​​Akhand Sumiran: ਅਖੰਡ ਸਿਮਰਨ ਮੁਕਾਬਲੇ ’ਚ ਬਲਾਕ ਰਤੀਆ ਰਿਹਾ ਮੋਹਰੀ

​​Akhand Sumiran
​​Akhand Sumiran

1 ਜੁਲਾਈ ਤੋਂ 31 ਜੁਲਾਈ 2023 ਤੱਕ ਅਖੰਡ ਸਿਮਰਨ ਮੁਕਾਬਲਾ 

  • ਦੂਜੇ ਸਥਾਨ ’ਤੇ ਕਲਿਆਣ ਨਗਰ ਤੇ ਟੋਹਣਾ ਰਿਹਾ ਤੀਜੇ ਸਥਾਨ ’ਤੇ
  • ਟਾਪ-10 ’ਚ ਹਰਿਆਣਾ ਦੇ 6 ਅਤੇ ਪੰਜਾਬ ਦੇ 4 ਬਲਾਕ ਸ਼ਾਮਲ

ਸਰਸਾ (ਸੱਚ ਕਹੂੰ ਨਿਊਜ਼)। ​​Akhand Sumiran: ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਲਗਾਤਾਰ ਚੱਲ ਰਹੇ ਅਖੰਡ ਸਿਮਰਨ ਮੁਕਾਬਲੇ ’ਚ ਇਸ ਵਾਰ 1 ਜੁਲਾਈ ਤੋਂ 31 ਜੁਲਾਈ 2023 ਦਰਮਿਆਨ ਦੁਨੀਆ ਭਰ ਦੇ 543 ਬਲਾਕਾਂ ਦੇ 1,81,945 ਸੇਵਾਦਾਰਾਂ ਨੇ 44,00,388 ਘੰਟੇ ਰਾਮ ਨਾਮ ਦਾ ਜਾਪ ਕਰਕੇ ਸੰਸਾਰ ਦੀ ਭਲਾਈ ਅਤੇ ਸੁੱਖ ਸ਼ਾਂਤੀ ਲਈ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅੱਗੇ ਅਰਦਾਸ ਕੀਤੀ।

ਇਹ ਵੀ ਪੜ੍ਹੋ: Welfare Work: ਜਾਣੋ, ਮਾਨਵਤਾ ਭਲਾਈ ਦੇ 166 ਕਾਰਜਾਂ ਦੀ ਸੂਚੀ ਬਾਰੇ

ਅਖੰਡ ਸਿਮਰਨ ਮੁਕਾਬਲੇ ’ਚ ਜੇਤੂ ਦੀ ਗੱਲ ਕਰੀਏ ਤਾਂ ਹਰਿਆਣਾ ’ਚ ਫਤਿਆਬਾਦ ਜ਼ਿਲ੍ਹੇ ਦਾ ਬਲਾਕ ਰਤੀਆ ਪਹਿਲੇ ਸਥਾਨ ’ਤੇ ਰਿਹਾ। ਇਸ ਬਲਾਕ ਦੇ 4717 ਸੇਵਾਦਾਰਂ ਨੇ 2,69,545 ਘੰਟੇ ਸਿਮਰਨ ਕੀਤਾ। ਜਦੋਂਕਿ ਦੂਜਾ ਤੇ ਤੀਜਾ ਸਥਾਨ ਵੀ ਹਰਿਆਣਾ ਦੇ ਹੀ ਬਲਾਕਾਂ ਨੇ ਹਾਸਲ ਕੀਤਾ। ਜਿਸ ’ਚ ਸਰਸਾ ਜ਼ਿਲ੍ਹੇ ਦੇ ਕਲਿਆਣ ਨਗਰ ਦੇ 21633 ਡੇਰਾ ਸ਼ਰਧਾਲੂਆਂ ਨੇ 2,44,005 ਘੰਟੇ ਸਿਮਰਨ ਕਰਕੇ ਦੂਜਾ ਅਤੇ ਫਤਿਆਬਾਦ ਜ਼ਿਲ੍ਹੇ ਦੇ ਬਲਾਕ ਟੋਹਾਣਾ ਦੇ 27894 ਸੇਵਾਦਾਰਾਂ ਨੇ 2,24,340 ਘੰਟੇ ਰਾਮ ਨਾਮ ਦਾ ਜਾਪ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਟਾਪ-10 ਸੂਚੀ ’ਚ ਹਰਿਆਣਾ ਦੇ 6 ਅਤੇ ਪੰਜਾਬ ਦੇ 4 ਬਲਾਕ ਸ਼ਾਮਲ ਹਨ। ​​Akhand Sumiran

ਵਿਦੇਸ਼ਾਂ ਵਿੱਚ ਵੀ ਸਾਧ ਸੰਗਤ ਨੇ ਜਪਿਆ ਰਾਮ ਦਾ ਨਾਮ | ​​Akhand Sumiran

ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਅਖੰਡ ਸਿਮਰਨ ਮੁਕਾਬਲੇ ਵਿੱਚ ਵਿਦੇਸ਼ਾਂ ਦੀ ਸਾਧ-ਸੰਗਤ ਵੀ ਉਤਸ਼ਾਹ ਨਾਲ ਭਾਗ ਲੈ ਰਹੀ ਹੈ। ਇਸ ਵਾਰ ਕੈਨੇਡਾ, ਅਮਰੀਕਾ, ਸੰਯੁਕਤ ਅਰਬ ਅਮੀਰਾਤ, ਫਿਲੀਪੀਨਜ਼, ਆਸਟ੍ਰੇਲੀਆ, ਪੁਰਤਗਾਲ, ਨਿਊਜ਼ੀਲੈਂਡ, ਇਟਲੀ, ਇੰਗਲੈਂਡ, ਮਲੇਸ਼ੀਆ, ਦੋਹਾ ਕਤਰ, ਬਹਿਰੀਨ, ਸਾਊਦੀ ਅਰਬ ਅਤੇ ਸਾਈਪ੍ਰਸ ਦੇ 653 ਸੇਵਾਦਾਰਾਂ ਨੇ 21390 ਘੰਟੇ ਰਾਮਨਾਮ ਦਾ ਜਾਪ ਕੀਤਾ।

ਮਾਲਕ ਦਾ ਪਿਆਰ ਉਸਦੀ ਰਹਿਮਤ, ਇਨਸਾਨ ’ਤੇ ਉਦੋਂ ਵਰ੍ਹਦੀ ਹੈ ਜਦੋਂ ਉਸ ਨੂੰ ਦ੍ਰਿੜ ਯਕੀਨ ਆਉਂਦਾ ਹੈ ਅਤੇ ਇਹ ਸੇਵਾ ਸਿਮਰਨ ਤੋਂ ਬਿਨਾ ਆ ਨਹੀਂ ਸਕਦਾ। ਜਿੰਨਾ ਸੰਭਵ ਹੋਵੇ ਸੇਵਾ ਕਰੋ, ਸਿਮਰਨ ਕਰੋ ਉਦੋਂ ਤੁਸੀਂ ਮਾਲਕ ਸਤਿਗੁਰੂ ਦੀ ਦਇਆ ਮਿਹਰ ਦੇ ਲਾਇਕ ਬਣ ਸਕਦੇ ਹੋ। ਚੱਲਦੇ, ਬੈਠਦੇ, ਕੰਮ-ਧੰਦਾ ਕਰਦੇ ਹੋਏ ਵੀ ਜੋ ਸਿਮਰਨ ਕੀਤਾ ਜਾਂਦਾ ਹੈ ਉਹ ਇਸ ਕਲਿਯੁਗ ’ਚ ਮਨਜ਼ੂਰ ਹੋਵੇਗਾ। ਇਸ ਲਈ ਤੁਸੀਂ ਆਪਣੀ ਭਾਵਨਾ ਨੂੰ ਸ਼ੁੱਧ ਕਰਦੇ ਹੋਏ ਦ੍ਰਿੜ ਯਕੀਨ ਦੇ ਨਾਲ ਅੱਗੇ ਵਧਦੇ ਜਾਓ। ਸੇਵਾ ਸਿਮਰਨ ਕਰਦੇ ਜਾਓ ਤਾਂ ਮਾਲਕ ਦੀਆਂ ਖੁਸੀਆਂ ਦੇ ਹੱਕਦਾਰ ਤੁਸੀ ਜ਼ਰੂਰ ਬਣੋਗੇ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

​​Akhand Sumiran

LEAVE A REPLY

Please enter your comment!
Please enter your name here