ਪੁਲਿਸ ਵੱਲੋਂ ਵਿਸ਼ੂ ਕੰਬੋਜ਼ ਸਮੇਤ ਸੱਤ ਜਣਿਆਂ ਖਿਲਾਫ਼ ਮਾਮਲਾ ਦਰਜ਼
ਨਰੇਸ਼ ਬਜਾਜ, ਅਬੋਹਰ: ਹਨੁਮਾਨਗੜ੍ਹ ਰੋਡ ‘ਤੇ ਸਥਿਤ ਪੈਰਾਡਾਈਜ ਮਾਲ ਦੇ ਬਾਹਰ ਬੀਤੀ ਰਾਤ ਖੂਨੀ ਝੜਪ ਹੋਣ ਦਾ ਸਮਾਚਾਰ ਹੈ ਜਾਣਕਾਰੀ ਅਨੁਸਾਰ ਝੜਪ ਤੋਂ ਬਾਅਦ ਇੱਕ ਦੀ ਬੀਤੀ ਰਾਤ ਹੀ ਮੌਤ ਹੋ ਗਈ ਸੀ ਜਦਕਿ ਇੱਕ ਦੀ ਅੱਜ ਸਵੇਰੇ ਸ਼੍ਰੀਗੰਗਾਨਗਰ ਦੇ ਹਸਪਤਾਲ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਥਾਣਾ ਨੰਬਰ 2 ਦੀ ਪੁਲਸ ਨੇ ਵਿਸ਼ੂ ਕੰਬੋਜ਼ ਸਮੇਤ 7 ਜਣਿਆਂ ਖਿਲਾਫ਼ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਮਲਾ ਸਿਆਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਇਲੈਕਟ੍ਰੋਨਿਕ ਸੰਚਾਲਕ ਵਿਸ਼ੂ ਕੰਬੋਜ ਵਾਸੀ ਪਿੰਡ ਬੱਲੂਆਣਾ ਨੇ ਦੱਸਿਆ ਕਿ ਬੀਤੀ ਰਾਤ ਪੌਣੇ ਸੱਤ ਵਜੇ ਉਹ ਪੈਰਾਡਾਈਜ ਮਾਲ ‘ਚ ਸਥਿੱਤ ਅਪਣੀ ਇਲੈਕਟ੍ਰੋਨਿਕਸ ਦੀ ਦੁਕਾਨ ਦੇ ਬਾਹਰ ਬੈਠਾ ਸੀ ਕਿ ਜਗਮਨਦੀਪ ਸਿੰਘ ਉਰਫ ਮਿੰਕੂ ਪੁੱਤਰ ਗੁਰਦੇਵ ਸਿੰਘ, ਗੁਰਮੀਤ ਸਿੰਘ ਪੁੱਤਰ ਬਿਕਰ ਸਿੰਘ ਵਾਸੀ ਪਿੰਡ ਕੁੰਡਲ, ਸੁਰਿੰਦਰ ਭਾਂਬੂ ਪੁੱਤਰ ਰਾਧਾ ਕ੍ਰਿਸ਼ਨ ਗਲੀ ਨੰਬਰ 1 ਬਸੰਤ ਨਗਰੀ, ਬਲਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਗਲੀ ਨੰਬਰ 6 ਨੇ 4 ਹੋਰ ਅਣਪਛਾਤੇ ਲੋਕਾਂ ਸਣੇ ਉਸ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ‘ਚ ਜਖਮੀ ਹੋ ਗਿਆ।
ਘਟਨਾ ਵਿੱਚ ਚਲੀਆਂ ਗੋਲਿਆਂ ‘ਚ ਉਕਤ ਚਾਰੇ ਜਣੇ ਜਖਮੀ ਹੋ ਗਏ ਜਦਕਿ ਗੰਭੀਰ ਰੂਪ ‘ਚ ਜਖ਼ਮੀ ਹੋਏ ਗੁਰਮੀਤ ਸਿੰਘ ਪੁੱਤਰ ਬਿਕਰ ਸਿੰਘ ਦੀ ਬੀਤੀ ਦੇਰ ਸ਼ਾਮ ਸ਼੍ਰੀਗੰਗਾਨਗਰ ‘ਚ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਬਸੰਤ ਨਗਰੀ ਵਾਸੀ ਸੁਰਿੰਦਰ ਭਾਂਬੂ ਨੇ ਵੀ ਅੱਜ ਸਵੇਰੇ ਦਮ ਤੋੜ ਦਿੱਤਾ। ਦੋਵਾਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਪੋਸਟਮਾਟਰਮ ਲਈ ਰਖਵਾਇਆ ਗਿਆ ਹੈ, ਜਦਕਿ ਬਾਕੀ 2 ਜਣਿਆਂ ਦਾ ਸ਼੍ਰੀਗੰਗਾਨਰ ਹਸਪਤਾਲ ‘ਚ ਇਲਾਜ ਚਲ ਰਿਹਾ ਹੈ। ਜਿ਼ਕਰਯੋਗ ਹੈ ਕਿ ਬੀਤੇ ਕੱਲ੍ਹ ਵਿਸ਼ੂ ਕੰਬੋਜ਼ ਦੇ ਬਿਆਂਨਾਂ ‘ਤੇ ਜਗਮਨਦੀਪ ਸਿੰਘ ਉਰਫ ਮਿੰਕੂ ਪੁੱਤਰ ਗੁਰਦੇਵ ਸਿੰਘ, ਗੁਰਮੀਤ ਸਿੰਘ ਪੁੱਤਰ ਬਿਕਰ ਸਿੰਘ ਵਾਸੀ ਪਿੰਡ ਕੁੰਡਲ, ਸੁਰਿੰਦਰ ਭਾਂਬੂ ਪੁੱਤਰ ਰਾਧਾ ਕ੍ਰਿਸ਼ਨ ਗਲੀ ਨੰਬਰ 1 ਬਸੰਤ ਨਗਰੀ, ਬਲਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ।
ਅੱਜ ਦੁਪਿਹਰ ਘਟਨਾ ਵਾਲੀ ਥਾਂ ਦਾ ਜਾਇਜਾ ਲੈਣ ਲਈ ਡੀਆਈਜੀ ਫਿਰੋਜਪੁਰ ਰੇਂਜ ਰਾਜਿੰਦਰ ਸਿੰਘ ਪਹੁੰਚੇ ਪਰ ਉਨ੍ਹਾਂ ਨੇ ਇਸ ਮਸਲੇ ‘ਤੇ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਨਾਲ ਐਸਐਸਪੀ ਫਾਜਿਲਕਾ ਬਲਿਰਾਮ ਕੇਤਨ ਪਾਟਿਲ, ਐਸਪੀ ਅਬੋਹਰ ਅਮਰਜੀਤ ਸਿੰਘ, ਡੀਐਸਪੀ ਅਬੋਹਰ ਆਦਿ ਪੁਲਸ ਅਧਿਕਾਰੀ ਮੌਜ਼ੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।