75 ਲੋੜਵੰਦਾਂ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਤੇ ਪੰਛੀਆਂ ਲਈ ਵੰਡੇ ਪਾਣੀ ਦੇ ਕਟੋਰੇ
ਗਿੱਦੜਬਾਹਾ, (ਰਾਜਵਿੰਦਰ ਬਰਾੜ)। ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਤੇ ਜਾਮ-ਏ-ਇੰਸਾਂ ਦੀ ਖ਼ੁਸ਼ੀ ਵਿੱਚ ਬਲਾਕ ਗਿੱਦੜਬਾਹਾ ਦੀ ਨਾਮ ਚਰਚਾ ਗਿੱਦੜਬਾਹਾ ਦੇ ਨਾਮ ਚਰਚਾ ਘਰ ਵਿਖੇ ਬੜੀ ਧੂਮ-ਧਾਮ ਨਾਲ ਹੋਈ। ਜਿਸ ਵਿੱਚ ਸਾਰੇ ਬਲਾਕ ਦੀ ਸਾਧ-ਸੰਗਤ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਕਵੀਰਾਜ ਵੀਰਾਂ ਨੇ ਪਵਿੱਤਰ ਗ੍ਰੰਥ ’ਚੋਂ ਭਜਨ ਗਾਏ ਤੇ ਵਿਆਖਿਆ ਕੀਤੀ । ਨਾਮ ਚਰਚਾ ਦੌਰਾਨ 129 ਪੰਛੀਆਂ ਲਈ ਸਾਧ-ਸੰਗਤ ਨੇ ਪਾਣੀ ਵਾਲੇ ਕਟੋਰੇ ਅਤੇ 75 ਲੋੜਵੰਦ ਬੱਚਿਆਂ ਨੂੰ ਕਾਪੀਆਂ ਦੇ ਸੈੱਟ ਵੰਡੇ ਗਏ ਤੇ 1 ਵੀਲਚੇਅਰ ਦਿੱਤੀ ਤੇ 3 ਬਾਕਰ ਬੱਚਿਆਂ ਲਈ ਦਿੱਤੇ ਗਏ।
ਨਾਮ ਚਰਚਾ ’ਚ ਜਿੰਮੇਵਾਰਾਂ ਨੇ ਡੇਰਾ ਸੱਚਾ ਸੌਦਾ ਦੀ ਸਾਧ- ਸੰਗਤ ਨਾਲ ਮਾਨਵਤਾ ਭਲਾਈ ਦੇ ਕਾਰਜਾਂ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਧ-ਸੰਗਤ ਨੂੰ ਇੱਕਜੁੱਟ ਹੋ ਕੇ ਮਾਨਵਤਾ ਭਲਾਈ ਦੇ ਕਾਰਜਾਂ ਵਿਚ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਲਾਕ ਗਿੱਦੜਬਾਹਾ ਦੇ ਬਲਾਕ ਭੰਗੀਦਾਸ ਜਗਤਾਰ ਸਿੰਘ ਇੰਸਾਂ, 15 ਮੈਂਬਰ ਐਡਵੋਕੇਟ ਰਾਜਿੰਦਰ ਕੁਮਾਰ ਇੰਸਾਂ,ਬੋਹੜ ਚੰਦ ਇੰਸਾਂ, ਰਾਜ ਕੁਮਾਰ ਇੰਸਾਂ,ਧਰਮਪਾਲ ਇੰਸਾਂ ਸ਼ਹਿਰੀ ਭੰਗੀਦਾਸ,ਰਾਜ ਕੁਮਾਰ ਭੰਗੀਦਾਸ ਪਿੰਡ ਗਿੱਦੜਬਾਹਾ, ਛਿੰਦਰਪਾਲ ਇੰਸਾਂ ਭੰਗੀਦਾਸ ਪਿੰਡ ਪਿਓਰੀ, ਡਾਕਟਰ ਹੁਕਮ ਸਮੱਧਰ ਇੰਸਾਂ ਤੋਂ ਇਲਾਵਾ ਬਲਾਕ ਦੀ ਸਾਧ-ਸੰਗਤ ਹਾਜ਼ਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ