Skating Competition: ਨਿੱਕੇ ਖਿਡਾਰੀਆਂ ਨੇ ਜੋਸ਼ ਤੇ ਉਤਸ਼ਾਹ ਨਾਲ ਲਿਆ ਮੁਕਾਬਲੇ ’ਚ ਹਿੱਸਾ
ਫਾਜ਼ਿਲਕਾ (ਰਜਨੀਸ਼ ਰਵੀ)। ਇੰਪੀਰੀਅਲ ਇੰਟਰਨੇਸ਼ਨਲ ਸਕੂਲ ਖੂਈਆਂ ਸਰਵਰ ਵਿੱਚ ਬੀ.ਪੀ.ਈ.ਓ, ਖੂਈਆਂ ਸਰਵਰ ਸ਼੍ਰੀ ਸਤੀਸ਼ ਮਿਗਲਾਨੀ ਦੀ ਦੇਖ ਰੇਖ ਵਿਚ ਹੋਏ।ਇਸ ਮੁਕਾਬਲੇ ਵਿੱਚ ਬਲਾਕ ਦੇ ਵੱਖ- ਵੱਖ ਸੈਂਟਰਾਂ ਦੇ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਇਹਨਾਂ ਮੁਕਬਲਿਆ ਵਿੱਚ ਮਨਮੀਤ ਸਿੰਘ, ਅਨਮੋਲ, ਪਾਰੂਲ ਤੇ ਸਮਰਪ੍ਰੀਤ ਨੇ ਵੱਖ-ਵੱਖ ਈਵੇਂਟ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਨਵਜੋਤ ਸਿੰਘ, ਜਗਦੀਸ਼ ਕੁਮਾਰ ਮਨੀ ਸਿੰਘ, ਰਿਪੁੰਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
Read Also : ਹੁਣ ਆਨਲਾਈਨ ਪਮੈਂਟ ਪਾਵੇਗੀ ਜੇਬ੍ਹਾਂ ’ਤੇ ਬੋਝ, ਯੂਪੀਆਈ ਲਈ RBI ਦੇ ਬਿਆਨ ਨੇ ਫਿਕਰੀਂ ਪਾਇਆ
ਜੇਤੂ ਬੱਚਿਆਂ ਨੂੰ ਬੀ.ਪੀ.ਈ.ਓ. ਸ਼੍ਰੀ ਸਤੀਸ਼ ਮਿਗਲਾਨੀ ਜੀ ਅਤੇ ਮੈਡਮ ਨਵਨੀਤ ਦੇਵਗਨ ਪ੍ਰਿਸਿੰਪਲ ਇੰਪੀਰੀਅਲ ਸਕੂਲ ਨੇ ਬਚਿਆ ਇਨਾਮ ਵੰਡੇ। ਇਸ ਮੌਕ ਸ਼੍ਰੀ ਰਮੇਸ਼ ਕੁਮਾਰ (ਟੀਐਚਟੀ, ਸੱਯਦ ਵਾਲਾ), ਸ਼੍ਰੀਮਤੀ ਜਸਵਿੰਦਰ ਕੌਰ (ਟੀਐਚਟੀ, ਖੂਈਆਂ ਸਰਵਰ) ਸ਼੍ਰੀ ਰਾਮ ਪਾਲ ( ਐਚਟੀ ਧਰਮਪੁਰਾ) ਸ੍ਰੀ ਬਲਵਿੰਦਰ ਸਿੰਘ ਸ੍ਰੀ ਬਾਲਕ੍ਰਿਸ਼ਨ ਸ਼ਰਮਾ ਸ਼੍ਰੀ ਸ੍ਰੀਮਤੀ ਸੁਰਭੀ ਮੈਡਮ, ਸ੍ਰੀ ਰਾਮ ਜੀ ਲਾਲ ਅਤੇ ਸ੍ਰੀ ਰਜੇਸ਼ ਕੁਮਾਰ ਅਧਿਆਪਕ ਮੌਜ਼ੂਦ ਸਨ।ਇਹਨਾਂ ਮੁਕਾਬਲਿਆਂ ਦੇ ਰੈਫਰੀ ਸ਼੍ਰੀ ਆਨੰਦ ਬਿਸ਼ਨੋਈ ਅਤੇ ਨਤੀਜ ਤਿਆਰ ਕਰਤਾ ਬੀ ਬਾਲਕ੍ਰਿਸ਼ਨ ਸਨ। Skating Competition