ਇੱਕ ਮਹੀਨੇ ‘ਚ ਛੂਹ-ਮੰਤਰ ਹੋ ਗਿਆ ਬਲੱਡ ਕੈਂਸਰ

ਚਮਤਕਾਰ : ਰੋਹਤਕ ਦੇ ਪਟਵਾਪੁਰ ਨਿਵਾਸੀ ਗੌਰਵ ਇੰਸਾਂ ਨੇ ਸੁਣਾਈ ਅਨੋਖੀ ਦਾਸਤਾਨ

(ਸਰਸਾ), ਸੰਦੀਪ ਕੰਬੋਜ਼। ਡਾਕਟਰਾਂ ਵੱਲੋਂ ਲੰਮਾ ਇਲਾਜ ਤੇ ਤਰ੍ਹਾਂ-ਤਰ੍ਹਾਂ ਦੇ ਰਿਸਕ ਦੱਸ ਦਿੱਤੇ ਜਾਣ ਦੇ ਬਾਵਜ਼ੂਦ ਬਲੱਡ ਕੈਂਸਰ ਵਰਗੀ ਗੰਭੀਰ ਬਿਮਾਰੀ ਸਿਰਫ਼ ਇੱਕ ਮਹੀਨੇ ‘ਚ ਛੂਹ ਮੰਤਰ ਹੋ ਜਾਵੇ ਤਾਂ ਤੁਸੀਂ ਕੀ ਕਹੋਗੇ, ਚਮਤਕਾਰ ਹੀ ਨਾ ਜੀ ਹਾਂ, ਅਜਿਹਾ ਹੀ ਚਮਤਕਾਰ ਹੋਇਆ ਹੈ ਰੋਹਤਕ ਦੇ ਕਲਾਨੌਰ ‘ਚ ਪੈਂਦੇ ਪਿੰਡ ਪਟਵਾਪੁਰ ਨਿਵਾਸੀ ਰਮੇਸ਼ ਚੰਦ ਦੇ ਪੱਤਰ 28 ਸਾਲਾ ਗੌਰਵ ਇੰਸਾਂ ਨਾਲ ਯਕੀਨ ਨਹੀਂ ਹੋ ਰਿਹਾ ਤਾਂ ਸੁਣ ਲਓ, ਉਸਦੇ ਜੁਬਾਨੋ ‘ਮੈਂ ਇੱਕ ਸਾਲ ਤੋਂ ਲਗਾਤਾਰ ਦਿਨ-ਬ-ਦਿਨ ਵਧਦੀ ਸਰੀਰਕ ਕਮਜ਼ੋਰੀ, ਭਾਰ ਘੱਟ ਹੋਣਾ ਤੇ ਭੋਜਨ ਸਹੀ ਤਰ੍ਹਾਂ ਨਾਲ ਨਾ ਪਚਣ ਦੀ ਸਮੱਸਿਆ ਤੋਂ ਪਰੇਸ਼ਾਨ ਸੀ

1 ਮਾਰਚ 2017 ਨੂੰ ਜਦੋਂ ਮੈਂ ਪੀਜੀਆਈ ਰੋਹਤਕ ‘ਚ ਚੈੱਕਐੱਪ ਕਰਵਾਇਆ ਤਾਂ ਡਾਕਟਰਾਂ ਨੇ ਮੈਨੂੰ ਬਲੱਡ ਕੈਂਸਰ ਦੱਸ ਦਿੱਤਾ ਫਿਰ ਮੈਂ ਏਮਜ਼ ‘ਚ ਵੀ ਟੈਸਟ ਕਰਵਾਇਆ ਤਾਂ ਰਿਪੋਰਟ ‘ਚ ਫਿਰ ਤੋਂ ਬਲੱਡ ਕੈਂਸਰ ਆ ਗਿਆ ਇਹ ਸੁਣਦੇ ਹੀ ਮੇਰੇ ਤੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਅਸੀਂ ਇੰਨੇ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋਏ ਕਿ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਹੁਣ ਕੀ ਕੀਤਾ ਜਾਵੇ ਮੈਂ ਡੇਰਾ ਸੱਚਾ ਸੌਦਾ ਚੱਲ ਆਇਆ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਇਸ ਸਬੰਧੀ ਦੱਸਿਆ ਪੂਜਨੀਕ ਗੁਰੂ ਜੀ ਨੇ ਇਲਾਜ ਦੇ ਨਾਲ-ਨਾਲ ਰਾਮ-ਨਾਮ ਜਪਣ ਦੇ ਪਵਿੱਤਰ ਬਚਨ ਫਰਮਾਏ।

ਡਾਕਟਰਾਂ ਨੇ ਕਿਹਾ ਕਿ ਬਿਮਾਰੀ ਗੰਭੀਰ ਹੈ, ਠੀਕ ਕਰ ਪਾਉਣੀ ਬਹੁਤ ਮੁਸਕਿਲ ਹੈ, ਰਿਸਕ ਵੀ ਹੈ ਤੇ ਸਮਾਂ ਵੀ ਲੰਮਾ ਲੱਗ ਸਕਦਾ ਹੈ ਡਾਕਟਰਾਂ ਨੇ ਇਲਾਜ ਸ਼ੁਰੂ ਕਰ ਦਿੱਤਾ ਸੀ ਪਰ ਪੂਜਨੀਕ ਗੁਰੂ ਜੀ ਦੇ ਬਚਨਾਂ ਤੇ ਸਿਮਰਨ ਨਾਲ ਮੇਰੇ ਅੰਦਰ ਆਤਮਵਿਸ਼ਵਾਸ ਪੈਦਾ ਹੋ ਗਿਆ ਸੀ ਹਾਲੇ ਲਗਭਗ ਇੱਕ ਮਹੀਨਾ ਹੀ ਲੰਘਿਆ ਸੀ ਕਿ 23 ਮਈ ਨੂੰ ਜਦੋਂ ਮੈਂ ਦੁਬਾਰਾ ਏਮਜ਼ ‘ਚ ਜਾਂਚ ਕਰਾਉਣ ਪਹੁੰਚਿਆ ਤਾਂ ਡਾਕਟਰਾਂ ਦੀ ਵੀ ਅੱਖਾਂ ਫਟੀ ਦੀ ਫਟੀ ਰਹਿ ਗਈ ਇਸ ਸਬੰਧੀ ਰਿਪੋਰਟ ‘ਚ ਬਲੱਡ ਕੈਂਸਰ, ਬਿਲਕੁਲ ਗਾਇਬ ਹੋ ਚੁੱਕਾ ਸੀ, ਰਿਪੋਰਟ ਨੈਗੇਟਿਵ ਸੀ।

ਪੂਜਨੀਕ ਗੁਰੂ ਜੀ ਦੀ ਰਹਿਮਤ ਨਾਲ ਹੀ ਹੋਇਆ ਚਮਤਕਾਰ

ਐਤਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ਵਿਖੇ ਹੋਏ ਰੂਹਾਨੀ ਸਤਿਸੰਗ ਦੌਰਾਨ ਗੌਰਵ ਇੰਸਾਂ ਪੂਜਨੀਕ ਗੁਰੂ ਜੀ ਦਾ ਸ਼ੁਕਰਾਨਾ ਕਰਨ ਪੁੱਜਿਆ ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਉਕਤ ਨੌਜਵਾਨ ਨੂੰ ਆਪਣੇ ਪਵਿੱਤਰ ਅਸ਼ੀਰਵਾਦ ਨਾਲ ਨਿਵਾਜਿਆ ਗੌਰਵ ਇੰਸਾਂ ਅਨੁਸਾਰ ਹੁਣ ਮੈਂ ਪੂਰੀ ਤਰ੍ਹਾਂ ਨਾਲ ਸਿਹਤਮੰਦ ਹਾਂ ਵਾਕਿਆਈ ਇਹ ਬਹੁਤ ਵੱਡਾ ਚਮਤਕਾਰ ਹੈ ਤੇ ਇਹ ਸਭ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਸ਼ੀਰਵਾਦ ਤੇ ਰਹਿਮਤ ਨਾਲ ਹੀ ਸੰਭਵ ਹੋ ਸਕਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ