Cultural Event Bhadson: ਬਲਾਕ ਭਾਦਸੋਂ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਪ੍ਰਤਿਭਾ ਖੋਜ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

Cultural Event Bhadson
ਭਾਦਸੋਂ: ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਜਗਜੀਤ ਸਿੰਘ ਨੌਹਰਾ, ਸਰਪੰਚ ਬਲਕਾਰ ਸਿੰਘ ਅਤੇ ਹੋਰ। ਤਸਵੀਰ: ਸੁਸ਼ੀਲ ਕੁਮਾਰ

ਸਰਕਾਰੀ ਸਕੂਲਾਂ ’ਚ ਵੱਧ ਤੋਂ ਵੱਧ ਬੱਚੇ ਦਾਖ਼ਲਾ ਕਰਵਾਉਣ ਲਈ ਕੀਤਾ ਪ੍ਰੇਰਿਤ : ਨੌਹਰਾ

Cultural Event Bhadson: (ਸੁਸ਼ੀਲ ਕੁਮਾਰ) ਭਾਦਸੋਂ। ਸਰਕਾਰੀ ਐਲੀਮੈਂਟਰੀ ਸਕੂਲ, ਲੌਟ ਵਿਖੇ ਬਲਾਕ ਪੱਧਰੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਪ੍ਰਤਿਭਾ ਖੋਜ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ,ਜਿਸ ਵਿੱਚ ਬਲਾਕ ਭਾਦਸੋਂ-2 ਦੇ ਵੱਖ-ਵੱਖ ਸਕੂਲ ਤੋਂ ਆਏ ਸੀ.ਡਬਲਯੂ.ਐੱਸ.ਐਨ ਬੱਚਿਆਂ ਨੇ ਆਪਣੀਆਂ ਪੇਸ਼ਕਾਰੀਆਂ ਕੀਤੀਆਂ। ਪ੍ਰੋਗਰਾਮ ਵਿੱਚ ਬੋਲਦਿਆਂ ਬਲਾਕ ਸਿੱਖਿਆ ਅਫਸਰ ਭਾਦਸੋਂ -2 ਜਗਜੀਤ ਸਿੰਘ ਨੌਹਰਾ ਨੇ ਬੱਚਿਆਂ ਦੇ ਮਾਪਿਆਂ ਨੂੰ ਸਰਕਾਰ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਜਾਗਰੂਕ ਕੀਤਾ ਅਤੇ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਬੱਚੇ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ: MGNREGA Protest: ਮਨਰੇਗਾ ਕਾਨੂੰਨ ਖਤਮ ਕਰਨ ਦੇ ਵਿਰੋਧ ‘ਚ ਮਜ਼ਦੂਰ ਕਰਨਗੇ ਰੋਸ ਪ੍ਰਦਰਸ਼ਨ

ਸਰਪੰਚ ਬਲਕਾਰ ਸਿੰਘ ਲੌਟ ਵੱਲੋਂ ਪੇਸ਼ਕਾਰੀ ਕਰਨ ਵਾਲੇ ਬੱਚਿਆਂ ਨੂੰ 500-500 ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਬਲਾਕ ਸਿੱਖਿਆ ਅਫ਼ਸਰ ਭਾਦਸੋਂ ਜਗਜੀਤ ਸਿੰਘ ਨੌਹਰਾ ਨੇ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਹੋਂਸਲਾ ਅਫਜ਼ਾਈ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਗੁਰਮੀਤ ਸਿੰਘ ਨਿਰਮਾਣ ਨੇ ਨਿਭਾਈ। ਇਸ ਵਿੱਚ ਪ੍ਰੋਗਰਾਮ ਵਿੱਚ ਪਹੁੰਚੀਆਂ ਸ਼ਖਸੀਅਤਾਂ ਦਾ ਰੁਪਿੰਦਰ ਪਾਲ ਸਿੰਘ ਵੱਲੋਂ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸਰਪੰਚ ਬਲਕਾਰ ਸਿੰਘ, ਪੰਚ ਮੱਘਰ ਸਿੰਘ, ਲਵਪ੍ਰੀਤ ਸਿੰਘ, ਗੰਗਾ ਰਾਮ,ਕ੍ਰਿਸ਼ਨ ਸਿੰਘ ,ਗੁਰਜੰਟ ਸਿੰਘ, ਗੁਰਦੀਪ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਪਰਮਜੀਤ ਕੌਰ, ਸਮੂਹ ਸੀਐੱਚਟੀ ਸਤਨਾਮ ਸਿੰਘ ਜਾਤੀਵਾਲ,ਗੁਰਪ੍ਰੀਤ ਸਿੰਘ ਜਿੰਦਲਪੁਰ, ਜਸਪਾਲ ਸਿੰਘ ਚਹਿਲ, ਰਮਨਜੀਤ ਕੌਰ ਅੱਡਾ ਸਹੌਲੀ, ਪਰਮਜੀਤ ਸਿੰਘ ਜੱਸੋਮਾਜਰਾ,ਆਈ.ਈ.ਆਰ.ਟੀ ਰਾਜੀਵ ਸ਼ਰਮਾ, ਬਲਬੀਰ ਸਿੰਘ,ਕਮਲ ਸ਼ਰਮਾ, ਰੁਪਿੰਦਰ ਪਾਲ ਸਿੰਘ, ਮਨਪ੍ਰੀਤ ਸਿੰਘ, ਨਰਿੰਦਰ ਸਿੰਘ ਰਮਨੀਕ ਕੌਰ ਹਾਜ਼ਰ ਸਨ।