ਲੁਧਿਆਣਾ (ਰਘਬੀਰ ਸਿੰਘ/ਬੂਟਾ ਸਿੰਘ)। ਬਲਾਕ ਲੁਧਿਆਣਾ ਦੀ ਬਲਾਕ ਪੱਧਰੀ ਨਾਮ ਚਰਚਾ (Block level Naamcharcha) ਨਾਮ ਚਰਚਾ ਘਰ ਗਹੌਰ ਵਿਖੇ ਹੋਈ, ਜਿਸ ਸਾਧ ਸੰਗਤ ਨੇ ਭਰਵੀਂ ਸ਼ਮੂਲੀਅਤ ਕਰਕੇ ਗੁਰੂ ਜਸ ਸਰਬਣ ਕੀਤਾ ਅਤੇ ਭਲਾਈ ਕਾਰਜ਼ਾਂ ਸਬੰਧੀ ਵਿਚਾਰਾਂ ਕੀਤੀਆਂ। ਨਾਮਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਪੂਰਨ ਚੰਦ ਇੰਸਾਂ ਵੱਲੋਂ ਪਵਿੱਤਰ ਨਾਅਰਾ ਲਗਾ ਕੇ ਕੀਤੀ ਗਈ। ਜਿਸ ਪਿੱਛੋਂ ਕਵੀ ਰਾਜਾਂ ਨੇ ਦਰਬਾਰ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦ ਬਾਣੀ ਸੁਣਾਈ ਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਦੇ ਅਨਮੋਲ ਵਚਨ ਵੀ ਸਾਧ ਸੰਗਤ ਨੂੰ ਪੜ ਕੇ ਸੁਣਾਏ ਗਏ।
ਇਸ ਦੌਰਾਨ ਹੀ ਬਲਾਕ ਪ੍ਰੇਮੀ ਸੇਵਕ ਦੁਆਰਾ ਪੂਜਨੀਕ ਗੁਰੂ ਜੀ ਦੇ ਪਵਿੱਤਰ ਹੁਕਮਾਂ ’ਤੇ ਸੇਵਾ ਕਾਰਜ਼ਾਂ ’ਚ ਵਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਹਾਜਰੀਨ ਸਾਧ ਸੰਗਤ ਨੇ ਸਿਮਰਨ ਕੀਤਾ। ਇਸ ਦੌਰਾਨ ਸਤਿਸੰਗ ਭੰਡਾਰੇ ’ਤੇ ਪੂਜਨੀਕ ਗੁਰੂ ਜੀ ਵੱਲੋ ਭੇਜੀ ਗਈ 16ਵੀਂ ਸ਼ਾਹੀ ਚਿੱਠੀ ਵੀ ਪੜ ਕੇ ਸੁਣਾਈ ਗਈ। ਇਸ ਮੌਕੇ 85 ਮੈਂਬਰ ਸੰਦੀਪ ਇੰਸਾਂ, ਭੈਣ ਰਣਜੀਤ ਕੌਰ ਇੰਸਾਂ, ਪਿੰਡਾਂ ਸ਼ਹਿਰਾਂ ਦੇ 15 ਮੈਂਬਰ, ਪਿੰਡਾਂ ਅਤੇ ਜੋਨਾਂ ਦੇ ਪ੍ਰੇਮੀ ਸੇਵਕਾਂ ਸਮੇਤ ਵੱਡੀ ਗਿਣਤੀ ਵਿਚ ਸਾਧ ਸੰਗਤ ਹਾਜ਼ਰ ਸੀ।