ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ ’ਚ ਰੰਕਜ ਵਰਮਾ ਨੂੰ ਮਿਲੀ ਜ਼ਮਾਨਤ

Chandigarh University video leak

Chandigarh University video leak

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਵਿੱਚ ਕੁੜੀਆਂ ਦੀ ਅਸ਼ਲੀਲ ਵਾਇਰਲ ਵੀਡੀਓ ਦੇ ਮਾਮਲੇ (Chandigarh University video leak) ਵਿੱਚ ਗ੍ਰਿਫਤਾਰ ਰੰਕਜ ਵਰਮਾ ਨੂੰ ਖਰੜ ਦੀ ਅਦਾਲਤ ਨੇ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ। ਰੰਕਜ ਵਰਮਾ ਨੂੰ ਪੰਜਾਬ ਪੁਲਿਸ ਨੇ 18 ਸਤੰਬਰ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ 12 ਦਿਨਾਂ ਦੇ ਪੁਲੀਸ ਰਿਮਾਂਡ ਮਗਰੋਂ ਜੇਲ੍ਹ ਭੇਜ ਦਿੱਤਾ ਗਿਆ। ਅੱਜ ਮਾਮਲੇ ਦੀ ਸੁਣਵਾਈ ਕਰਦਿਆਂ ਖਰੜ ਕੋਰਟ ਨੇ ਉਸ ਨੂੰ 1 ਲੱਖ ਰੁਪਏ ਦੇ ਮੁਚੱਲਕੇ ‘ਤੇ ਰੈਗੂਲਰ ਜ਼ਮਾਨਤ ਦਿੱਤੀ ਗਈ ਹੈ। ਹਾਲਾਂਕਿ, ਵੀਰਵਾਰ ਨੂੰ, ਸਮੇਂ ਦੀ ਘਾਟ ਕਾਰਨ ਜ਼ਮਾਨਤ ਬਾਂਡ ਦੀਆਂ ਰਸਮਾਂ ਪੂਰੀਆਂ ਨਹੀਂ ਹੋ ਸਕੀਆਂ। ਅਜਿਹੇ ‘ਚ ਰੰਕਜ ਦੀ ਰਿਲੀਜ਼ ਹੁਣ ਸ਼ੁੱਕਰਵਾਰ ਨੂੰ ਹੀ ਹੋਵੇਗੀ।

ਇਹ ਵੀ ਪੜ੍ਹੋ : ਕੌਣ ਹਨ ਨਰਿੰਦਰ ਕੌਰ ਭਰਾਜ, ਜਾਣੋ…

ਰੰਕਜ ਵਰਮਾ ਦੇ ਵਕੀਲ ਹਰਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਭਲਕੇ ਉਨ੍ਹਾਂ ਦੇ ਮੁਵੱਕਿਲ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਦੀਆਂ ਰਸਮਾਂ ਪੂਰੀਆਂ ਕਰ ਲਈਆਂ ਜਾਣਗੀਆਂ। ਰੰਕਜ ਵਰਮਾ ਨੂੰ ਪੰਜਾਬ ਪੁਲਿਸ ਨੇ 18 ਸਤੰਬਰ ਨੂੰ ਗ੍ਰਿਫਤਾਰ ਕੀਤਾ ਸੀ। ਉਸ ਨੂੰ 12 ਦਿਨਾਂ ਦੇ ਪੁਲਿਸ ਰਿਮਾਂਡ ਮਗਰੋਂ ਜੇਲ੍ਹ ਭੇਜ ਦਿੱਤਾ ਗਿਆ।

ਦੂਜੇ ਪਾਸੇ 24 ਸਤੰਬਰ ਨੂੰ ਅਰੁਣਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤੇ ਗਏ ਸੰਜੀਵ ਸਿੰਘ ਦਾ ਤਿੰਨ ਦਿਨ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਉਹ ਪਿਛਲੇ 8 ਦਿਨਾਂ ਤੋਂ ਰਿਮਾਂਡ ‘ਤੇ ਸੀ। ਮੁਲਜ਼ਮਾਂ ਦੇ ਫ਼ੋਨਾਂ ਸਮੇਤ ਜੰਮੂ ਵਿੱਚ ਫ਼ੌਜੀ ਦੇ ਘਰੋਂ ਬਰਾਮਦ ਹੋਈ ਹਾਰਡ ਡਿਸਕ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ।

ਪੁਲਿਸ ਨੇ ਫੌਜੀ ਦੇ 2 ਮੋਬਾਈਲ ਕੀਤੇ ਜ਼ਬਤ

ਪੁਲਿਸ ਨੇ ਫੌਜੀ ਦੇ ਦੋ ਮੋਬਾਈਲ ਫ਼ੋਨ ਜ਼ਬਤ ਕਰ ਲਏ ਹਨ। ਉਨ੍ਹਾਂ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਜਾਂਚ ਕਰੇਗੀ ਕਿ ਇਨ੍ਹਾਂ ਮੋਬਾਈਲਾਂ ਰਾਹੀਂ ਇੱਕ ਦੂਜੇ ਨੂੰ ਕਿਸ ਦੀ ਵੀਡੀਓ ਭੇਜੀ ਗਈ ਸੀ। ਦੋਸ਼ੀ ਵਿਦਿਆਰਥੀ ਨੇ ਸਿਰਫ ਉਸ ਦੀ ਵੀਡੀਓ ਭੇਜੀ ਜਾਂ ਹੋਰ ਵਿਦਿਆਰਥਣਾਂ ਦੇ ਨਹਾਉਣ ਦੀ ਵੀਡੀਓ ਵੀ ਫੌਜੀ ਨੂੰ ਭੇਜੀ ਗਈ।

ਜਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ‘ਚ ਲੜਕੀ ਦੇ ਨਹਾਉਣ ਦੀ ਅਸ਼ਲੀਲ ਵੀਡਿਓ ਵਾਇਰਲ ਹੋਣ ਤੋਂ ਬਾਅਦ ਯੂਨੀਵਰਸਿਟੀ ’ਚ ਹੰਗਾਮਾ ਮੱਚ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਤੇਜ਼ੀ ਨਾਲ ਐਕਸ਼ਨ ਲੈਂਦਿਆਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਤੇ ਇਨ੍ਹਾਂ ਤੋਂ ਪੁਛਗਿਛ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ