ਬਲਾਕ ਮਲੋਟ ਦੀ ਸਾਧ-ਸੰਗਤ ਦਾ ਖੂਨਦਾਨ ਪ੍ਰਤੀ ਜੋ ਜ਼ਜ਼ਬਾ ਦੇਖਣ ਨੂੰ ਮਿਲਿਆ ਲਾਜ਼ਵਾਬ ਹੈ : ਐਸਐਮਓ
ਮਲੋਟ, (ਮਨੋਜ)। ਡੇਰਾ ਸੱਚਾ ਸੌਦਾ ਬਲਾਕ ਮਲੋਟ ਦੁਆਰਾ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦੇ ਹੋਏ ਕੋਰੋਨਾ ਮਹਾਂਮਾਰੀ ਦੌਰਾਨ ਬਹੁਤ ਹੀ ਥੋੜ੍ਹੇ ਸਮੇਂ ‘ਚ ਚਾਰ ਖੂਨਦਾਨ ਕੈਂਪ ਲਗਾਏ ਗਏ। ਇਨ੍ਹਾਂ ਖੂਨਦਾਨ ਕੈਂਪਾਂ ਵਿੱਚ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੀ ਬਲੱਡ ਬੈਂਕ ਦੀ ਟੀਮ ਨੇ ਖੂਨ ਇਕੱਤਰ ਕੀਤਾ।
ਇਸ ਮੌਕੇ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੀ ਬਲੱਡ ਬੈਂਕ ਦੀ ਟੀਮ ਵਿੱਚ ਦਿਨੇਸ਼ ਕੁਮਾਰ, ਜਸਪ੍ਰੀਤ ਸਿੰਘ, ਰਾਮ ਕਿਸ਼ਨ ਸਿੰਘ ਅਤੇ ਅਮਨਦੀਪ ਸਿੰਘ ਨੇ ਡੇਰਾ ਸੱਚਾ ਸੌਦਾ ਬਲਾਕ ਮਲੋਟ ਦੇ ਜਿੰਮੇਵਾਰਾਂ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਮਾਨਵਤਾ ਭਲਾਈ ਹਿੱਤ ਖੂਨਦਾਨ ਕੈਂਪ ਲਗਾਉਣ ‘ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਟੀਮ ਦੇ ਦਿਨੇਸ਼ ਕੁਮਾਰ ਕੌਂਸਲਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਬਲਾਕ ਮਲੋਟ ਦੇ ਸਮੂਹ ਜਿੰਮੇਵਾਰਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਚੌਥਾ ਖੂਨਦਾਨ ਕੈਂਪ ਲਗਾਇਆ ਹੈ ਜਿਸ ਵਿੱਚ 127 ਯੂਨਿਟ ਖੂਨਦਾਨ ਹੋਇਆ ਹੈ ਜੋਕਿ ਜ਼ਰੂਰਤਮੰਦਾਂ ਦੇ ਕੰਮ ਆਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾ ਕੈਂਪ 28 ਜੂਨ ਨੂੰ ਲਗਾਇਆ ਗਿਆ, ਜਿਸ ਵਿੱਚ 98 ਯੂਨਿਟ, ਦੂਜਾ ਕੈਂਪ 15 ਅਗਸਤ ਨੂੰ, ਜਿਸ ‘ਚ 120 ਯੂਨਿਟ, ਤੀਜਾ ਕੈਂਪ 20 ਸਤੰਬਰ ਨੂੰ, ਜਿਸ ‘ਚ 101 ਯੂਨਿਟ ਅਤੇ ਚੌਥਾ ਕੈਂਪ 4 ਅਕਤੂਬਰ ਨੂੰ, ਜਿਸ ‘ਚ 127 ਯੂਨਿਟ ਖੂਨਦਾਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਾਨੂੰ ਦੱਸਣ ਵਿੱਚ ਖੁਸ਼ੀ ਹੋ ਰਹੀ ਹੈ ਕਿ ਬਲਾਕ ਮਲੋਟ ਖੂਨਦਾਨ ਦੇ ਖੇਤਰ ਵਿੱਚ ਬਹੁਤ ਵਧੀਆ ਸਹਿਯੋਗ ਦੇ ਰਿਹਾ ਹੈ ਜਦਕਿ ਕੋਰੋਨਾ ਮਹਾਂਮਾਰੀ ਦੌਰਾਨ ਜਿਆਦਾਤਰ ਸੰਸਥਾਵਾਂ ਖੂਨਦਾਨ ਕੈਂਪ ਲਗਾਉਣ ਲਈ ਘੱਟ ਅੱਗੇ ਆ ਰਹੀਆਂ ਹਨ। ਉਨ੍ਹਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਮਾਨਵਤਾ ਭਲਾਈ ਦੇ ਕਾਰਜ ਵੱਧ ਚੜ੍ਹ ਕੇ ਹੋ ਰਹੇ ਹਨ।ਇਸ ਮੌਕੇ ਜਿੰਮੇਵਾਰ ਰਮੇਸ਼ ਠਕਰਾਲ ਇੰਸਾਂ, ਅਮਰਜੀਤ ਸਿੰਘ ਬਿੱਟਾ ਇੰਸਾਂ, ਸੱਤਪਾਲ ਇੰਸਾਂ, ਸ਼ੰਭੂ ਇੰਸਾਂ, ਪ੍ਰਦੀਪ ਇੰਸਾਂ, ਭੰਗੀਦਾਸ ਵਿਕਾਸ ਇੰਸਾਂ, ਸੇਵਾਦਾਰ ਮੋਹਿਤ ਭੋਲਾ ਇੰਸਾਂ, ਸ਼ੰਕਰ ਇੰਸਾਂ ਅਤੇ ਰਿੰਕੂ ਇੰਸਾਂ ਵੀ ਮੌਜੂਦ ਸਨ।
ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਮ.ਓ. ਡਾ. ਸਤੀਸ਼ ਗੋਇਲ ਨੇ ਕਿਹਾ ਕਿ ਬਲਾਕ ਮਲੋਟ ਦੀ ਸਾਧ-ਸੰਗਤ ਦਾ ਖੂਨਦਾਨ ਪ੍ਰਤੀ ਜੋ ਜ਼ਜ਼ਬਾ ਦੇਖਣ ਨੂੰ ਮਿਲਿਆ ਉਹ ਲਾਜ਼ਵਾਬ ਹੈ ਅਤੇ ਥੋੜ੍ਹੇ ਸਮੇਂ ਵਿੱਚ ਚਾਰ ਖੂਨਦਾਨ ਕੈਂਪ ਲਗਾਉਣੇ ਸ਼ਲਾਘਾਯੋਗ ਹਨ ਕਿਉਂਕਿ ਖੂਨਦਾਨ ਮਹਾਂਦਾਨ ਹੈ ਅਤੇ ਇਹ ਖੂਨ ਕਿਸੇ ਲੋੜਵੰਦ ਦੇ ਕੰਮ ਆਵੇਗਾ ਅਤੇ ਉਸਦੀ ਜਾਨ ਬਚੇਗੀ। ਇਸ ਭਲਾਈ ਦੇ ਕਾਰਜ ਲਈ ਜਿੱਥੇ ਜਿੰਮੇਵਾਰ ਵਧਾਈ ਦੇ ਪਾਤਰ ਹਨ ਉਥੇ ਖੂਨਦਾਨੀਆਂ ਦਾ ਖੂਨਦਾਨ ਪ੍ਰਤੀ ਜ਼ਜ਼ਬਾ ਵੀ ਕਾਬਿਲੇ ਤਾਰੀਫ਼ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.