ਕੋਟਕਪੂਰਾ (ਅਜੈ ਮਨਚੰਦਾ)। ਡੇਰਾ ਸੱਚਾ ਸੌਦਾ (Dera Sacha Sauda) ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ਵਿੱਚ ਬਲਾਕ ਕੋਟਕਪੂਰਾ ਦੇ ਪਿੰਡ ਵਾਂਦਰ ਜਟਾਣਾ ਦੀ ਸਾਧ-ਸੰਗਤ ਵੱਲੋਂ ਬਲਾਕ ਪੱਧਰੀ ਨਾਮ ਚਰਚਾ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਕੋਟਕਪੂਰਾ ਵਿਖੇ ਹੋਈ। ਨਾਮ ਚਰਚਾ ਦੀ ਕਾਰਵਾਈ ਬਲਾਕ ਪ੍ਰੇਮੀ ਸੇਵਕ ਸੁਰਿੰਦਰ ਕੁਮਾਰ ਇੰਸਾਂ ਵੱਲੋਂ ਪਵਿੱਤਰ ਨਾਅਰਾ ਲਾ ਕੇ ਸ਼ੁਰੂ ਕਰਵਾਈ ਗਈ। ਨਾਮ ਚਰਚਾ ਦੌਰਾਨ ਕਵੀਰਾਜ ਵੀਰਾਂ ਵੱਲੋਂ ਖੁਸ਼ੀ ਪਰਥਾਏ ਸ਼ਬਦ ਬੋਲੇ ਗਏ ਅਤੇ ਰਾਬਿੰਦਰ ਸਿੰਘ ਇੰਸਾਂ ਵੱਲੋਂ ਪਵਿੱਤਰ ਗ੍ਰੰਥਾਂ ਵਿਚੋਂ ਅਨਮੋਲ ਬਚਨ ਪੜ੍ਹ ਕੇ ਸੁਣਾਏ ਗਏ।
Read Also : Punjab News: ਬੱਚਿਆਂ ਲਈ ਵਰਦਾਨ ਬਣੀ ਇਹ ਸਕੀਮ, ਮੰਤਰੀ ਡਾ. ਬਲਜੀਤ ਕੌਰ ਦਾ ਬਿਆਨ
85 ਮੈਂਬਰ ਹਰਮਨ ਇੰਸਾਂ ਨੇ ਸਾਧ-ਸੰਗਤ ਨੂੰ ਰੂਹਾਨੀ ਸਥਾਪਨਾ ਮਹੀਨੇ ਦੀ ਵਧਾਈ ਦਿੱਤੀ ਅਤੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 167 ਮਾਨਵਤਾ ਭਲਾਈ ਦੇ ਕਾਰਜਾਂ ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ।
ਇਸ ਮੌਕੇ 85 ਮੈਂਬਰ ਭੈਣ ਅਨੀਤਾ ਇੰਸਾਂ, 85 ਮੈਂਬਰ ਮੀਨਾ ਇੰਸਾਂ, 85 ਮੈਂਬਰ ਰਾਣੀ ਇੰਸਾਂ, 85 ਮੈਂਬਰ ਜੋਲੀ ਇੰਸਾਂ, 85 ਮੈਂਬਰ ਜਗਦੇਵ ਇੰਸਾਂ, ਸੁਰਿੰਦਰ ਪਟਵਾਰੀ, ਓਮ ਪ੍ਰਕਾਸ਼ ਇੰਸਾਂ, ਭੋਲਾ ਪ੍ਰੇਮੀ, ਜਸਵੀਰ ਸਿੰਘ ਇੰਸਾਂ ਪ੍ਰੇਮੀ ਸੇਵਕ, ਰਿੰਕੂ ਇੰਸਾਂ ਪ੍ਰੇਮੀ ਸੇਵਕ, ਲੱਖਾ ਇੰਸਾਂ ਪ੍ਰੇਮੀ ਸੇਵਕ, ਬਲਵੀਰ ਇੰਸਾਂ ਪ੍ਰੇਮੀ ਸੇਵਕ, ਕਰਨ ਕੁਮਾਰ ਇੰਸਾਂ , ਸੰਜੇ ਇੰਸਾਂ, ਅਰੁਣ ਕੁਮਾਰ ਇੰਸਾਂ, ਮਲਕੀਤ ਸਿੰਘ ਬਲਾਕ ਪ੍ਰੇਮੀ ਸੇਵਕ ਢਿੱਲਵਾਂ ਕਲਾਂ, ਜਸਵੀਰ ਸਰਾਵਾਂ, ਭੈਣ ਪਰਮਜੀਤ ਇੰਸਾਂ, ਨਿਰਮਲਾ ਇੰਸਾਂ, ਪ੍ਰੀਤੀ ਇੰਸਾਂ, ਨੀਰੂ ਇੰਸਾਂ, ਕੈਲਾਸ਼ ਇੰਸਾਂ ਤੇ ਪਿੰਡਾਂ ਸ਼ਹਿਰਾਂ ਦੇ ਜ਼ੋਨਾਂ ਦੇ ਪ੍ਰੇਮੀ ਸੇਵਕ, ਪਿੰਡਾਂ ਸ਼ਹਿਰਾਂ ਦੇ ਜ਼ੋਨਾਂ ਦੀਆਂ ਪ੍ਰੇਮੀ ਸੰਮਤੀਆਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ , ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ, ਬਲਾਕ ਢਿਲਵਾਂ ਦੀ ਪਾਣੀ ਸੰਮਤੀ , ਐਮ ਐਸ ਜੀ ਆਈਟੀ ਵਿੰਗ ਦੇ ਸੇਵਾਦਾਰ ਤੇ ਕੋਟਕਪੂਰਾ ਅਤੇ ਢਿਲਵਾਂ ਕਲਾਂ ਦੀ ਸਾਧ ਸੰਗਤ ਹਾਜ਼ਰ ਸੀ।