ਸਾਡੇ ਨਾਲ ਸ਼ਾਮਲ

Follow us

21.7 C
Chandigarh
Thursday, January 22, 2026
More
    Home Breaking News ਅਗਰਵਾਲ ਸਭਾ ਅਮ...

    ਅਗਰਵਾਲ ਸਭਾ ਅਮਲੋਹ ਵੱਲੋਂ ਖ਼ੂਨਦਾਨ ਕੈਂਪ ਲਾਇਆ

    Blood Donation Camp
    ਅਮਲੋਹ : ਅਗਰਵਾਲ ਸਭਾ ਦੇ ਪ੍ਰਧਾਨ ਪ੍ਰੇਮ ਜਿੰਦਲ (ਸੀ.ਏ ) ਅਤੇ ਮੈਂਬਰ ਕੈਂਪ ਦੌਰਾਨ ਖੂਨਦਾਨੀਆਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ। ਤਸਵੀਰ :ਅਨਿਲ ਲੁਟਾਵਾ

    Blood Donation Camp : 70 ਯੁਨਿਟ ਖੂਨ ਹੋਇਆ ਇਕੱਤਰ

    ਅਨਿਲ ਲੁਟਾਵਾ ਅਮਲੋਹ। ਅਗਰਵਾਲ ਸਭਾ ਅਮਲੋਹ ਵੱਲੋਂ ਸ੍ਰੀ ਸ਼ੀਤਲਾ ਮਾਤਾ ਮੰਦਿਰ ਕਮੇਟੀ ਅਮਲੋਹ ‘ਤੇ ਸਟੇਟ ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ ਸ਼ੀਤਲਾ ਮਾਤਾ ਮੰਦਿਰ ਅਮਲੋਹ ਵਿਖੇ ਖ਼ੂਨਦਾਨ ਕੈਂਪ (Blood Donation Camp) ਲਗਾਇਆ ਗਿਆ, ਜਿਸ ਵਿਚ ਸੁਰਿੰਦਰ ਮਿੱਤਲ ਅਰੀਹੰਤ ਸਪੀਨਿੰਗ ਮਿੱਲ ਵਾਲਿਆਂ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ਼ਮ੍ਹਾ ਰੌਸ਼ਨ ਕਰਕੇ ਕੈਂਪ ਦਾ ਉਦਘਾਟਨ ਕੀਤਾ।

    ਖ਼ੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ

    ਇਸ ਮੌਕੇ ਲਾਈਫ਼ ਲਾਈਨ ਹਸਪਤਾਲ ਬਲੱਡ ਸੈਂਟਰ ਪਟਿਆਲਾ ਦੇ ਡਾਕਟਰਾਂ ਦੀ ਟੀਮ ਵੱਲੋਂ 70 ਤੋਂ ਵੱਧ ਖ਼ੂਨਦਾਨੀਆਂ (Blood Donation Camp) ਪਾਸੋਂ ਖੂਨ ਦੇ ਯੂਨਿਟ ਇਕੱਤਰ ਕੀਤੇ ਅਤੇ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੀ. ਏ ਪੇ੍ਮ ਕੁਮਾਰ ਜਿੰਦਲ,ਮੀਤ ਪ੍ਰਧਾਨ ਰੁਪਿੰਦਰ ਜਿੰਦਲ, ਸਕੱਤਰ ਰਾਕੇਸ਼ ਕੁਮਾਰ ਬਬਲੀ,ਕੋਆਰਡੀਨੇਟਰ ਦੀਪਕ ਗੋਇਲ, ਜੁਆਇੰਟ ਸਕੱਤਰ ਵਿਸ਼ਨੂੰ ਜਿੰਦਲ, ਕੈਸ਼ੀਅਰ ਯੋਗੇਸ਼ ਕੁਮਾਰ ਜੋਨੀ, ਜੁਆਇੰਟ ਕੈਸ਼ੀਅਰ ਸਿਵ ਕੁਮਾਰ ਗੋਇਲ, ਐਕਸਕਿਊਟਿਵ ਮੈਂਬਰ ਸੁਧੀਰ ਕੁਮਾਰ ਮਿੱਤਲ ਤੇ ਯੋਗੇਸ਼ ਕੁਮਾਰ ਗੁਪਤਾ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ।

    ਇਸ ਮੋਕੇ ਚੇਅਰਪਰਸਨ ਬੀਬੀ ਸੁਖਵਿੰਦਰ ਕੌਰ ਗਹਿਲੋਤ, ਐਡਵੋਕੇਟ ਅਸ਼ਵਨੀ ਅਬਰੋਲ,ਸਿਕੰਦਰ ਸਿੰਘ ਗੋਗੀ, ਸੁਰਿੰਦਰ ਜਿੰਦਲ,ਰਾਜਪਾਲ ਗਰਗ, ਸਿਵ ਕੁਮਾਰ ਬਾਂਸਲ,ਅਨਿਲ ਗੋਇਲ, ਧਰਮਵੀਰ ਗੋਇਲ,ਸੀਏ ਸੀਮਾਂ ਜਿੰਦਲ,ਅਨੂੰ ਜਿੰਦਲ, ਅਨਿਤਾ ਜਿੰਦਲ, ਪਰੀਤੀ ਗੋਇਲ, ਆਰਤੀ ਬਾਂਸਲ,ਅਞੀ ਗੁਪਤਾ,ਨਿਖਿਲ ਜਿੰਦਲ, ਲਕਸ਼ਿਆ ਜਿੰਦਲ, ਮਾਨਸ ਗੁਪਤਾ, ਅਤੁਲ ਗੋਇਲ ਆਦਿ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here