ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਜੀ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਇੱਕ ਦੂਸਰੇ ਨੂੰ ਦਿੱਤੀ ਵਧਾਈ
Malout MSG Bhandara News: (ਮਨੋਜ) ਮਲੋਟ। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਅਤੇ ਰੂਹਾਨੀਅਤ ਦੇ ਬਾਦਸ਼ਾਹ ਸ਼ਹਿਨਸ਼ਾਹ ਸ਼ਾਹ ਮਸਤਾਨਾ ਜੀ ਮਹਾਰਾਜ ਜੀ ਦੇ ਪਵਿੱਤਰ ਅਵਤਾਰ ਦਿਹਾੜੇ ਮੌਕੇ ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ-ਚਰਚਾ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ, ਮਲੋਟ ਵਿਖੇ ਧੂਮ-ਧਾਮ ਨਾਲ ਸੰਪੰਨ ਹੋਈ। ਬਲਾਕ ਪੱਧਰੀ ਨਾਮ-ਚਰਚਾ ਸਾਧ-ਸੰਗਤ ਨੇ ਹੁੰਮ-ਹੁੰਮਾ ਕੇ ਸ਼ਿਰਕਤ ਕਰਕੇ ਜਿੱਥੇ ਗੁਰੂ ਜੱਸ ਸਰਵਣ ਕੀਤਾ ਉਥੇ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਜੀ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਇੱਕ-ਦੂਸਰੇ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ: MSG Bhandara: ਪਵਿੱਤਰ ਐੱਮ.ਐੱਸ.ਜੀ. ਅਵਤਾਰ ਦਿਵਸ ਮੌਕੇ ਬਲਾਕ ਪੱਧਰੀ ਨਾਮ ਚਰਚਾ ਕਰਕੇ ਗਾਇਆ ਗੁਰੂਜੱਸ
ਨਾਮ-ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪਵਿੱਤਰ ਸ਼ਾਹੀ ਨਾਅਰਾ ਲਗਾ ਕੇ ਕੀਤੀ ਅਤੇ ਇਸ ਤੋਂ ਬਾਅਦ ਡੇਰਾ ਸੱਚਾ ਸੌਦਾ ਸਰਸਾ ਤੋਂ ਲਾਈਵ ਨਾਮ-ਚਰਚਾ ਸਾਧ-ਸੰਗਤ ਨੇ ਬਹੁਤ ਹੀ ਅਨੁਸ਼ਾਸ਼ਨਬੱਧ ਤਰੀਕੇ ਨਾਲ ਸੁਣੀ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਪਵਿੱਤਰ ਬਚਨਾਂ ਨੂੰ ਸ਼ਰਧਾ ਪੂਰਵਕ ਸੁਣਿਆ। ਇਸ ਮੌਕੇ ਵੱਖ-ਵੱਖ ਕਵੀਰਾਜ ਵੀਰਾਂ ਨੇ ਖੁਸੀ ਪ੍ਰਥਾਏ ਸ਼ਬਦਬਾਣੀ ਸੁਣਾਈ।
ਇਸ ਮੌਕੇ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਸਮੂਹ ਸਾਧ-ਸੰਗਤ ਨੂੰ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੱਤੀ। ਜਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ, 85 ਮੈਂਬਰ ਪੰਜਾਬ ਰਾਹੁਲ ਇੰਸਾਂ, ਸੁਲੱਖਣ ਸਿੰਘ ਇੰਸਾਂ, ਰਿੰਕੂ ਇੰਸਾਂ, ਬਲਰਾਜ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ, 85 ਮੈਂਬਰ ਪੰਜਾਬ ਭੈਣਾਂ ਸਤਵੰਤ ਕੌਰ ਇੰਸਾਂ, ਮਮਤਾ ਇੰਸਾਂ, ਕਿਰਨ ਇੰਸਾਂ ਅਤੇ ਅਮਰਜੀਤ ਕੌਰ ਇੰਸਾਂ ਨੇ ਦੱਸਿਆ ਕਿ ਅਵਤਾਰ ਦਿਹਾੜੇ ਮੌਕੇ ਸਾਧ-ਸੰਗਤ ਵਿੱਚ ਪੂਰਾ ਉਤਸ਼ਾਹ ਦਿੱਸਿਆ। ਇਸ ਮੌਕੇ ਜੋਨਾਂ ਦੇ ਪ੍ਰੇਮੀ ਸੇਵਕਾਂ ਵਿੱਚੋਂ ਰੋਬਿਨ ਗਾਬਾ ਇੰਸਾਂ, ਸੁਨੀਲ ਇੰਸਾਂ, ਡਾ.ਇਕਬਾਲ ਇੰਸਾਂ, ਬਲਵੰਤ ਸਿੰਘ ਇੰਸਾਂ, ਬਿੰਟੂ ਪਾਲ ਇੰਸਾਂ, ਪਿੰਡਾਂ ਦੇ ਪ੍ਰੇਮੀ ਸੇਵਕਾਂ ਵਿੱਚੋਂ ਘੁਮਿਆਰਾ ਦੇ ਗੋਰਾ ਸਿੰਘ ਇੰਸਾਂ, ਰੱਥੜੀਆਂ ਦੇ ਸ਼ੀਸ਼ਪਾਲ ਇੰਸਾਂ ਤੋਂ ਇਲਾਵਾ ਜੋਨਾਂ ਅਤੇ ਪਿੰਡਾਂ ਦੇ ਪ੍ਰੇਮੀ ਸੰਮਤੀ ਦੇ ਸੇਵਾਦਾਰ ਦੇ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜੂਦ ਸੀ। Malout MSG Bhandara News