David Warner: ਵਾਰਨਰ ਦੀਆਂ ਉਮੀਦਾਂ ਨੂੰ ਝਟਕਾ, ਕ੍ਰਿਕੇਟ ਅਸਟਰੇਲੀਆ ਦਾ ਵੱਡਾ ਬਿਆਨ

David Warner

ਚੈਂਪੀਅਨਜ਼ ਟਰਾਫੀ ਲਈ ਚੋਣ ਹੋਣਾ ਮੁਸ਼ਕਲ | David Warner

  • ਬੋਰਡ ਨੇ ਕਿਹਾ, ਉਨ੍ਹਾਂ ਨੂੰ ਪੂਰੀ ਤਰ੍ਹਾਂ ਰਿਟਾਇਰਡ ਮੰਨ ਲਿਆ ਗਿਆ ਹੈ
  • ਅਸਟਰੇਲੀਆਈ ਟੀਮ ਦੇ ਮੁੱਖ ਚੋਣਕਾਰ ਨੇ ਦਿੱਤਾ ਹੈ ਬਿਆਨ

ਸਪੋਰਟਸ ਡੈਸਕ। ਪਾਕਿਸਤਾਨ ’ਚ 2025 ’ਚ ਹੋਣ ਵਾਲੀ ਇੱਕਰੋਜ਼ਾ ਚੈਂਪੀਅਨਜ਼ ਟਰਾਫੀ ਲਈ ਅਸਟਰੇਲੀਆਈ ਓਪਨਰ ਬੱਲੇਬਾਜ਼ ਡੇਵਿਡ ਵਾਰਨਰ ਦੇ ਨਾਂਅ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਵਾਰਨਰ ਨੇ ਸੋਸ਼ਲ ਮੀਡੀਆ ਪੋਸ਼ਟ ’ਤੇ ਕਿਹਾ ਸੀ ਕਿ ਉਹ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਬਾਵਜ਼ੂਦ ਜੇਕਰ ਕ੍ਰਿਕੇਟ ਅਸਟਰੇਲੀਆਈ ਚਾਹੇਗਾ ਤਾਂ ਉਹ ਪਾਕਿਸਤਾਨ ’ਚ ਇੱਕਰੋਜ਼ਾ ਚੈਂਪੀਅਨਜ਼ ਟਰਾਫੀ ’ਚ ਖੇਡ ਸਕਦੇ ਹਨ। ਅਸਟਰੇਲੀਆ ਦੇ ਨੈਸ਼ਨਲ ਚੋਣਕਾਰ ਜੌਰਜ ਬੈਲੀ ਨੇ ਕਿਹਾ ਕਿ ਸਾਡਾ ਸਮਝਣਾ ਇਹ ਹੈ ਕਿ ਡੇਵਿਡ ਰਿਟਾਇਰਡ ਹੋ ਚੁੱਕੇ ਹਨ ਤੇ ਜਿਸ ਤਰ੍ਹਾਂ ਉਨ੍ਹਾਂ ਦਾ ਤਿੰਨੇ ਫਾਰਮੈਟਾਂ ’ਚ ਕਰੀਅਰ ਰਿਹਾ ਹੈ, ਉਸ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਸਾਡੀ ਰਣਨੀਤੀ ਇਹ ਹੈ ਕਿ ਉਹ ਪਾਕਿਸਤਾਨ ’ਚ ਨਹੀਂ ਹੋਣਗੇ। (David Warner)

Read This : Rohit Sharma: ਇੱਕਰੋਜ਼ਾ ਤੇ ਟੈਸਟ ਤੋਂ ਸੰਨਿਆਸ ਲੈਣ ’ਤੇ ਹਿਟਮੈਨ ਸ਼ਰਮਾ ਨੇ ਤੋੜੀ ਚੁੱਪ, ਦੱਸਿਆ ਕਦੋਂ ਤੱਕ ਖੇਡਦੇ ਰਹਿਣਗੇ

ਵਾਰਨਰ ਨੇ ਟੀ20 ਵਿਸ਼ਵ ਕੱਪ ਤੋਂ ਬਾਅਦ ਲਿਆ ਸੀ ਸੰਨਿਆਸ

ਡੇਵਿਡ ਵਾਰਨਰ ਨੇ ਟੀ20 ਵਿਸ਼ਵ ਕੱਪ ਤੋਂ ਬਾਅਦ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਨਾਲ ਹੀ ਉਨ੍ਹਾਂ ਜਨਵਰੀ ’ਚ ਕਿਹਾ ਸੀ ਕਿ ਪਿੱਛਲੇ ਸਾਲ ਇੱਕਰੋਜ਼ਾ ਵਿਸ਼ਵ ਕੱਪ ਜਿੱਤਣ ਦੇ ਨਾਲ ਹੀ ਉਨ੍ਹਾਂ ਦਾ ਇਸ ਫਾਰਮੈਟ ਤੋਂ ਕਰੀਅਰ ਸਮਾਪਤ ਹੋ ਗਿਆ ਹੈ। ਵਾਰਨਰ ਟੈਸਟ ਕ੍ਰਿਕੇਟ ਤੋਂ ਵੀ ਸੰਨਿਆਸ ਦਾ ਐਲਾਨ ਪਹਿਲਾਂ ਹੀ ਕਰ ਚੁੱਕੇ ਹਨ।

ਡੇਵਿਡ ਦਾ ਯੋਗਦਾਨ ਕਾਫੀ ਮਹੱਤਵਪੂਰਨ | David Warner

ਜੌਰਜ ਬੈਲੀ ਨੇ ਵਾਰਨਰ ਦੀ ਵਾਪਸੀ ਦੇ ਸਬੰਧ ’ਚ ਕਿਹਾ ਕਿ ਤੁਸੀਂ ਕਦੇ ਨਹੀਂ ਦੱਸ ਸਕਦੇ ਕਿ ਤੁਸੀਂ ਮਜ਼ਾਕ ਕਰ ਰਹੇ ਹੋਂ। ਉਨ੍ਹਾਂ ਦਾ ਕਰੀਅਰ ਸ਼ਾਨਦਾਰ ਰਿਹਾ ਹੈ, ਜਿਸ ਦਾ ਜ਼ਸਨ ਮਨਾਉਣਾ ਮੁਸ਼ਕਲ ਹੈ। ਮੇਰੇ ਖਿਆਲ ਨਾਲ ਜਿਵੇਂ-ਜਿਵੇਂ ਸਮਾਂ ਲੰਘੇਗਾ, ਉਸ ਤਰ੍ਹਾਂ ਹੀ ਅਸੀਂ ਅਸਟਰੇਲੀਆਈ ਕ੍ਰਿਕੇਟ ’ਚ ਉਨ੍ਹਾਂ ਦੇ ਯੋਗਦਾਨ ’ਤੇ ਵਿਚਾਰ ਕਰਦੇ ਰਹਾਂਗੇ। ਉਹ ਇੱਕ ਮਹਾਨ ਖਿਡਾਰੀ ਹਨ ਤੇ ਉਨ੍ਹਾਂ ਦੀ ਵਿਰਾਸਤ ਇਸ ਤਰ੍ਹਾਂ ਹੀ ਅੱਗੇ ਵੱਧਦੀ ਰਹੇਗੀ। ਇਸ ਟੀਮ ਦੀ ਗੱਲ ਕਰੀਏ ਤਾਂ, ਇਹ ਕੁਝ ਨਵੇਂ ਤੇ ਉਭਰਦੇ ਖਿਡਾਰੀ ਸਾਹਮਣੇ ਆਉਣਗੇ। ਤਿੰਨਾਂ ਫਾਰਮੈਟਾਂ ’ਚ ਇਹ ਬਦਲਾਅ ਦਾ ਸਫਰ ਰੋਮਾਂਚਕ ਰਹਿਣ ਵਾਲਾ ਹੈ।

ਵਾਰਨਰ 3 ਵਾਰ ਵਿਸ਼ਵ ਕੱਪ ਜਿੱਤਣ ਵਾਲੀ ਅਸਟਰੇਲੀਆਈ ਟੀਮ ਦਾ ਹਿੱਸਾ

ਵਾਰਨਰ 3 ਵਾਰ ਵਿਸ਼ਵ ਕੱਪ ਜਿੱਤਣ ਵਾਲੀ ਅਸਟਰੇਲੀਆਈ ਟੀਮ ਦਾ ਹਿੱਸਾ ਰਹੇ ਹਨ, ਇਸ ਵਿੱਚ 2015 ਤੇ 2023 ਦਾ ਇੱਕਰੋਜ਼ਾ ਵਿਸ਼ਵ ਕੱਪ ਤੇ 2021 ਦਾ ਟੀ20 ਵਿਸ਼ਵ ਕੱਪ ਸ਼ਾਮਲ ਹੈ। ਵਾਰਨਰ 2021 ਟੀ20 ਵਿਸ਼ਵ ਕੱਪ ’ਚ ‘ਪਲੇਆਰ ਆਫ ਦਾ ਟੂਰਨਾਮੈਂਟ’ ਵੀ ਰਹੇ ਸਨ। (David Warner)