ਰਾਮ-ਨਾਮ ਦੇ ਰੰਗ ’ਚ ਰੰਗਿਆ ਚੰਡੀਗੜ੍ਹ ਅਤੇ ਜ਼ਿਲ੍ਹਾ ਮੋਹਾਲੀ (Naamcharcha)
ਚੰਡੀਗੜ੍ਹ/ਮੋਹਾਲੀ (ਐੱਮ ਕੇ ਸ਼ਾਇਨਾ)। ਐਤਵਾਰ ਨੂੰ ਚੰਡੀਗੜ੍ਹ ਅਤੇ ਮੋਹਾਲੀ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ’ਚ ਬਲਾਕ ਪੱਧਰੀ ਨਾਮ ਚਰਚਾਵਾਂ (Naamcharcha) ਹੋਈਆਂ। ਇਸ ਮੌਕੇ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਪੁੱਜ ਕੇ ਗੁਰੂ ਜੱਸ ਗਾਇਆ ਅਤੇ ਸੰਤਾਂ-ਮਹਾਤਮਾਂ ਦੇ ਪਵਿੱਤਰ ਅਨਮੋਲ ਬਚਨ ਸਰਵਣ ਕੀਤੇ। ਜਿੰਮੇਵਾਰ ਸੇਵਾਦਾਰਾਂ ਨੇ ਸਾਧ-ਸੰਗਤ ਨੂੰ ਮਾਨਵਤਾ ਭਲਾਈ ਕਾਰਜਾਂ ’ਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਕਿਹਾ।
ਬਲਾਕ ਚੰਡੀਗੜ੍ਹ ਦੀ ਨਾਮ ਚਰਚਾ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਚੰਡੀਗੜ੍ਹ ਵਿਖੇ ਹੋਈ। ਇਸ ਨਾਮ ਚਰਚਾ ’ਚ ਚੰਡੀਗੜ੍ਹ ਅਤੇ ਆਸ-ਪਾਸ ਦੇ ਪਿੰਡਾਂ ਸ਼ਹਿਰਾਂ ਤੋਂ ਵੱਡੀ ਗਿਣਤੀ ’ਚ ਸਾਧ-ਸੰਗਤ ਪੁੱਜੀ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਰਣਵੀਰ ਇੰਸਾਂ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਗਾ ਕੇ ਕੀਤੀ। ਇਸ ਤੋਂ ਬਾਅਦ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਕੀਤੀ ਅਤੇ ਪਵਿੱਤਰ ਗ੍ਰੰਥ ’ਚੋਂ ਸੰਤਾਂ-ਮਹਾਤਮਾਂ ਦੇ ਅਨਮੋਲ ਬਚਨ ਪੜ੍ਹ ਕੇ ਸਾਧ-ਸੰਗਤ ਨੂੰ ਸੁਣਾਏ ਗਏ।
ਇਹ ਵੀ ਪੜ੍ਹੋ: ਬਹਿਰੀਨ ’ਚ ਸੇਵਾਦਾਰਾਂ ਨੇ ਪੰਛੀਆਂ ਲਈ ਪਾਣੀ ਦੇ ਕਟੋਰੇ ਤੇ ਚੋਗੇ ਦਾ ਇੰਤਜ਼ਾਮ ਕੀਤਾ
ਨਾਮ ਚਰਚਾ ਦੀ ਕਾਰਵਾਈ ਚਲਾਉਂਦਿਆਂ ਬਲਾਕ ਜਿੰਮੇਵਾਰਾਂ ਨੇ ਸਾਧ-ਸੰਗਤ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਪੰਛੀਆਂ ਲਈ ਪਾਣੀ ਅਤੇ ਚੋਗਾ ਪਾਉਣ ਲਈ ਕੀਤੇ ਪਵਿੱਤਰ ਅਨਮੋਲ ਬਚਨਾਂ ਬਾਰੇ ਵੀ ਦੱਸਿਆ ਕਿ ਗਰਮੀ ਦੇ ਇਨ੍ਹਾਂ ਦਿਨਾਂ ’ਚ ਆਪਣੇ ਘਰਾਂ ਦੀਆਂ ਛੱਤਾਂ ਆਦਿ ’ਤੇ ਪੰਛੀਆਂ ਲਈ ਕਟੋਰਿਆਂ ’ਚ ਪਾਣੀ ਰੱਖਿਆ ਜਾਵੇ ਅਤੇ ਚੋਗਾ ਪਾਇਆ ਜਾਵੇ। ਇਸ ਮੌਕੇ ਨਾਮ ਚਰਚਾ ’ਚ 85 ਮੈਂਬਰ ਮਲਰਾਜ ਇੰਸਾਂ ਅਤੇ ਸੰਤੋਸ਼ ਇੰਸਾਂ, ਵੱਖ-ਵੱਖ ਥਾਵਾਂ ਤੋਂ 15 ਮੈਂਬਰ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ, ਪਿੰਡਾਂ ਦੇ ਪ੍ਰੇਮੀ ਸੇਵਕ ਅਤੇ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ।
ਬਲਾਕ ਮੋਹਾਲੀ ਦੀ ਸਾਧ-ਸੰਗਤ ਵੱਲੋਂ ਗੁਰੂ ਜੱਸ ਗਾਇਆ
ਮੋਹਾਲੀ : ਬਲਾਕ ਮੋਹਾਲੀ ਦੀ ਸਾਧ-ਸੰਗਤ ਵੱਲੋਂ ਬਲਾਕ ਪੱਧਰੀ ਨਾਮ ਚਰਚਾ ਮੋਹਾਲੀ ਵਿਖੇ ਗੁਰੂ ਜੱਸ ਗਾਇਆ ਗਿਆ । ਨਾਮ ਚਰਚਾ ਦੀ ਸ਼ੁਰੂਆਤ ਇਲਾਹੀ ਨਾਅਰਾ ਲਗਾ ਕੇ ਪ੍ਰੇਮੀ ਸੇਵਕ ਨੀਰਜ ਇੰਸਾਂ ਨੇ ਕੀਤੀ। ਨਾਮ ਚਰਚਾ ’ਚ ਸਾਧ-ਸੰਗਤ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਕਵੀਰਾਜ ਵੀਰਾਂ ਨੇ ਪਵਿੱਤਰ ਗ੍ਰੰਥਾਂ ਵਿਚੋਂ ਸ਼ਬਦਬਾਣੀ ਕੀਤੀ ਅਤੇ ਸੰਤਾਂ-ਮਹਾਤਮਾ ਦੇ ਅਨਮੋਲ ਬਚਨ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਏ ਗਏ ।
ਜ਼ਿੰਮੇਵਾਰਾਂ ਨੇ ਸਾਧ-ਸੰਗਤ ਨੂੰ ਮਾਨਵਤਾ ਭਲਾਈ ਕਾਰਜਾਂ ਬਾਰੇ ਪ੍ਰੇਰਿਤ ਕੀਤਾ ਇਸ ਮੌਕੇ ਸਹਿਰ ਦੇ 85 ਮੈਂਬਰ ਚੰਦਰਭਾਨ ਇੰਸਾਂ ਅਤੇ ਰਾਜਿੰਦਰ ਇੰਸਾਂ, ਬਲਾਕ ਦੇ ਪਿੰਡਾਂ-ਸ਼ਹਿਰ ਦੇ ਪੰਦਰਾਂ ਮੈਂਬਰਾਂ ਤੋਂ ਇਲਾਵਾ ਪਿੰਡਾਂ ਤੇ ਸ਼ਹਿਰ ਦੇ ਪ੍ਰੇਮੀ ਸੇਵਕ ਅਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਵਿੰਗ ਦੇ ਸੇਵਾਦਾਰ ਹਾਜ਼ਰ ਸਨ।
ਖਰੜ: ਬਲਾਕ ਖਰੜ ਦੀ ਬਲਾਕ ਪੱਧਰੀ ਨਾਮ ਚਰਚਾ ਬਲਾਕ ਦੇ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਵਿਖੇ ਖਰੜ ਦੀ ਸਾਧ-ਸੰਗਤ ਵੱਲੋਂ ਕਰਵਾਈ ਗਈ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਸੁਨੀਲ ਇੰਸਾਂ ਨੇ ਇਲਾਹੀ ਨਾਅਰਾ ਲਗਾ ਕੇ ਕੀਤੀ। ਇਸ ਮੌਕੇ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਰਾਹੀਂ ਗੁਰੂ ਜੱਸ ਗਾਇਆ। ਇਸ ਮੌਕੇ 85 ਮੈਂਬਰ ਭਾਈ ਕੁਲਵੰਤ ਇੰਸਾਂ, ਭੈਣ ਕੁਲਵਿੰਦਰ ਇੰਸਾਂ , 15 ਮੈਂਬਰ ਸੰਜੀਵ ਇੰਸਾਂ ,ਬ੍ਰਿਜਪਾਲ ਇੰਸਾਂ, ਬਲਾਕ ਦੇ ਪਿੰਡਾਂ-ਸ਼ਹਿਰਾਂ ਦੇ ਪ੍ਰੇਮੀ ਸੇਵਕ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਵਿੰਗ ਦੇ ਸੇਵਾਦਾਰ ਅਤੇ ਹੋਰ ਸੰਮਤੀਆਂ ਦੇ ਸੇਵਾਦਾਰ ਤੇ ਸਾਧ-ਸੰਗਤ ਹਾਜ਼ਰ ਸਨ।
ਡੇਰਾਬੱਸੀ: ਬਲਾਕ ਡੇਰਾਬੱਸੀ ਦੀ ਸਾਧ-ਸੰਗਤ ਵੱਲੋਂ ਬਲਾਕ ਪੱਧਰੀ ਨਾਮ ਚਰਚਾ ਪਿੰਡ ਤ੍ਰਿਵੇਦੀ ਕੈਂਪਸ ਵਿਖੇ ਕੀਤੀ ਗਈ। ਨਾਮ ਚਰਚਾ ਦੀ ਸ਼ੁਰੂਆਤ ਪ੍ਰੇਮੀ ਸੇਵਕ ਸੁਖਬੀਰ ਇੰਸਾਂ ਨੇ ਇਲਾਹੀ ਨਾਅਰਾ ਲਗਾ ਕੇ ਕੀਤੀ। ਇਸ ਮੌਕੇ ਕਵੀਰਾਜ ਵੀਰਾਂ ਨੇ ਸ਼ਬਦ ਭਜਨ ਬੋਲੇ ਅਤੇ ਪਵਿੱਤਰ ਗ੍ਰੰਥ ’ਚੋਂ ਸੰਤਾਂ-ਮਹਾਤਮਾਂ ਦੇ ਅਨਮੋਲ ਬਚਨ ਪੜ੍ਹ ਕੇ ਸੁਣਾਏ। ਨਾਮ ਚਰਚਾ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਵਿੰਗ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਅਤੇ ਸਾਧ-ਸੰਗਤ ਹਾਜ਼ਰ ਸੀ।
ਮਾਨਵਤਾ ਭਲਾਈ ਕਾਰਜਾਂ ’ਚ ਸਾਧ-ਸੰਗਤ ਲਵੇ ਵੱਧ-ਚੜ੍ਹ ਕੇ ਹਿੱਸਾ (Naamcharcha)
ਤਿਉੜ : ਬਲਾਕ ਤਿਉੜ ਦੀ ਸਾਧ-ਸੰਗਤ ਵੱਲੋਂ ਬਲਾਕ ਪੱਧਰੀ ਨਾਮ ਚਰਚਾ ਬਲਾਕ ਤਿਊੜ ਵਿਖੇ ਸ਼ਰਧਾ ਪੂਰਵਕ ਕੀਤੀ ਗਈ । ਇਸ ਮੌਕੇ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਰਾਹੀਂ ਰਾਮ-ਨਾਮ ਦਾ ਗੁਣਗਾਣ ਕੀਤਾ। ਨਾਮ ਚਰਚਾ ਦੀ ਕਾਰਵਾਈ ਚਲਾਉਂਦਿਆਂ ਬਲਾਕ ਪ੍ਰੇਮੀ ਸੇਵਕ ਮੁਕੇਸ਼ ਇੰਸਾਂ ਨੇ ਸਾਧ-ਸੰਗਤ ਨੂੰ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ’ਚ ਵਧ-ਚੜ੍ਹ ਕੇ ਹਿੱਸਾ ਲਿਆ ਜਾਵੇ ਤਾਂ ਜੋ ਇਨ੍ਹਾਂ ਕਾਰਜਾਂ ਨੂੰ ਹੋਰ ਸੁਚਾਰੂ ਢੰਗ ਨਾਲ ਤੇਜ਼ੀ ਨਾਲ ਚਲਾਇਆ ਜਾ ਸਕੇ।
ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਵਿੰਗ ਦੇ ਸੇਵਾਦਾਰ , ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ , 15 ਮੈਂਬਰ ਸੁਰਿੰਦਰ ਇੰਸਾਂ, ਹਰਪ੍ਰੀਤ ਇੰਸਾਂ, ਰਾਮ ਕੁਮਾਰ, ਰਜਤ ਇੰਸਾਂ , ਗੁਰਮੇਲ ਇੰਸਾਂ, ਪਿੰਡਾਂ-ਸ਼ਹਿਰਾਂ ਦੇ ਪ੍ਰੇਮੀ ਸੇਵਕ ਹਾਜ਼ਰ ਅਤੇ ਹੋਰ ਸਾਧ-ਸੰਗਤ ਹਾਜ਼ਰ ਸਨ।