
ਪਰਿਵਾਰ ਵੱਲੋਂ 8 ਜ਼ਰੂਰਤਮੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ
- ਜ਼ਿੰਮੇਵਾਰਾਂ ਵੱਲੋਂ ਸਰੀਰਦਾਨੀ ਦੇ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਦੇ ਕੀਤਾ ਸਨਮਾਨਿਤ
Naam Charcha: ਮਲੋਟ, (ਮੇਵਾ ਸਿੰਘ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਰੀਰਦਾਨੀ ਰਾਮ ਮੂਰਤੀ (92) ਇੰਸਾਂ ਧਰਮ ਪਤਨੀ ਸੱਚਖੰਡਵਾਸੀ ਬਰਮਾ ਨੰਦ ਵਾਸੀ ਪਿੰਡ ਅਬੁੱਲਖੁਰਾਣਾ, ਬਲਾਕ ਮਲੋਟ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਮਿੱਤ ਅੰਤਿਮ ਅਰਦਾਸ ਵਜੋਂ ਬਲਾਕ ਪੱਧਰੀ ਨਾਮ ਚਰਚਾ ਐਮਐਸਜੀ ਡੇਰਾ ਸੱਚਾ ਸੌਦਾ ਮਾਨਵਤਾ ਤੇ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿਖੇ ਸਮੂਹ ਪਰਿਵਾਰ ਵੱਲੋਂ ਕਰਵਾਈ ਗਈ। ਨਾਮ ਚਰਚਾ ਦੀ ਸਮਾਪਤੀ ਤੇ ਸਰੀਰਦਾਨੀ ਦੇ ਪਰਿਵਾਰ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਜਾ ਰਹੀ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਇਲਾਕੇ ਦੇ ਜ਼ਰੂਰਤਮੰਤ 8 ਪਰਿਵਾਰਾਂ ਨੁੂੰ ਘਰੇਲੂ ਰਾਸ਼ਨ ਦੀਆਂ ਕਿੱਟਾਂ ਸਰੀਰਦਾਨੀ ਮਾਤਾ ਰਾਮ ਮੂਰਤੀ ਦੀ ਯਾਦ ਵਿਚ ਵੰਡੀਆਂ ਗਈਆਂ।
ਇਸ ਦੇ ਨਾਲ ਹੀ ਬਲਾਕ ਮਲੋਟ ਦੇ ਸਮੂਹ ਜ਼ਿੰਮੇਵਾਰਾਂ ਨੇ ਸਰੀਰਦਾਨੀ ਪਰਿਵਾਰ ਨੂੰ ਐਮਐਸਜੀ ਡੇਰਾ ਸੱਚਾ ਸੌਦਾ ਸਰਸਾ ਦੀ ਪਵਿੱਤਰ ਮਰਿਆਦਾ ਅਨੁਸਾਰ ਇਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਰੀਰਦਾਨੀ ਮਾਤਾ ਰਾਮ ਮੂਰਤੀ ਇੰਸਾਂ ਨੂੰ ਸ਼ਰਧਾਂਜਲੀ ਦਿੰਦਿਆਂ ਪੰਜਾਬ ਦੇ ਸੱਚੇ ਨਮਰ ਸੇਵਾਦਾਰ ਹਰਚਰਨ ਸਿੰਘ ਇੰਸਾਂ ਨੇ ਕਿਹਾ ਕਿ ਜਿੱਥੇ ਮਾਤਾ ਜੀ ਨੇ ਆਪਣੇ ਮਾਨਸ ਜਨਮ ਦਾ ਅਸਲ ਲਾਹਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਕਰੀਬ 55 ਸਾਲ ਪਹਿਲਾਂ ਪ੍ਰਾਪਤ ਕਰਕੇ ਖੱਟ ਲਿਆ ਸੀ, ਉੱਥੇ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿੰਦੇ ਸਮੇਂ ਵੀ (ਆਪਣੇ ਜਿਉਂਂਦੇ ਜੀ ਕੀਤੇ ਲਿਖਤੀ ਵਾਅਦੇ ਅਨੁਸਾਰ) ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰ ਗਏ, ਇਸ ਵਾਅਦੇ ਨੂੰ ਸਮੂਹ ਪਰਿਵਾਰ ਨੇ ਆਪਣੀ ਪੂਰੀ ਸਹਿਮਤੀ ਨਾਲ ਉਨ੍ਹਾਂ ਦੀ ਅੰਤਿਮ ਇੱਛਾ ਵਜੋਂ ਪੂਰਾ ਕਰਵਾਇਆ।

ਇਹ ਵੀ ਪੜ੍ਹੋ: Body Donation: ਮਰ ਕੇ ਵੀ ਇਨਸਾਨੀਅਤ ਦੇ ਕੰਮ ਆਏ ਜਸਵੀਰ ਕੌਰ ਇੰਸਾਂ
ਸੱਚੇ ਨਿਮਰ ਸੇਵਾਦਾਰ ਨੇ ਕਿਹਾ ਉਹ ਆਪਣੇ ਵੱਲੋਂ ਅਤੇ ਡੇਰਾ ਸੱਚਾ ਸੌਦਾ ਦੀ ਮਨੇਜਮੈਂਟ ਕਮੇਟੀ ਤੇ ਪੰਜਾਬ ਦੇ ਸਮੂਹ ਸੱਚੇ ਨਿਮਰ ਸੇਵਾਦਾਰਾਂ ਵੱਲੋਂ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਨ। ਜਿਕਰ ਕਰਨਾ ਬਣਦਾ ਹੈ ਕਿ ਸਰੀਰਦਾਨੀ ਰਾਮ ਮੂਰਤੀ ਇੰਸਾਂ ਦੇ ਪਰਿਵਾਰ ’ਚ ਕੁਝ ਸਾਲ ਪਹਿਲਾਂ ਉਨ੍ਹਾਂ ਦੇ ਬੇਟੇ ਮਦਨ ਲਾਲ ਇੰਸਾਂ ਦੇ ਸਦੀਵੀ ਵਿਛੋੜੇ ਤੋਂ ਬਾਅਦ ਉਨ੍ਹਾਂ ਦਾ ਮ੍ਰਿਤਕ ਸਰੀਰ ਵੀ ਪਰਿਵਾਰ ਨੇ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ ਸੀ, ਜੋ ਪਿੰਡ ਅਬੁੱਲਖੁਰਾਣਾ ਦੇ ਪ੍ਰੇਮੀ ਸੇਵਕ ਵਜੋਂ ਸਾਲਾਂਬੱਧੀ ਸੇਵਾ ਨਿਭਾਉਂਦੇ ਰਹੇ, ਇਸ ਤੋਂ ਇਲਾਵਾ ਸਰੀਰਦਾਨੀ ਮਾਤਾ ਦੀ ਪਿੰਡ ਬਾਦਲ ਵਿਆਹੀ ਬੇਟੀ ਦਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਕੀਤਾ ਗਿਆ ਸੀ।
ਇਸ ਸਮੇਂ ਸਰੀਰਦਾਨੀ ਦੇ ਪਰਿਵਾਰਕ ਮੈਬਰਾਂ ਬੇਟੇ ਕੇਵਲ ਕ੍ਰਿਸ਼ਨ, ਪੋਤਰਿਆਂ ਤੇ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਬਾਈ ਕੁਲਵੰਤ ਸਿੰਘ, ਬਾਈ ਗੁਰਚਰਨ ਸਿੰਘ ਗਿਆਨੀ ਜਿੰਮੇਵਾਰ ਸੇਵਾਦਾਰ, ਪੰਜਾਬ ਦੇ ਸੱਚੇ ਨਮਰ ਸੇਵਾਦਾਰਾਂ ’ਚ ਹਰਪਾਲ ਰਿੰਕੂ ਇੰਸਾਂ, ਸਤੀਸ ਹਾਂਡਾ ਇੰਸਾਂ, ਦਰਸ਼ਨ ਸਿੰਘ ਇੰਸਾਂ, ਜਗਦੇਵ ਸਿੰਘ ਇੰਸਾਂ, ਭੈਣ ਹਰਵਿੰਦਰ ਕੌਰ ਇੰਸਾਂ ਤੋਂ ਇਲਾਵਾ ਅਨਿਲ ਇੰਸਾਂ ਬਲਾਕ ਪ੍ਰੇਮੀ ਸੇਵਕ ਮਲੋਟ, ਗੋਰਖਨਾਥ ਇੰਸਾਂ, ਦੀਵਾਨ ਚੰਦ ਇੰਸਾਂ ਪ੍ਰੇਮੀ ਸੇਵਕ ਪਿੰਡ ਅਬੁੱਲਖੁਰਾਣਾ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਸੱਤਪਾਲ ਇੰਸਾਂ, ਗੁਰਭਿੰਦਰ ਸਿੰਘ ਇੰਸਾਂ, ਖੇਤਾ ਸਿੰਘ ਇੰਸਾਂ, ਹਰਪਾਲ ਸਿੰਘ ਇੰਸਾਂ, ਮਾਂਹਵੀਰ ਇੰਸਾਂ, ਰਾਜੂ ਇੰਸਾਂ, ਸ਼ਮਿੰਦਰ ਸਿੰਘ ਇੰਸਾਂ, ਲਾਲ ਸਿੰਘ ਇੰਸਾਂ, ਬਲਕੌਰ ਸਿੰਘ ਸਾਬਕਾ ਸਰਪੰਚ ਪਿੰਡ ਅਬੁੱਲਖੁਰਾਣਾ, ਜੋਗਿੰਦਰ ਸਿੰਘ ਸਾਬਕਾ ਪੰਚ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ, ਐਮਐਸਜੀ ਆਈਟੀ ਵਿੰਗ ਦੇ ਮੈਂਬਰ, ਪਿੰਡਾਂ ਦੇ ਪ੍ਰੇਮੀ ਸੇਵਕ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰਾਂ ਤੇ ਸਮੂਹ ਸਾਧ-ਸੰਗਤ ਤੇ ਸਮੂਹ ਜਿੰਮੇਵਾਰ ਸ਼ਾਮਲ ਸਨ। Naam Charcha













