ਬਲਾਕ ਧੂਰੀ ਨੇ ਲਾਏ 1 ਹਜ਼ਾਰ ਪੌਦੇ

Block Dhuri, Thousand, Plants

ਧੁਰੀ (ਸੁਰਿੰਦਰ)। ਵਾਤਾਵਰਨ ਦੀ ਰੱਖਿਆ ਹਰ ਇਨਸਾਨ ਦਾ ਨੈਤਿਕ ਫਰਜ਼ ਹੈ ਤੇ ਇਸ ਫਰਜ਼ ਨੂੰ ਪੂਰਾ ਜ਼ਿੰਮੇਵਾਰੀ ਨਾਲ ਨਿਭਾਉਣ ‘ਚ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੁਨੀਆਂ ਭਰ ‘ਚ ਸਭ ਤੋਂ ਅੱਗੇ ਰਿਹਾ ਹੈ ਭਾਰਤ ਸਮੇਤ ਦੁਨੀਆਂ ਭਰ ‘ਚ ਪੌਦਾ ਲਗਾਓ ਮੁਹਿੰਮ ਤਹਿਤ ਸਾਧ-ਸੰਗਤ ਨੇ ਧਰਤੀ ਨੂੰ ਪੌਦਿਆਂ ਦੇ ਰੂਪ ‘ਚ ਹਰਿਆਲੀ ਦਾ ਤੋਹਫ਼ਾ ਦਿੱਤਾ ਮੌਕਾ ਸੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 52 ਵੇਂ ਪਵਿੱਤਰ ਅਵਤਾਰ ਦਿਵਸ ਦੀ ਖ਼ੁਸ਼ੀ ਵਿੱਚ ਬਲਾਕ ਧੂਰੀ ਵੱਲੋਂ ਇੱਕ ਹਜ਼ਾਰ ਪੌਦਾ ਲਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸ ਰਛਪਾਲ ਸਿੰਘ ਡੀਐੱਸਪੀ ਨੇ ਆਪਣੇ ਹੱਥੀਂ ਨਾਮ ਚਰਚਾ ਘਰ ਵਿਖੇ ਪੌਦੇ ਲਾਉਂਣ ਦੀ ਸ਼ੁਰੂਵਾਤ ਕੀਤੀ। ਉਨ੍ਹਾਂ ਨਾਲ ਜੀ ਐੱਸ ਲੱਡੀ, ਪੀ ਸੀ ਆਰ ਅਤੇ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਅਤੇ ਜ਼ਿੰਮੇਵਾਰ ਭੈਣਾਂ ਤੇ ਵੀਰ ਅਤੇ ਵੱਡੀ ਗਿਣਤੀ ਵਿਚ ਸਾਧ ਸੰਗਤ ਹਾਜ਼ਰ ਸੀ।