ਇਸ ਵਾਰ 61ਵੀਂ ਵਾਰ ਕੀਤਾ ਖੂਨਦਾਨ | Blood Donation
ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ 166 ਮਾਨਵਤਾ ਭਲਾਈ ਦੇ ਕਾਰਜਾਂ ਨੂੰ ਬੜੀ ਹੀ ਸ਼ਿੱਦਤ ਨਾਲ ਕਰ ਰਹੀ ਹੈ। ਮਾਨਵਤਾ ਭਲਾਈ ਦੇ ਕਾਰਜ ਟ੍ਰਿਊ ਬਲੱਡ ਪੰਪ ਤਹਿਤ ਡੇਰਾ ਸ਼ਰਧਾਲੂ ਖੂਨਦਾਨ ਵਿੱਚ ਵੱਖਰੀ ਪਹਿਚਾਣ ਬਣਾ ਚੁੱਕੇ ਹਨ। ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ਅਨੁਸਾਰ ਨੌਜਵਾਨ ਖੂਨਦਾਨ ਕਰਨ ਲਈ ਹਰ ਸਮੇਂ ਤਿਆਰ ਬਰ ਤਿਆਰ ਰਹਿੰਦੇ ਹਨ।
ਇਹ ਵੀ ਪੜ੍ਹੋ: MSG Bhandara: ਕਰੋੜਾਂ ਲੋਕਾਂ ਨੇ ਮਨਾਇਆ ‘ਪਵਿੱਤਰ MSG ਭੰਡਾਰਾ’
ਇਸੇ ਤਰ੍ਹਾਂ ਸੁਨਾਮ ਸ਼ਹਿਰ ਦੇ ਰਹਿਣ ਵਾਲੇ ਇੱਕ ਡੇਰਾ ਸ਼ਰਧਾਲੂ ਨੇ ਇਕ ਮਰੀਜ਼ ਨੂੰ ਐਮਰਜੰਸੀ ਦੇ ਵਿੱਚ ਇੱਕ ਯੂਨਿਟ ਖੂਨਦਾਨ ਕਰਕੇ ਮਾਨਵਤਾ ਭਲਾਈ ਦਾ ਕਾਰਜ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੀਦਾਰ ਸਿੰਘ ਇੰਸਾਂ ਨੇ ਕਿਹਾ ਕਿ ਨਵੀਨ ਕੁਮਾਰ ਇੰਸਾਂ ਪੁੱਤਰ ਜਨਕ ਰਾਜ ਇੰਸਾਂ ਨੇ ਮੀਨਾ ਪਤਨੀ ਮਿੱਠੂ ਸਿੰਘ ਵਾਸੀ ਜਗਤਪੁਰਾ ਨੂੰ ਐਮਰਜੰਸੀ ਦੇ ਵਿੱਚ ਇੱਕ ਯੂਨਿਟ ਖੂਨਦਾਨ ਕੀਤਾ ਹੈ। ਉਨਾਂ ਦੱਸਿਆ ਕਿ ਨਵੀਨ ਕੁਮਾਰ ਨੇ ਇਸ ਵਾਰ 61ਵੀਂ ਵਾਰ ਖੂਨਦਾਨ ਕੀਤਾ ਹੈ ਜੋ ਕਿ ਬਹੁਤ ਵੱਡੀ ਗੱਲ ਹੈ।