ਬੀਤੇ ਵਰ੍ਹੇ ’ਚ ਬਲਾਕ ਦੀ ਸਾਧ-ਸੰਗਤ ਵੱਲੋਂ ਕੀਤੇ ਭਲਾਈ ਕਾਰਜਾਂ ਦਾ ਲੇਖਾ-ਜੋਖਾ (Welfare Works)
(ਮੇਵਾ ਸਿੰਘ) ਲੰਬੀ/ਕਿੱਲਿਆਂਵਾਲੀ ਮੰਡੀ। ਡੇਰਾ ਸੱਚਾ ਸੌਦਾ ਸੰਨ 1948 ਤੋਂ ਅੱਜ ਤੱਕ ਲਗਭਗ 75 ਸਾਲਾਂ ਦੌਰਾਨ ਪੂਜਨੀਕ ਬੇਪਰਵਾਹ ਸਾੲੀਂ ਸ਼ਾਹ ਮਸਤਾਨਾ ਜੀ ਮਹਾਰਾਜ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਾਧ-ਸੰਗਤ ਨੂੰ ਇਲਮ ਦੇ ਨਾਲ-ਨਾਲ ਸੇਵਾ-ਸਿਮਰਨ, ਪਰਮਾਰਥ ਕਰਨ ਅਤੇ ਜ਼ਰੂਰਤਮੰਦਾਂ ਦੀ ਸਮੇਂ ਸਿਰ ਸਹਾਇਤਾ ਕਰਨ ਦਾ ਅਮਲੀ ਸਬਕ ਵੀ ਪੜ੍ਹਾਇਆ ਜਾਂਦਾ ਹੈ।
ਇੱਕ ਸ਼ਬਦ ਦੇ ਬੋਲਾਂ ਅੰਦਰ ਵੀ ਦਰਸਾਇਆ ਗਿਆ ਹੈ, ‘‘ਪਏ ਇਲਮ ਪੜ੍ਹਾਂਦੇ ਲੱਖਾਂ ਨੇ, ਪਰ ਅਮਲ ਕਰਾਉਣਾ ਤੁੰ ਜਾਣੇਂ’’। (Welfare Works) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ 147 ਕਾਰਜਾਂ ਤਹਿਤ ਬਲਾਕ ਲੰਬੀ ਦੀ ਸਾਧ-ਸੰਗਤ ਵੀ ਦੀਨ-ਦੁਖੀਆਂ ਦੇ ਦਰਦ ਦੂਰ ਕਰਨ ਲਈ ਨੇਕੀ ਦੇ ਕਾਰਜਾਂ ’ਚ ਨਿੱਤ ਨਵੇਂ ਮੁਕਾਮ ਸਥਾਪਤ ਕਰ ਰਹੀ ਹੈ।
ਬਲਾਕ ਲੰਬੀ ਦੀ ਸਾਧ-ਸੰਗਤ ਵੱਲੋਂ ਬੀਤੇ ਸਾਲ 2022 ਦੌਰਾਨ ਕੀਤੀ ਗਈ ਜ਼ਰੂਰਤਮੰਦਾਂ ਦੀ ਸਹਾਇਤਾ
ਬਲਾਕ ਲੰਬੀ ਦੀ ਸਾਧ-ਸੰਗਤ ਵੱਲੋਂ ਬੀਤੇ ਸਾਲ 2022 ਦੌਰਾਨ ਕੀਤੀ ਗਈ ਜ਼ਰੂਰਤਮੰਦਾਂ ਦੀ ਸਹਾਇਤਾ ਸਬੰਧੀ ਬਲਾਕ ਲੰਬੀ ਦੇ ਜਿੰਮੇਵਾਰ ਬਲਾਕ 15 ਮੈਂਬਰ ਜਗਸੀਰ ਸਿੰਘ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਨਿਹਸਵਾਰਥ ਸੇਵਾ ਕਾਰਜਾਂ ਦੀ ਲੜੀ ਤਹਿਤ ਬਲਾਕ ਲੰਬੀ ਦੀ ਸਾਧ-ਸੰਗਤ ਨੇ ਵੀ ਬੀਤੇ ਸਾਲ 2022 ਦੌਰਾਨ ਵਧ-ਚੜ੍ਹ ਕੇ ਹਿੱਸਾ ਲਿਆ। (Welfare Works) ਬਲਾਕ ਦੇ 15 ਮੈਂਬਰ ਜਗਸੀਰ ਸਿੰਘ ਇੰਸਾਂ ਨੇ ਦੱਸਿਆ ਕਿ ਬਲਾਕ ਲੰਬੀ ਅੰਦਰ ਹੁਣ ਤੱਕ ਕੁੱਲ 13 ਮਿ੍ਰਤਕ ਸਰੀਰਦਾਨ ਡਾਕਟਰੀ ਖੋਜਾਂ ਲਈ ਵੱਖ-ਵੱਖ ਹਸਪਤਾਲਾਂ ਦੀ ਮੰਗ ’ਤੇ ਦਾਨ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਸਾਧ-ਸੰਗਤ ਵੱਲੋਂ ਸਾਲ 2023 ਦੌਰਾਨ ਕੀਤੀ ਜਾਣ ਵਾਲੀ ਨਿਹਸਵਾਰਥ ਸੇਵਾ ਦੀ ਹੁਣ ਤੋਂ ਵਿਉਂਤਬੰਦੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ, ਤਾਂ ਜੋ ਲੋੜਵੰਦਾਂ ਨੂੰ ਸਮੇਂ ਸਿਰ ਸਹਾਇਤਾ ਦਿੱਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਬਲਾਕ ਅੰਦਰ ਕੀਤੀ ਜਾ ਰਹੀ ਜ਼ਰੂਰਤਮੰਦਾਂ ਦੀ ਨਿਹਸਵਾਰਥ ਸੇਵਾ ਵਿਚ ਬਲਾਕ ਸੁਜਾਨ ਭੈਣਾਂ ਵਿਚ ਸੁਖਪਾਲ ਕੌਰ ਇੰਸਾਂ, ਸੁਖਜੀਤ ਕੌਰ ਇੰਸਾਂ, ਬਬਲਦੀਪ ਕੌਰ ਇੰਸਾਂ, ਅਮਨਦੀਪ ਕੌਰ ਇੰਸਾਂ, ਵੀਰਪਾਲ ਕੌਰ ਇੰਸਾਂ, ਰਾਜ ਰਾਣੀ ਇੰਸਾਂ, ਬਲਾਕ ਭੰਗੀਦਾਸ ਗੁਰਮੇਜ ਸਿੰਘ ਇੰਸਾਂ, ਬਲਾਕ 15 ਮੈਂਬਰਾਂ ’ਚ ਚਮਕੌਰ ਸਿੰਘ ਇੰਸਾਂ, ਗੁਰਸੇਵਕ ਸਿੰਘ ਇੰਸਾਂ, ਅਮਨਦੀਪ ਸਿੰਘ ਇੰਸਾਂ, ਗੁਰਸੇਵਕ ਸਿੰਘ ਇੰਸਾਂ ਦਾ ਵੀ ਪੂਰਾ ਸਹਿਯੋਗ ਰਿਹਾ।
Welfare Works
- ਵਾਤਾਵਰਨ ਦੀ ਸ਼ੁੱਧਤਾ ਲਈ ਬਲਾਕ ਦੀ ਸਾਧ-ਸੰਗਤ ਵੱਲੋਂ ਬਲਾਕ ਦੇ ਸਾਰੇ ਪਿੰਡਾਂ ਅੰਦਰ 3800 ਪੌਦੇ ਲਾ ਕੇ ਉਨ੍ਹਾਂ ਦੀ ਸੇਵਾ-ਸੰਭਾਲ ਦਾ ਦਿ੍ਰੜ੍ਹ ਪ੍ਰਣ ਕੀਤਾ ਗਿਆ
- 140 ਜ਼ਰੂਰਤਮੰਦ ਪਰਿਵਾਰਾਂ ਨੂੰ ਘਰੇਲੂ ਖਾਣ-ਪੀਣ ਦਾ ਰਾਸ਼ਨ ਵੰਡਿਆ ਗਿਆ
- ਜ਼ਰੂਰਤਮੰਦ ਤੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੀਆਂ 25 ਗਰਭਵਤੀ ਮਹਿਲਾਵਾਂ ਨੂੰ ਪੌਸ਼ਟਿਕ ਖੁਰਾਕ ਵੰਡੀ
- ਬਲਾਕ ਦੇ ਪਿੰਡ ਬੀਦੋਵਾਲੀ ’ਚ ਆਰਥਿਕ ਪੱਖੋਂ ਕਮਜ਼ੋਰ ਜ਼ਰੂਰਤਮੰਦ ਜਗਸੀਰ ਸਿੰਘ ਦਾ ਮਕਾਨ ਬਣਾ ਕੇ ਦਿੱਤਾ।
- ਇੱਕ ਗਰੀਬ ਪਰਿਵਾਰ ਦੀ ਲੜਕੀ ਦੀ ਸ਼ਾਦੀ ’ਚ ਵਿਆਹ ਲਈ ਜ਼ਰੂਰਤ ਅਨੁਸਾਰ ਸਾਮਾਨ ਦੇ ਕੇ ਸਹਾਇਤਾ ਕੀਤੀ
- ਹਸਪਤਾਲਾਂ ’ਚ ਜ਼ਰੂਰਤਮੰਦ ਮਰੀਜ਼ਾਂ ਲਈ ਬਲਾਕ ਦੇ ਸੇਵਾਦਾਰਾਂ ਨੇ 120 ਯੂਨਿਟ ਖੂਨਦਾਨ ਕੀਤਾ
- 6 ਲੋੜਵੰਦ ਮਰੀਜ਼ਾਂ ਦਾ ਇਲਾਜ ਕਰਵਾਇਆ
- ਠੰਢ ਦੇ ਮੌਸਮ ਨੂੰ ਮਹਿਸੂਸ ਕਰਦਿਆਂ ਬਲਾਕ ਦੇ 100 ਜ਼ਰੂਰਤਮੰਦਾਂ ਨੂੰ ਗਰਮ ਕੰਬਲ ਵੰਡੇ
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਪੁੂਜਨੀਕ ਗੁਰੂ ਜੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਬਲਾਕ ਲੰਬੀ ਦੇ ਪਿੰਡਾਂ ਅੰਦਰ ਕੀਤੇ ਜਾ ਰਹੇ ਵੱਖ ਵੱਖ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਕਿਉਂਕਿ ਇਸ ਨਾਲ ਸਮਾਜ ਦੇ ਹੋਰ ਸਮਾਜਸੇਵੀਆਂ ਨੂੰ ਵੀ ਜ਼ਰੂਰਤਮੰਦਾਂ ਦੀ ਸਹਾਇਤਾ ਕਰਨ ਦੀ ਪ੍ਰੇਰਨਾ ਮਿਲਦੀ ਹੈ।
ਡਾ. ਅਨਿਲ ਕੁਮਾਰ ਜੈਨ, ਸਮਾਜਸੇਵੀ, ਲੰਬੀ
ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਆਪਣੇ ਗੁਰੂ ਦੀ ਸਿੱਖਿਆ ’ਤੇ ਚੱਲ ਕੇ ਆਰਥਿਕ ਪੱਖੋਂ ਗਰੀਬ ਪਰਿਵਾਰਾਂ ਦੀ ਲੋੜ ਅਨੁਸਾਰ ਸਹਾਇਤਾ ਕਰਨੀ ਬਹੁਤ ਹੀ ਵੱਡਾ ਪੁੰਨ ਦਾ ਕੰਮ ਹੈ। ਇਸ ਤਰ੍ਹਾਂ ਦੀ ਸਮਾਜ ਸੇਵਾ ਦਾ ਕੰਮ ਲਗਾਤਾਰ ਜਾਰੀ ਰਹਿਣਾ ਚਾਹੀਦਾ ਹੈ
ਸੁਖਬੀਰ ਸਿੰਘ ਗੱਗੜ, ਸਮਾਜ ਸੇਵੀ,
ਪਿੰਡ ਗੱਗੜ, ਲੰਬੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ