕਾਫ਼ੀ ਵਿਅਕਤੀ ਲਾਪਤਾ ਹਨ ਜਿਨ੍ਹਾਂ ਦੀ ਭਾਲ ਜਾਰੀ ਹੈ।

ਹਾਦਸੇ ’ਚ 39 ਵਿਅਕਤੀਆਂ ਨੂੰ ਸੁਰੱਖਿਆ ਬਚਾ ਲਿਆ ਹੈ ਹਾਦਸੇ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਲਾਪਤਾ ਹੋਏ ਵਿਅਕਤੀਆ ਨੂੰ ਬਚਾਉਣ ਲਈ ਪ੍ਰਸ਼ਾਸਨ ਜੁਟਿਆ ਹੋਇਆ ਹੈ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ 15 ਫਰਵਰੀ ਨੂੰ ਕਾਂਗੋ ਨਦੀ ’ਚ ਕਿਸ਼ਤੀ ਪਲਟਣ ਨਾਲ 60 ਵਿਅਕਤੀਆਂ ਦੀ ਮੌਤ ਹੋ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ