ਅਮਲੋਹ (ਅਨਿਲ ਲੁਟਾਵਾ)। ਬਲਾਕ ਅਮਲੋਹ ਦੀ ਬਲਾਕ ਪੱਧਰੀ ਨਾਮ-ਚਰਚਾ ਅੱਜ ਮਿਲਨ ਪੈਲੇਸ ਅਮਲੋਹ ‘ਚ ਹੋਈ । ਨਾਮ ਚਰਚਾ (Naamcharcha) ਵਿੱਚ ਬਲਾਕ ਅਮਲੋਹ ਦੇ ਸ਼ਹਿਰ ਅਤੇ ਪਿੰਡਾਂ ਦੀ ਸਾਧ-ਸੰਗਤ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕੀਤੀ। ਤੇਜ਼ ਧੁੱਪ ਹੋਣ ਦੇ ਬਾਵਜੂਦ ਸਾਧ-ਸੰਗਤ ਦਾ ਉਤਸ਼ਾਹ ਦੇਖਦੇ ਹੀ ਬਣਦਾ ਸੀ। ਸਾਧ-ਸੰਗਤ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਸੇਵਾਦਾਰਾਂ ਵੱਲੋਂ ਪਾਣੀ ਆਦਿ ਦਾ ਪ੍ਰਬੰਧ ਬਹੁਤ ਹੀ ਵਧੀਆ ਕੀਤਾ ਗਿਆ ਸੀ।
ਨਾਮ ਚਰਚਾ ਪੰਡਾਲ ਨੂੰ ਰੰਗ-ਬਰੰਗੀਆਂ ਝੰਡੀਆਂ ਤੇ ਪ੍ਰਣਾਦਾਇਕ ਬੈਨਰਾਂ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਸਜਾਇਆ ਗਿਆ। ਬਲਾਕ ਪੱਧਰੀ ਨਾਮ ਚਰਚਾ `ਚ ਸਟੇਟ 85 ਮੈਂਬਰ. ਦੋਲਤ ਰਾਮ ਰਾਜੂ, ਭੈਣ ਮੰਜੂ ਇੰਸਾਂ 850ਮੈਂਬਰ,,ਭੈਣ ਪਰਵੀਨ ਇੰਸਾਂ 85 ਮੈਂਬਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਨਾਮ ਚਰਚਾ ਦੀ ਸ਼ੁਰੂਆਤ ਰਾਜਿੰਦਰ ਸਿੰਘ ਘੁੱਲੂਮਾਜਰਾ ਬਲਾਕ ਪ੍ਰੇਮੀ ਸੇਵਕ ਨੇ ਪਵਿੱਤਰ ਨਾਅਰਾ ਲਾਕੇ ਕੀਤੀ।ਨਾਮ ਚਰਚਾ ਦੌਰਾਨ ਆਏ ਹੋਏ ਕਵੀ ਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿਚੋਂ ਸ਼ਬਦ ਬਾਣੀ ਕੀਤੀ।
ਨਾਮ ਚਰਚਾ (Naamcharcha) ਦੌਰਾਨ ਦੋਲਤ ਰਾਮ ਇੰਸਾਂ ਸਟੇਟ ਮੈਂਬਰ ਨੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 157 ਮਾਨਵਤਾ ਭਲਾਈ ਦੇ ਕਾਰਜਾਂ ਸਬੰਧੀ ਵਿਸਥਾਰ ‘ਚ ਜਾਣਕਾਰੀ ਦਿੱਤੀ ਅਤੇ ਸਾਧ ਸੰਗਤ ਨੂੰ ਮਾਨਵਤਾ ਭਲਾਈ ਤੇ ਪਰਮਾਰਥੀ ਭਲਾਈ ਕਾਰਜਾਂ ਵਿਚ ਹੋਰ ਤੇਜ਼ੀ ਲਿਆਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਲਾਕ ਦੇ ਸਾਰੀਆਂ ਸੰਮਤੀਆਂ ਦੇ ਜ਼ਿੰਮੇਵਾਰ ਅਤੇ ਬਲਾਕ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਸ਼ਹਿਰ ‘ਤੇ ਪਿੰਡਾਂ ਦੀ ਸਾਧ ਸੰਗਤ ਨੇ ਆਪਣੀ ਹਾਜ਼ਰੀ ਲਗਵਾਈ।