Blood Donation Camp: (ਨੈਨਸੀ ਲਹਿਰਾਗਾਗਾ) ਲਹਿਰਾਗਾਗਾ। ਬੇਸਹਾਰਾ ਜੀਵ ਜੰਤੂ ਵੈਲਫੇਅਰ ਸੁਸਾਇਟੀ (ਰਜਿ.) ਅਮਰ ਸ਼ਹੀਦ ਕਮਾਂਡੋ ਵਰਿੰਦਰ ਸਿੰਘ ਕਲੱਬ (ਰਜਿ.) ਅਤੇ ਜੈ ਸ਼੍ਰੀ ਮਹਾਂਕਾਲੀ ਮੰਦਿਰ ਕਮੇਟੀ ਵੱਲੋਂ ਪ੍ਰਧਾਨ ਰਾਕੇਸ਼ ਬਾਂਸਲ (ਆਰ. ਕੇ.) ਅਤੇ ਰਾਜ ਸ਼ਰਮਾ ਦੀ ਪ੍ਰਧਾਨਗੀ ਵਿੱਚ ਅਮਰ ਸ਼ਹੀਦ ਕਮਾਂਡੋ ਵਰਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਮਹਾਨ ਖੂਨਦਾਨ ਕੈਂਪ, ਹਫਤਾਵਾਰ ਚੈਰੀਟੇਬਲ ਮੈਡੀਕਲ ਕੈਂਪ ਅਤੇ ਦਵਾਈਆਂ ਦਾ ਲੰਗਰ ਲਗਾਇਆ ਗਿਆ। ਜਿਸ ਵਿਚ ਸਿਵਲ ਹਸਪਤਾਲ ਸੰਗਰੂਰ ਦੀ ਟੀਮ ਪਹੁੰਚੀ ਅਤੇ ਕੈਂਪ ਵਿੱਚ 87 ਡੋਨਰਾ ਵੱਲੋਂ ਖ਼ੂਨਦਾਨ ਕੀਤਾ ਗਿਆ ਅਤੇ ਡਾਕਟਰ ਆਸਥਾ ਸਿੰਗਲਾ ਅਤੇ ਡਾਕਟਰ ਅਕਾਸ਼ਦੀਪ ਵੱਲੋਂ 65 ਮਰੀਜ਼ਾਂ ਦਾ ਚੈਕਅੱਪ ਕਰਕੇ ਆਪਣੀਆਂ ਸੇਵਾਵਾਂ ਦਿੱਤੀਆਂ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਮੁਨੀਸ਼ ਸਿੰਗਲਾ ਜ਼ਿਲ੍ਹਾ ਪ੍ਰਧਾਨ ਸ਼ਿਵ ਸੈਨਾ ਹਿੰਦੂ ਟਕਸਾਲੀ ਸੰਗਰੂਰ ਅਤੇ ਦੀਪੂ ਗਰਗ ਜ਼ਿਲ੍ਹਾ ਵਾਇਸ ਪ੍ਰਧਾਨ ਅਗਰਵਾਲ ਸਭਾ ਯੂਥ ਸੰਗਰੂਰ ਵੱਲੋਂ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ’ਤੇ ਸਹਿਯੋਗ ਦਿੱਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਇਸ ਸੰਸਥਾ ਨੇ ਬਹੁਤ ਵਧੀਆ ਕੰਮ ਕੀਤਾ। ਇਸ ਉਪਰਾਲੇ ਦੀ ਸੰਸਥਾ ਨੂੰ ਬਹੁਤ ਵਧਾਈ ਦਿੱਤੀ, ਉਨ੍ਹਾਂ ਕਿਹਾ ਕਿ ਖੂਨਦਾਨ ਕਰਨਾ ਬਹੁਤ ਵਧੀਆ ਕੰਮ ਹੈ ਇਸ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ ਜੇਕਰ ਨੌਜਵਾਨ ਅੱਗੇ ਆਉਣਗੇ ਤਾਂ ਹੀ ਨਸ਼ੇ ਨੂੰ ਠੱਲ੍ਹ ਪਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ: Ber Benefits: ਡੇਰਾ ਸੱਚਾ ਸੌਦਾ ਦੇ ਇਸ ਡੇਰੇ ਦੇ ਬੇਰੀਆਂ ਨੂੰ ਲੱਗੇ ਸੇਬਾਂ ਵਰਗੇ ਬੇਰ, ਦੂਰ-ਦਰ ਤੱਕ ਚਰਚਾ
ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲ ਇੰਦਰ ਸਿੰਘ ਸਿੱਧੂ ਭੱਠਲ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ ਕਿਸਾਨ ਸੈੱਲ ਤੇ ਨੈਸ਼ਨਲ ਕੋਆਰਡੀਨੇਟਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਸਥਾ ਦੇ ਇਸ ਉੱਦਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾ ਮੰਨਿਆ ਜਾਂਦਾ ਹੈ, ਜੋ ਮਰਦੇ ਵਿਅਕਤੀ ਦੀ ਜ਼ਿੰਦਗੀ ਬਚਾਅ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਸਾਲ ਵਿਚ ਇਕ ਵਾਰ ਜ਼ਰੂਰ ਖੂਨਦਾਨ ਕਰਨਾ ਚਾਹੀਦਾ ਹੈ। ਉਹਨਾਂ ਨੇ ਅਮਰ ਸ਼ਹੀਦ ਕਮਾਂਡੋ ਵਰਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਸ ਮੌਕੇ ਆੜਤੀਆਂ ਐਸੋਸੀਏਸ਼ਨ ਦੇ ਵਾਇਸ ਪ੍ਰਧਾਨ ਰਕੇਸ਼ ਗਰਗ, ਸਮਾਜ ਸੇਵੀ ਜਸ਼ ਪੇਂਟਰ, ਸੰਜੀਵ ਕੁਮਾਰ ਰੋਡਾ ਜੀ ਪੀ ਐਫ ਪ੍ਰਧਾਨ, ਮਨਜੀਤ ਸ਼ਰਮਾ ਜੇ. ਈ., ਅਸ਼ੋਕ ਮਸਤੀ, ਡਾ ਬਿਹਾਰੀ ਲਾਲ, ਅਸ਼ੋਕ ਜਿੰਦਲ (ਸੈਕ੍ਰੇਟਰੀ ), ਕੁਲਭੂਸ਼ਨ (ਕੈਸ਼ੀਅਰ), ਕਪਿਲ ਸਿੰਗਲਾ ਐਮ ਫਾਰਮਾ, ਕਪਿਲ ਸਿੰਗਲਾ, ਆਸ਼ੂ ਸਿੰਗਲਾ,ਸ਼ੈਂਕੀ ਸਿੰਗਲਾ, ਮਹੇਸ਼ ਮੇਸ਼ੀ,ਅੰਕੁਰ ਜਿੰਦਲ, ਰੋਹਿਤ ਲੌਰਡ ਕ੍ਰਿਸ਼ਨਾ, ਅਰਸ਼ ਲੈਬ, ਸੁਸ਼ੀਲ ਲੋਹਟੀਆ, ਮਾਸਟਰ ਰਮੇਸ਼, ਆਕਾਸ਼ ਨਾਗਪਾਲ, ਹਰਦਮ ਬਾਬਾ, ਦੀਪਕ ਸਿੰਗਲਾ ਅਤੇ ਹੋਰ ਮੈਂਬਰ ਵੀ ਹਾਜ਼ਰ ਰਹੇ। Blood Donation Camp