ਸਾਲ-2023 ’ਚ ਵੱਡੀ ਗਿਣਤੀ ’ਚ ਭਲਾਈ ਕੰਮਾਂ ਨੂੰ ਦਿੱਤਾ ਅੰਜ਼ਾਮ | Welfare Work
ਭਲਵਾਨ (ਨਰੇਸ਼ ਕੁਮਾਰ)। ਇਸ ਵਰ੍ਹੇ ਹੋਂਦ ’ਚ ਆਇਆ ਬਲਾਕ ਭਲਵਾਨ ਮਾਨਵਤਾ ਭਲਾਈ ਕੰਮਾਂ ਦੇ ‘ਅਖਾੜੇ’ ’ਚ ਭਲਵਾਨੀ ਦੇ ਜ਼ੋਰ ਵਿਖਾ ਰਿਹਾ ਹੈ ਇਸ ਬਲਾਕ ਨੇ ਆਪਣੇ ਆਰੰਭ ਵਿੱਚ ਹੀ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾਂਦੇ ਮਨੁੱਖਤਾ ਭਲਾਈ ਦੇ ਕੰਮਾਂ ਵਿੱਚ ਆਪਣਾ ਪ੍ਰਭਾਵਸ਼ਾਲੀ ਯੋਗਦਾਨ ਪਾਇਆ ਹੈ ਇਹ ਬਲਾਕ ਸਾਲ 2023 ’ਚ ਭਲਾਈ ਕਾਰਜਾਂ ’ਚ ਪੂਰੀ ਤਰ੍ਹਾਂ ਸਰਗਰਮ ਰਿਹਾ ਹੈ ਬਲਾਕ ਦੇ ਜ਼ਿੰਮੇਵਾਰਾਂ ਬਲਾਕ ਪ੍ਰੇਮੀ ਸੇਵਕ ਬਲਵਿੰਦਰ ਇੰਸਾਂ, ਗੁਰਲਾਲ ਸਿੰਘ ਇੰਸਾਂ, ਸ਼ੇਰ ਸਿੰਘ ਇੰਸਾਂ, ਜਗਤਾਰ ਸਿੰਘ ਇੰਸਾਂ ਨੇ ਦੱਸਿਆ ਕਿ 2023 ਸਾਲ ਦੇ ਆਰੰਭ ਵਿੱਚ ਹੀ ਬਲਾਕ ਵੱਲੋਂ ਵੱਡੀ ਗਿਣਤੀ ਵਿੱਚ ਪੌਦੇ ਲਾ ਕੇ ਉਨ੍ਹਾਂ ਨੂੰ ਪਾਲਣ-ਪੋਸਣ ਦੀ ਜ਼ਿੰਮੇਵਾਰੀ ਚੁੱਕੀ ਗਈ ਅਗਸਤ ਮਹੀਨੇ ਵਿੱਚ ਸਮੂਹ ਸਾਧ-ਸੰਗਤ ਵੱਲੋਂ 2000 ਪੌਦੇ ਲਾਏ ਗਏ। (Welfare Work)
ਜ਼ਿੰਮੇਵਾਰਾਂ ਨੇ ਦੱਸਿਆ ਕਿ ਸਾਰੇ ਪ੍ਰੇਮੀਆਂ ਨੇ ਫੈਸਲਾ ਲਿਆ ਹੈ ਕਿ ਇਹ ਪੌਦੇ ਜਦੋਂ ਤੱਕ ਰੁੱਖ ਨਹੀਂ ਬਣ ਜਾਂਦੇ, ਉਦੋਂ ਤੱਕ ਇਨ੍ਹਾਂ ਪੌਦਿਆਂ ਦੀ ਸੰਭਾਲ ਲਗਾਤਾਰ ਕੀਤੀ ਜਾਵੇਗੀ ਇਸ ਤੋਂ ਇਲਾਵਾ ਇਸ ਨਵੇਂ ਬਲਾਕ ’ਚ ਇੱਕ ਡੇਰਾ ਪ੍ਰੇਮੀ ਵੱਲੋਂ ਆਪਣਾ ਮ੍ਰਿਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤਾ ਗਿਆ ਜਿਸ ਦੀ ਇਲਾਕੇ ’ਚ ਵੱਡੇ ਪੱਧਰ ’ਤੇ ਚਰਚਾ ਹੋ ਰਹੀ ਹੈ ਕਿਉਂਕਿ ਪਿੰਡਾਂ ਵਿੱਚ ਇਸ ਤਰ੍ਹਾਂ ਦਾ ਕੰਮ ਆਪਣੇ-ਆਪ ਵਿੱਚ ਇੱਕ ਵੱਖਰਾ ਕਾਰਜ ਹੈ ਬਲਾਕ ਵਿੱਚ ਇੱਕ ਲੋੜਵੰਦ ਪਰਿਵਾਰ ਨੂੰ ਮਕਾਨ ਵੀ ਬਣਾ ਕੇ ਦਿੱਤਾ ਗਿਆ ਜ਼ਿੰਮੇਵਾਰਾਂ ਨੇ ਦੱਸਿਆ ਕਿ ਇਸ ਲੋੜਵੰਦ ਪਰਿਵਾਰ ਦਾ ਗੁਜ਼ਾਰਾ ਬਹੁਤ ਹੀ ਔਖੇ ਤਰੀਕੇ ਨਾਲ ਚੱਲ ਰਿਹਾ ਸੀ ਤੇ ਇਹ ਖ਼ਸਤਾ ਹਾਲਤ ਘਰ ਵਿੱਚ ਰਹਿਣ ਲਈ ਮਜ਼ਬੂਰ ਸਨ, ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ਤਹਿਤ ਬਲਾਕ ਵੱਲੋਂ ਇਸ ਪਰਿਵਾਰ ਨੂੰ ਨਵਾਂ ਮਕਾਨ ਬਣਾ ਕੇ ਦਿੱਤਾ ਗਿਆ।
ਇਹ ਵੀ ਪੜ੍ਹੋ : 108 ਐਂਬੂਲੈਂਸ ਸਮੇਤ ਹੋਰ ਟੈਕਸੀ ਕੰਪਨੀਆਂ ਨੇ ਦਿੱਤਾ ਜਵਾਬ ਤਾਂ ‘ਇੰਸਾਂ’ ਨੇ ਨਿਭਾਇਆ ਇਨਸਾਨੀ ਫਰਜ਼
ਖੂਨਦਾਨ ਨੂੰ ਮਹਾਂਦਾਨ ਵੀ ਕਿਹਾ ਗਿਆ ਹੈ ਇਹ ਬਲਾਕ ਖੂਨਦਾਨ ਵਿੱਚ ਵੀ ਪਿੱਛੇ ਨਹੀਂ ਰਿਹਾ ਇਸ ਵਰ੍ਹੇ 25 ਯੂਨਿਟ ਖੂਨਦਾਨ ਕੀਤਾ ਗਿਆ ਖ਼ਾਸ ਗੱਲ ਇਹ ਹੈ ਕਿ ਜਿਹੜੇ ਪ੍ਰੇਮੀਆਂ ਵੱਲੋਂ ਖੂਨਦਾਨ ਕੀਤਾ ਗਿਆ, ਉਹ ਖੁਦ ਹਸਪਤਾਲਾਂ ਵਿੱਚ ਜਾ ਕੇ ਦਿੱਤਾ ਗਿਆ, ਜਿੱਥੋਂ ਡਾਕਟਰਾਂ ਵੱਲੋਂ ਖੂਨ ਦੀ ਮੰਗ ਕੀਤੀ ਗਈ ਸੀ ਇਸ ਤੋਂ ਇਲਾਵਾ ਡੇਂਗੂ ਪੀੜਤਾਂ ਲਈ 5 ਯੂਨਿਟ ਖੂਨ ਦੇ ਸੈੱਲ ਵੀ ਦਾਨ ਕੀਤੇ ਗਏ ਲੋੜਵੰਦ ਪਰਿਵਾਰਾਂ ਨੂੰ ਬਲਾਕ ਵੱਲੋਂ ਵਿਸ਼ੇਸ਼ ਤੌਰ ’ਤੇ ਰਾਸ਼ਨ ਦਿੱਤਾ ਜਾਂਦਾ ਰਿਹਾ ਹੈ 7 ਕਿੱਟਾਂ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਈਆਂ ਗਈਆਂ ਤੇ ਇਸ ਤੋਂ ਇਲਾਵਾ ਬਲਾਕ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਆਪਣੇ ਤੌਰ ’ਤੇ ਵੀ ਰਾਸ਼ਨ ਦਿੱਤਾ ਜਾਂਦਾ ਰਿਹਾ ਹੈ ਇਸ ਤੋਂ ਇਲਾਵਾ ਬਲਾਕ ਵੱਲੋਂ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਦੀਆਂ ਕਿੱਟਾਂ ਵੀ ਦਿੱਤੀਆਂ ਗਈਆਂ ਇਸ ਤੋਂ ਇਲਾਵਾ ਬਲਾਕ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਲੋੜਵੰਦ ਪਰਿਵਾਰਾਂ ਦੇ ਵਿਆਹ ’ਚ ਵੱਡੇ ਪੱਧਰ ’ਤੇ ਆਰਥਿਕ ਮੱਦਦ ਵੀ ਕੀਤੀ ਗਈ। (Welfare Work)
‘ਭਲਵਾਨ’ ਬਲਾਕ ਮਨੁੱਖਤਾ ਭਲਾਈ ਕਾਰਜ ਹੋਰ ਵੀ ਤੇਜ਼ੀ ਨਾਲ ਕਰੇਗਾ : ਹਰਿੰਦਰ ਇੰਸਾਂ ਮੰਗਵਾਲ | Welfare Work
ਇਸ ਸਬੰਧੀ ਗੱਲਬਾਤ ਕਰਦਿਆਂ 85 ਮੈਂਬਰ ਹਰਿੰਦਰ ਇੰਸਾਂ ਮੰਗਵਾਲ ਨੇ ਕਿਹਾ ਕਿ ਪੂਜਨੀਕ ਹਜ਼ੂਰ ਪਿਤਾ ਜੀ ਦੀ ਰਹਿਮਤ ਸਦਕਾ ਇਸ ਨਵੇਂ ਬਣੇ ਬਲਾਕ ਭਲਵਾਨ ਨੇ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਆਰੰਭ ਵਿੱਚ ਹੀ ਰਿਕਾਰਡ ਬਣਾਉਣੇ ਆਰੰਭ ਕਰ ਦਿੱਤੇੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਕੰਮ ਹੋਰ ਵੀ ਤੇਜ਼ ਰਫ਼ਤਾਰ ਨਾਲ ਕੀਤੇ ਜਾਣਗੇ (Welfare Work)
ਸਭ ਤੋਂ ਅੱਗੇ ਹੋ ਕੇ ਮਨੁੱਖਤਾ ਦੀ ਸੇਵਾ ਕਰ ਰਹੇ ਡੇਰਾ ਪ੍ਰੇਮੀ: ਸੁਖਵਿੰਦਰ ਬਬਲਾ
ਇਸ ਸਬੰਧੀ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਸੰਗਰੂਰ ਦੇ ਫਾਰਮੈਸੀ ਅਫ਼ਸਰ ਸੁਖਵਿੰਦਰ ਬਬਲਾ ਨੇ ਕਿਹਾ ਕਿ ਬਲਾਕ ਭਲਵਾਨ ਦੇ ਡੇਰਾ ਪ੍ਰੇਮੀ ਦਿਨ-ਰਾਤ ਸੇਵਾ ਵਿੱਚ ਲੱਗੇ ਹੋਏ ਹਨ ਉਨ੍ਹਾਂ ਕਿਹਾ ਕਿ ਜਦੋਂ ਵੀ ਸਿਵਲ ਹਸਪਤਾਲ ਵਿੱਚ ਖੂਨਦਾਨ ਜਾਂ ਕਿਸੇ ਹੋਰ ਮੈਡੀਕਲ ਸੇਵਾ ਦੀ ਜ਼ਰੂਰਤ ਪਈ ਹੈ ਤਾਂ ਹਮੇਸ਼ਾ ਹੀ ਡੇਰਾ ਪ੍ਰੇਮੀਆਂ ਨੇ ਅੱਗੇ ਹੋ ਕੇ ਸੇਵਾ ਕੀਤੀ ਹੈ ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀ ਜਿਹੜੀ ਸੇਵਾ ਕਰ ਰਹੇ ਹਨ, ਉਹ ਅੱਜ ਦੇ ਸਮੇਂ ਸਭ ਤੋਂ ਵੱਡੀ ਸੇਵਾ ਹੈ (Welfare Work)