‘ਦਮ ਘੁੱਟਣ ਤੋਂ ਚੰਗਾ ਬਾਰੂਦ ਨਾਲ ਸਭ ਨੂੰ ਉਡਾ ਦਿਓ’

'Blow ,Ammo'

ਏਜੰਸੀ/ਨਵੀਂ ਦਿੱਲੀ। ਦਿੱਲੀ ਐਨਸੀਆਰ ‘ਚ ਪ੍ਰਦੂਸ਼ਣ ਸਬੰਧੀ ਅੱਜ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਨੂੰ ਝਾੜ ਪਾਈ ਸੁਪਰੀਮ ਕੋਰਟ ਨੇ ਕੇਂਦਰ ਤੇ ਸਬੰਧਿਤ ਸੂਬਿਆਂ ਨੂੰ ਕਿਹਾ ਕਿ ਘੁੱਟ ਕੇ ਕਿਉਂ ਮਰੀਏ? ਸਭ ਨੂੰ ਇਕੱਠੇ ਹੀ ਬਾਰੂਦ ਨਾਲ ਉਡਾ ਦਿੱਤਾ ਜਾਵੇ ਜਸਟਿਸ ਅਰੁਣ ਮਿਸ਼ਰਾ ਨੇ ਕਿਹਾ, ਦਿੱਲੀ ਹਾਲਤ ਨਰਕ ਤੋਂ ਵੀ ਖਰਾਬ ਹੈ ਤੁਹਾਡੀ ਨਜ਼ਰ ‘ਚ ਕਿਸੇ ਦੀ ਜਾਨ ਦੀ ਕੀ ਕੀਮਤ ਹੈ? ਤੁਸੀਂ ਲੋਕਾਂ ਤੋਂ ਕਿੰਨੀ ਕੀਮਤ ਲੈਣੀ ਚਾਹੁੰਦੇ ਹੋ? ਤੁਹਾਨੂੰ ਦਿੱਲੀ ਦੀ ਕੁਰਸੀ ‘ਤੇ ਰਹਿਣ ਦਾ ਅਧਿਕਾਰ ਨਹੀਂ ਹੈ । Ammo

ਭਾਰਤ ‘ਚ ਲੋਕਾਂ ਦਾ ਜੀਵਨ ਇੰਨਾ ਸਸਤਾ ਨਹੀਂ ਹੈ ਇਸ ਦੀ ਕੀਮਤ ਤੁਹਾਨੂੰ ਚੁਕਾÀਣੀ ਪਵੇਗੀ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਕਿਹਾ ਕਿ ਤੁਹਾਨੂੰ ਸੱਤਾ ‘ਚ ਰਹਿਣ ਦਾ ਕੋਈ ਹੱਕ ਨਹੀਂ ਹੈ ਅਦਾਲਤ ਨੇ ਪੰਜਾਬ ਤੇ ਹਰਿਆਣਾ ਨੂੰ ਵੀ ਸਖ਼ਤ ਝਾੜ ਪਾਈ ਤੇ ਕੇਂਦਰ ਤੇ ਦਿੱਲੀ ਸਰਕਾਰ ਨਾਲ ਆਪਸੀ ਮਤਭੇਦ ਭੁਲਾ ਕੇ ਕੰਮ ਕਰਨ ਲਈ ਕਿਹਾ ਕੋਰਟ ਨੇ ਜਲ ਪ੍ਰਦੂਸ਼ਣ ਦੇ ਮਾਮਲੇ ਦਾ ਖੁਦ ਨੋਟਿਸ ਲੈਂਦਿਆਂ ਕਿਹਾ ਕਿ ਰਾਜਧਾਨੀ ਦਿੱਲੀ ਦੀ ਹਾਲਤ ਨਰਕ ਤੋਂ ਵੀ ਖਰਾਬ ਹੈ ਜ਼ਿਕਰਯੋਗ ਹੈ ਕਿ ਬੀਐਸਆਈ ਨੇ ਕਿਹਾ ਸੀ ।

ਕਿ ਦੇਸ਼ ‘ਚ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਰਾਜਧਾਨੀ ਦਾ ਪਾਣੀ ਹੈ ਤੇ ਇਹ ਪੀਣ ਯੋਗ ਨਹੀਂ ਹੈ ਬਾਅਦ ‘ਚ ਇਸ ਮਾਮਲੇ ‘ਤੇ ਕੇਂਦਰ ਤੇ ਸੂਬਾ ਸਰਕਾਰ ਦਰਮਿਆਨ ਵੀ ਇੱਕ ਦੂਜੇ ‘ਤੇ ਦੋਸ਼ ਲਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।