ਬਲਾਕ ਭੰਗੀਦਾਸ ਨੇ ਪਲੇਟਲੈਟਸ ਡੋਨੇਟ ਕਰ ਦਿੱਤੀ ਪੂਜਨੀਕ ਬਾਪੂ ਜੀ ਨੂੰ ਸ਼ਰਧਾਂਜਲੀ

ਬਲਾਕ ਭੰਗੀਦਾਸ ਨੇ ਪਲੇਟਲੈਟਸ ਡੋਨੇਟ ਕਰ ਦਿੱਤੀ ਪੂਜਨੀਕ ਬਾਪੂ ਜੀ ਨੂੰ ਸ਼ਰਧਾਂਜਲੀ

ਡੇਰਾਬੱਸੀ (ਐੱਮ ਕੇ ਸ਼ਾਇਨਾ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕੰਮ ਲਗਾਤਾਰ ਕਰਦੇ ਆ ਰਹੇ ਹਨ। ਉਹ ਆਪਣਾ ਹਰ ਦਿਨ ਮਾਨਵਤਾ ਭਲਾਈ ਦੇ ਕੰਮ ਕਰ ਕੇ ਮਨਾਉਂਦੇ ਹਨ। ਇਸੇ ਤਹਿਤ ਡੇਰਾਬੱਸੀ ਦੇ ਬਲਾਕ ਭੰਗੀਦਾਸ ਦਵਿੰਦਰ ਇੰਸਾਂ ਨੇ ਤਿਆਗ ਅਤੇ ਸਾਦਗੀ ਦੀ ਮੂਰਤ ਪੂਜਨੀਕ ਬਾਪੂ ਨੰਬਰਦਾਰ ਸਿੰਘ ਜੀ ਦੀ ਯਾਦ ’ਤੇ ਇੱਕ ਜ਼ਰੂਰਤਮੰਦ ਨੂੰ ਓ ਪਾਜਿਟਵ ਪਲੇਟਲੈਟਸ ਡੋਨੇਟ (Platelets Donated ) ਕੀਤੇ।

Platelets Donated

ਇਹ ਵੀ ਪੜ੍ਹੋ : Saint Dr. MSG  ਦੀਆਂ 12 ਸ਼ਾਹੀ ਚਿੱਠੀਆਂ ਪੜ੍ਹੋ

ਉਹਨਾਂ ਦੱਸਿਆ ਕਿ ਜਦੋਂ ਮੈਨੂੰ ਪਤਾ ਲੱਗਾ ਕਿ ਇੰਡਸ ਇੰਟਰਨੈਸ਼ਨਲ ਹਾਸਪਿਟਲ ਡੇਰਾਬੱਸੀ ਵਿੱਚ ਭਰਤੀ ਇੱਕ ਮਰੀਜ਼ ਰਾਜਕੁਮਾਰ ਜੋ ਕਿ ਯਮੁਨਾਨਗਰ ਦਾ ਰਹਿਣ ਵਾਲਾ ਹੈ, ਉਨ੍ਹਾਂ ਨੂੰ ਓ ਪਾਜਿਟਵ ਪਲੇਟਲੈਟਸ ਦੀ ਜ਼ਰੂਰਤ ਹੈ ਤਾਂ ਮੈਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦੇ ਹੋਏ ਤੁਰੰਤ ਹਸਪਤਾਲ ਜਾ ਕੇ ਪਲੇਟਲੈਟਸ ਡੋਨੇਟ ਕੀਤੇ। ਉਨ੍ਹਾਂ ਦੱਸਿਆ ਕਿ ਮੈਨੂੰ ਇਹ ਨੇਕ ਕੰਮ ਕਰਕੇ ਬਹੁਤ ਖ਼ੁਸ਼ੀ ਮਹਿਸੂਸ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ