ਸਾਡੇ ਨਾਲ ਸ਼ਾਮਲ

Follow us

7.2 C
Chandigarh
Saturday, January 24, 2026
More
    Home Breaking News ਪ੍ਰੈਸ ਕਲੱਬ ਅਮ...

    ਪ੍ਰੈਸ ਕਲੱਬ ਅਮਲੋਹ ਵੱਲੋਂ ਲਾਇਆ ਖੂਨਦਾਨ ਕੈਂਪ

    blood, Blood Donation Camp Amloh
    ਅਮਲੋਹ : ਯੂਨੀਵਰਸਿਟੀ ਦੇ ਕੁਲਪਤੀ ਡਾ. ਜ਼ੋਰਾ ਸਿੰਘ ਅਤੇ ਹੋਰ ਖ਼ੂਨਦਾਨ ਕੈਂਪ ਦਾ ਉਦਘਾਟਨ ਕਰਦੇ ਹੋਏ। ਤਸਵੀਰ:ਅਨਿਲ ਲੁਟਾਵਾ

    ਪ੍ਰੈਸ ਕਲੱਬ ਵੱਲੋਂ ਲਗਾਏ ਕੈਂਪ ’ਚ ਰਾਜੂ ਖੰਨਾ, ਕੰਵਰਵੀਰ ਟੌਹੜਾ, ਡੀ.ਐਸ.ਪੀ.ਜੰਗਜੀਤ ਸਿੰਘ ਰੰਧਾਵਾ ਨੇ ਕੀਤੀ ਸ਼ਿਰਕਤ

    • ਸੋਹਾਣਾ ਹਸਪਤਾਲ ਦੀ ਡਾਕਟਰੀ ਟੀਮ ਨੇ 150 ਯੂਨਿਟ ਕੀਤਾ ਖੂਨ ਇਕੱਤਰ (Blood Donation Camp Amloh)

    (ਅਨਿਲ ਲੁਟਾਵਾ) ਅਮਲੋਹ। ਪ੍ਰੈਸ ਕਲੱਬ ਰਜਿ: ਅਮਲੋਹ ਵੱਲੋਂ ਅੱਜ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਘੁੰਮਣ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਸਿੰਘ ਸਭਾ ਅਮਲੋਹ ਵਿਖੇ ਮਨੁੱਖਤਾ ਦੀ ਭਲਾਈ ਲਈ ਵਿਸ਼ਾਲ ਖੂਨਦਾਨ ਕੈਂਪ (Blood Donation Camp Amloh) ਲਗਾਇਆ ਗਿਆ, ਜਿਸ ਦਾ ਉਦਘਾਟਨ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਕੁਲਪਤੀ ਡਾ. ਜ਼ੋਰਾ ਸਿੰਘ ਅਤੇ ਪ੍ਰਧਾਨ ਸੰਦੀਪ ਸਿੰਘ ਨੇ ਕੀਤਾ।

     ਪ੍ਰੈਸ ਕਲੱਬ ਰਜਿ: ਅਮਲੋਹ

    ਸਮਾਗਮ ਵਿਚ ਐਸ.ਡੀ.ਐਮ ਅਮਲੋਹ ਗੁਰਵਿੰਦਰ ਸਿੰਘ ਜੌਹਲ, ਡੀ.ਐਸ.ਪੀ ਅਮਲੋਹ ਜੰਗਜੀਤ ਸਿੰਘ ਰੰਧਾਵਾ, ਥਾਣਾ ਅਮਲੋਹ ਦੇ ਮੁਖੀ ਵਿਨੋਦ ਕੁਮਾਰ, ਅਮਲੋਹ ਹਲਕੇ ਦੇ ਅਕਾਲੀ ਦਲ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਭਾਜਪਾ ਦੇ ਇੰਚਾਰਜ ਕੰਵਰਵੀਰ ਸਿੰਘ ਟੌਹੜਾ, ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਅਸ਼ਵਨੀ ਅਬਰੋਲ, ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਚੀਮਾ, ਸੁਪਰ ਕਮੇਟੀ ਮੈਂਬਰ ਐਡਵੋਕੇਟ ਤੇਜਵੰਤ ਸਿੰਘ, ਹਰਦੇਵ ਸਿੰਘ ਜੱਸੜ, ਕੌਂਸਲ ਪ੍ਰਧਾਨ ਡਾ. ਹਰਪ੍ਰੀਤ ਸਿੰਘ, ਕੌਂਸਲਰ ਪੂਨਮ ਜਿੰਦਲ, ਸਾਬਕਾ ਕੌਂਸਲਰ ਕੁਲਦੀਪ ਦੀਪਾ, ਸਾਬਕਾ ਪ੍ਰਧਾਨ ਬਲਦੇਵ ਸੇਢਾ,

    blood dointion

    ਸਮਾਜ ਸੇਵਕ ਡਾ. ਰਘਵੀਰ ਸ਼ੁਕਲਾ, ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਜਗਵਿੰਦਰ ਸਿੰਘਰ ਰਹਿਲ, ਹਰਜਿੰਦਰ ਸਿੰਘ ਟਿੰਕਾ, ਮਨਿੰਦਰ ਸਿੰਘ ਮਿੰਟਾ, ਸੰਮਤੀ ਮੈਂਬਰ ਬਲਵੀਰ ਸਿੰਘ ਮਿੰਟੂ, ਸਰਕਲ ਪ੍ਰਧਾਨ ਜਥੇਦਾਰ ਹਰਬੰਸ ਸਿੰਘ ਬਡਾਲੀ, ਕੁਲਜੀਤ ਸਿੰਘ ਨਰੈਣਗੜ੍ਹ, ਸੰਤੋਖ ਸਿੰਘ ਖਨਿਆਣ, ਕੈਪਟਨ ਜਸਵੰਤ ਸਿੰਘ ਬਾਜਵਾ, ਜੀ.ਓ.ਜੀ ਟੀਮ ਦੇ ਤਹਿਸੀਲ ਮੁਖੀ ਕੈਪਟਨ ਕੇਸਰ ਸਿੰਘ,

    ਪੰਜਾਬ ਚੰਡੀਗੜ੍ਹ ਪੱਤਰਕਾਰ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਤੇ ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ, ਪੱਤਰਕਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਣਵੀਰ ਕੁਮਾਰ ਜੱਜੀ, ਜਰਨਲ ਸਕੱਤਰ ਬਿਕਰਮਜੀਤ ਸਹੋਤਾ, ਸਰਹਿੰਦ ਬਲਾਕ ਦੇ ਪ੍ਰਧਾਨ ਰੁਪਿੰਦਰ ਰੂਪੀ, ਸਤਨਾਮ ਸਿੰਘ ਮਾਜਰੀ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਭੁਪੇਸ਼ ਚੱਠਾ, ਅਸਿਸਟੈਂਟ ਰਣਵੀਰ ਸਿੰਘ, ਮਾਧਵ ਗਰੁੱਪ ਦੇ ਗੁਰਮੀਤ ਸਿੰਘ, ਸ਼ੀਤਲਾ ਮਾਤਾ ਮੰਦਿਰ ਕਮੇਟੀ ਦੇ ਪ੍ਰਧਾਨ ਵਿਨੈ ਪੁਰੀ, ਡਾ. ਅਸ਼ੋਕ ਬਾਤਿਸ਼, ਡਾ. ਪਰਮਿੰਦਰ ਸਿੰਘ, ਗੁਰਮੀਤ ਸਿੰਘ ਸਿੱਧੂ, ਰਣਜੀਤ ਸਿੰਘ ਆਦਿ ਨੇ ਸ਼ਿਰਕਤ ਕੀਤੀ ਅਤੇ ਪ੍ਰੈਸ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

    ਕੈਂਪ ਵਿਚ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹਸਪਤਾਲ ਟਰੱਸਟ ਸੋਹਾਣਾ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਡਾ. ਰਿਤੇਸ਼ ਗੁਲਾਟੀ ਦੀ ਅਗਵਾਈ ਵਿਚ 86 ਯੂਨਿਟ ਖੂਨ ਇਕੱਠਾ ਕੀਤਾ।

    blood
    ਵੱਖ-ਵੱਖ ਸਖਸ਼ੀਅਤਾਂ ਦਾ ਕੀਤਾ ਸਨਮਾਨ 

    ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਘੁੰਮਣ, ਸਰਪ੍ਰਸਤ ਭੂਸ਼ਣ ਸੂਦ, ਸਰਪ੍ਰਸਤ ਜੋਗਿੰਦਰ ਫ਼ੈਜ਼ੂਲਾਪੁਰੀਆ, ਚੇਅਰਮੈਨ ਸਵਰਨਜੀਤ ਸਿੰਘ ਸੇਠੀ, ਮੀਤ ਪ੍ਰਧਾਨ ਗੁਰਚਰਨ ਸਿੰਘ ਜੰਜੂਆ, ਰਿਸ਼ੂ ਗੋਇਲ, ਜਰਨਲ ਸਕੱਤਰ ਹਿਤੇਸ਼ ਸ਼ਰਮਾ, ਸਕੱਤਰ ਅਨਿਲ ਲੁਟਾਵਾ, ਸਲਾਹਕਾਰ ਗੁਰਬਖਸ਼ ਸਿੰਘ ਵੜੈਚ, ਖ਼ਜ਼ਾਨਚੀ ਗੁਰਪ੍ਰੀਤ ਸਿੰਘ, ਪ੍ਰੈਸ ਸਕੱਤਰ ਰਣਧੀਰ ਸਿੰਘ ਬਾਂਗੜੀਆਂ ਆਦਿ ਨੇ ਵੱਖ-ਵੱਖ ਸਖਸ਼ੀਅਤਾਂ ਦਾ ਇਸ ਮੌਕੇ ਸਨਮਾਨ ਵੀ ਕੀਤਾ ਜਦੋਂਕਿ ਸਟੇਜ ਸਕੱਤਰ ਦਾ ਫ਼ਰਜ਼ ਭਗਵਾਨ ਦਾਸ ਮਾਜਰੀ ਨੇ ਨਿਭਾਇਆ। ਇਸ ਮੌਕੇ ਰਾਜੂ ਖੰਨਾ ਵੱਲੋਂ ਕਲੱਬ ਨੂੰ 5100 ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ ਜਦੋਂਕਿ ਸਮਾਜ ਸੇਵੀ ਡਾ. ਕਰਨੈਲ ਸਿੰਘ ਨੇ ਕਲੱਬ ਨੂੰ 21 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here