Birthday News: (ਵਿੱਕੀ ਕੁਮਾਰ) ਇੰਗਲੈਂਡ/ਮੋਗਾ। ਇੰਗਲੈਂਡ ਵਾਸੀ ਪ੍ਰੇਮੀ ਲਖਵਿੰਦਰ ਸਿੰਘ ਇੰਸਾਂ ਤੇ ਅਮਨਪ੍ਰੀਤ ਕੌਰ ਇੰਸਾਂ ਨੇ ਆਪਣੀ ਧੀ ਲਵਮੀਤ ਇੰਸਾਂ ਦੇ ਜਨਮ ਹੋਣ ਦੀ ਖੁਸ਼ੀ ਵਿੱਚ ਖੂਨਦਾਨ ਕੀਤਾ ਤੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਕੇ ਆਪਣੇ ਸਤਿਗੁਰੂ ਜੀ ਦੇ ਬਚਨਾਂ ’ਤੇ ਫੁੱਲ ਚੜਾਏ। ਜਾਣਕਾਰੀ ਅਨੁਸਾਰ ਪ੍ਰੇਮੀ ਲਖਵਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਉਸਨੇ ਆਪਣੀ ਧੀ ਲਵਮੀਤ ਇੰਸਾਂ ਦੇ ਪਹਿਲੇ ਜਨਮਦਿਨ ਮੌਕੇ ਇੰਗਲੈਂਡ ਵਿੱਚ ਖ਼ੂਨਦਾਨ ਕੀਤਾ ਤੇ ਸਾਡੇ ਪਰਿਵਾਰ ਵੱਲੋਂ ਲੋੜਵੰਦਾਂ ਨੂੰ ਬੂਟ, ਗਰਮ ਕੱਪੜੇ ਤੇ 2 ਫ਼ਲਦਾਰ ਬੂਟੇ ਵੀ ਲਾਏ।

ਇਹ ਵੀ ਪੜ੍ਹੋ: GNDU Youth Festival: ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਜੋਨਲ ਯੂਥ ਫੈਸਟੀਵਲ (ਜੀਸੀਏ ਜੋਨ) ਸ਼ੁਰੂ
ਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਧੀ ਦੇ ਜਨਮਦਿਨ ਮੌਕੇ ਜੋ ਇਹ ਸੇਵਾ ਕਾਰਜ ਕੀਤੇ ਹਨ ਇਹ ਸਿੱਖਿਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਗਈ ਹੈ ਕਿ ਹਰ ਖੁਸ਼ੀ ਨੂੰ ਭਲਾਈ ਕਾਰਜ ਕਰਕੇ ਮਨਾਓ ਜਿਸ ਨਾਲ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਮੌਕੇ ਲਖਵੀਰ ਸਿੰਘ, ਪਰਮਜੀਤ ਕੌਰ, ਜਸਵਿੰਦਰ ਸਿੰਘ ਇੰਸਾਂ, ਗੁਨਤਾਜ ਕੌਰ ਮੌਜੂਦ ਸਨ।