ਸਿੱਖਿਆ ਬੋਰਡ ਨੇ 12ਵੀਂ ਕਲਾਸ ਦੇ ਸਰਟੀਫਿਕੇਟ ਨੈਸ਼ਨਲ ਡਿਜ਼ੀ ਲਾਕਰ ‘ਤੇ ਕੀਤੇ ਅਪਲੋਡ

ਬਾਰ੍ਹਵੀ ਸ਼੍ਰੇਣੀ ਦੇ ਮਾਰਚ 2020 ਦੀਆਂ ਪ੍ਰੀਖਿਆਵਾਂ ਦੇ ਐਲਾਨੇ ਨਤੀਜੇ

ਮੋਹਾਲੀ,  (ਕੁਲਵੰਤ ਕੋਟਲੀ)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀ ਸ਼੍ਰੇਣੀ ਦੇ ਮਾਰਚ 2020 ਦੀਆਂ ਪ੍ਰੀਖਿਆਵਾਂ ਦੇ ਐਲਾਨੇ ਗਏ। ਨਤੀਜਿਆਂ ਦੇ ਪਾਸ, ਕੰਪਾਰਟਮੈਂਟ, ਰੀ-ਅਪੀਅਰ ਤੇ ਫ਼ੇਲ੍ਹ ਪ੍ਰੀਖਿਆਰਥੀਆਂ ਦੇ ਡਿਜੀਟਲ ਨਤੀਜਾ ਸਰਟੀਫਿਕੇਟ 29 ਜੁਲਾਈ ਨੂੰ ਨੈਸ਼ਨਲ ਡਿਜ਼ੀ-ਲਾਕਰ ‘ਤੇ ਅੱਪਲੋਡ ਕਰ ਦਿੱਤੇ ਹਨ।

ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜੇ.ਆਰ.ਮਹਿਰੋਕ  ਵੱਲੋਂ ਪ੍ਰੈਸ ਨੂੰ ਦਿੱਤੀ ਜਾਣਕਾਰੀ ਅਨੁਸਾਰ 29 ਜੁਲਾਈ ਨੂੰ ਨੈਸ਼ਨਲ ਡਿਜੀ-ਲਾਕਰ ‘ਤੇ ਅੱਪਲੋਡ ਕੀਤੇ ਸਰਟੀਫ਼ਿਕੇਟਾਂ ਤੋਂ ਇਲਾਵਾ ਹੋਰ ਕੋਈ ਵੀ ਸਰਟੀਫ਼ਿਕੇਟ ਬੋਰਡ ਵੱਲੋਂ ਜਾਰੀ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਬਾਰ੍ਹਵੀਂ ਪਰੀਖਿਆ ਮਾਰਚ 2020 ਦੇ ਸਰਟੀਫ਼ਿਕੇਟਾਂ ਵਿੱਚ ਦਰਜ ਵੇਰਵਿਆਂ ਜਾਂ ਨਤੀਜਿਆਂ ਸਬੰਧੀ ਕੋਈ ਤਰੁੱਟੀ ਪਾਈ ਜਾਂਦੀ ਹੈ ਤਾਂ ਪ੍ਰੀਖਿਆਰਥੀ ਸਬੰਧਤ ਸੁਪਰਡੈਂਟ ਨਾਲ ਨਿੱਜੀ ਤੌਰ ‘ਤੇ ਜਾਂ ਬੋਰਡ ਦੀ ਵੈੱਬਸਾਈਟ ‘ਤੇ ਉਪਲੱਬਧ ਪ੍ਰੀਖਿਆ ਸ਼ਾਖਾ ਬਾਰ੍ਹਵੀਂ ਦੇ ਫ਼ੋਨ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ। ਪ੍ਰੀਖਿਆਰਥੀਆਂ ਦੀ ਸੁਵਿਧਾ ਲਈ ਸਰਟੀਫ਼ਿਕੇਟ ਡਾਊਨਲੋਡ ਕਰਨ ਵਾਸਤੇ ਇੱਕ ਵੀਡਿਓ ਕਲਿੱਪ ਅਤੇ ਤਰਤੀਬਵਾਰ ਸਟੈੱਪ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ ਉਤੇ ਉਪਲੱਬਧ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.