Punjab Sports News: ਬਲਾਕ ਭਾਦਸੋਂ-2 ਦੀਆਂ ਖੇਡਾਂ ਅਮਿੱਟ ਪੈੜਾਂ ਛੱਡਦੀਆਂ ਹੋਈਆਂ ਸਮਾਪਤ

Block-Bhadson
ਭਾਦਸੋਂ : ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਹਰਪ੍ਰੀਤ ਸਿੰਘ ਡਿਪਟੀ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਤੇ ਬੀਪੀਈਓ ਜਗਜੀਤ ਨੌਹਰਾ ਤੇ ਹੋਰ ਸਟਾਫ। ਤਸਵੀਰ : ਸੁਸ਼ੀਲ ਕੁਮਾਰ

ਖੇਡਾਂ ਅਤੇ ਪੜ੍ਹਾਈ ਨਾਲ ਬੱਚੇ ਬੁਲੰਦੀਆਂ ਨੂੰ ਛੂਹ ਸਕਦੇ : ਨੌਹਰਾ

Punjab Sports News: (ਸੁਸ਼ੀਲ ਕੁਮਾਰ) ਭਾਦਸੋਂ। ਸਿੱਖਿਆ ਵਿਭਾਗ ਅਤੇ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਭਾਦਸੋਂ-2 ਜਗਜੀਤ ਸਿੰਘ ਨੌਹਰਾ ਦੀ ਰਹਿਨੁਮਾਈ ਹੇਠ ਬਲਾਕ ਪੱਧਰੀ 41 ਵੀਆਂ ਪ੍ਰਾਇਮਰੀ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਂਗੇਵਾਲ ਵਿਖੇ ਅਮਿੱਟ ਪੈੜਾਂ ਛੱਡਦੀਆਂ ਸਮਾਪਤ ਹੋਈਆਂ । ਇਸ ਸਮੇਂ ਸ਼ੈਲੇਂਦਰ ਸ਼ਰਮਾ ਡਿਪਟੀ ਡਾਇਰੈਕਟਰ ਐਸਸੀਆਰਟੀ ਪੰਜਾਬ ਨੇ ਅਖੀਰਲੇ ਦਿਨ ਦੀਆਂ ਖੇਡਾਂ ਦਾ ਉਦਘਾਟਨ ਕੀਤਾ ਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ।

ਇਨਾਮ ਵੰਡ ਦੀ ਰਸਮ ਸਮੇਂ ਵਿਸ਼ੇਸ਼ ਤੌਰ ’ਤੇ ਪਹੁੰਚੇ ਹਰਪ੍ਰੀਤ ਸਿੰਘ ਪੀਸੀਐਸ ਡਿਪਟੀ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਅਧਿਆਪਕਾਂ ਅਤੇ ਮਾਪਿਆਂ ਦਾ ਹਮੇਸ਼ਾ ਸਤਿਕਾਰ ਕਰੋ। ਜਿਨਾਂ ਸਦਕਾ ਤੁਸੀਂ ਬੁਲੰਦੀਆਂ ਨੂੰ ਛੂਹ ਸਕਦੇ ਹੋ।

ਇਨਾਂ ਖੇਡਾਂ ਵਿੱਚ ਕ੍ਰਮਵਾਰ ਮੁੰਡਿਆਂ ਦੀਆਂ ਪਹਿਲੇ ਤੇ ਦੂਜੇ ਦਰਜੇ ਦੀਆਂ ਪੁਜੀਸ਼ਨਾਂ:-ਬੈਡਮਿੰਟਨ ਸੈਂਟਰ ਅੱਡਾ ਸਹੌਲੀ ਫਸਟ, ਸੈਂਟਰ ਚਹਿਲ ਸੈਕਿੰਡ, ਮਿੰਨੀ ਹੈਂਡਬਾਲ ਸੈਂਟਰ ਜਾਤੀਵਾਲ ਫਸਟ, ਸੈਂਟਰ ਲੌਟ ਸੈਕਿੰਡ, ਫੁੱਟਬਾਲ ਸੈਂਟਰ ਜਾਤੀਵਾਲ ਫਸਟ, ਗੋਬਿੰਦਪੁਰਾ ਸੈਕਿੰਡ, ਹਾਕੀ ਸੈਂਟਰ ਮਟੋਰੜਾ ਫਸਟ, ਸੈਂਟਰ ਅੱਡਾ ਸਹੌਲੀ ਸੈਕਿੰਡ, ਸਤਰੰਜ ਸੈਂਟਰ ਲੌਟ ਫਸਟ, ਸੈਂਟਰ ਮਟੋਰੜਾ ਸੈਕਿੰਡ, ਕਬੱਡੀ ਨੈਸ਼ਨਲ ਅੱਡਾ ਸਹੌਲੀ ਫਸਟ, ਮਟੋਰੜਾ ਸੈਕਿੰਡ, ਜਿਮਨਾਸਟਿਕ ਸੈਂਟਰ ਜਾਤੀਵਾਲ ਫਸਟ, ਅੱਡਾ ਸਹੌਲੀ ਸੈਕਿੰਡ, ਯੋਗਾ ਟੀਮ ਸੈਂਟਰ ਜਾਤੀਵਾਲ ਫਸਟ, ਲੌਟ ਸੈਕਿੰਡ, ਕਬੱਡੀ ਸਰਕਲ ਸਟਾਈਲ ਮਟੋਰੜਾ ਫਸਟ, ਗੋਬਿੰਦਪੁਰਾ ਸੈਕਿੰਡ ,ਰੱਸਾਕਸੀ ਅੱਡਾ ਸਹੌਲੀ ਫਸਟ, ਜਿੰਦਲਪੁਰ ਸੈਕਿੰਡ ,ਖੋ-ਖੋ ਗੋਬਿੰਦਪੁਰਾ ਫਸਟ, ਅੱਡਾ ਸਹੌਲੀ ਸੈਕਿੰਡ।

ਇਹ ਵੀ ਪੜ੍ਹੋ: Gold Price Today: ਦੀਵਾਲੀ ਤੋਂ ਤੁਰੰਤ ਬਾਅਦ ਸੋਨੇ ਦੀਆਂ ਕੀਮਤਾਂ ’ਚ ਗਿਰਾਵਟ, ਜਾਣੋ ਤਾਜ਼ਾ ਕੀਮਤਾਂ

ਕੁੜੀਆਂ ਦੇ ਕ੍ਰਮਵਾਰ ਪਹਿਲੇ ਤੇ ਦੂਜੇ ਦਰਜੇ ਦੀਆਂ ਪੁਜੀਸਨਾਂ:- ਬੈਡਮਿੰਟਨ ਅੱਡਾ ਸਹੌਲੀ ਫਸਟ, ਲੌਟ ਸੈਕਿੰਡ ,ਹਾਕੀ ਅੱਡਾ ਸਹੌਲੀ ਫਸਟ, ਸੈਂਟਰ ਮਟੋਰੜਾ ਸੈਕਿੰਡ, ਫੁੱਟਬਾਲ ਸੈਂਟਰ ਜਾਤੀਵਾਲ ਫਸਟ, ਸੈਂਟਰ ਮਟੋਰੜਾ ਸੈਕਿੰਡ, ਮਿੰਨੀ ਹੈਂਡਬਾਲ ਸੈਂਟਰ ਲੌਟ ਫਸਟ, ਸੈਂਟਰ ਜਾਤੀਵਾਲ ਸੈਕਿੰਡ, ਜਿਮਨਾਸਟਿਕ ਸੈਂਟਰ ਜਾਤੀਵਾਲ ਫਸਟ, ਅੱਡਾ ਸਹੌਲੀ ਸੈਕਿੰਡ ,ਖੋ-ਖੋ ਸੈਂਟਰ ਗੋਬਿੰਦਪੁਰਾ ਫਸਟ, ਸੈਂਟਰ ਲੌਟ ਸੈਕਿੰਡ। ਉਵਰ ਆਲ ਟਰਾਫ਼ੀ ਸੈਂਟਰ ਜਾਤੀਵਾਲ ਨੇ ਜਿੱਤੀ।

Block Bhadson
ਭਾਦਸੋਂ : ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਹਰਪ੍ਰੀਤ ਸਿੰਘ ਡਿਪਟੀ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਤੇ ਬੀਪੀਈਓ ਜਗਜੀਤ ਨੌਹਰਾ ਤੇ ਹੋਰ ਸਟਾਫ। ਤਸਵੀਰ : ਸੁਸ਼ੀਲ ਕੁਮਾਰ

Block Bhadson Block Bhadson Block Bhadson

ਇਸ ਸਮੇਂ ਇੰਚਾਰਜ ਸਸਸਸ ਮਾਂਗੇਵਾਲ ਹਰਪ੍ਰੀਤ ਕੌਰ, ਬੀਐਸੳ ਹਰਦੀਪ ਸਿੰਘ, ਤੇਜਵੰਤ ਸਿੰਘ ਸਟੇਟ ਐਵਾਰਡੀ, ਖੇਡ ਸਕੱਤਰ ਗੁਰਪ੍ਰੀਤ ਸਿੰਘ ਪੰਧੇਰ, ਸਹਾਇਕ ਖੇਡ ਸਕੱਤਰ ਸਤਨਾਮ ਸਿੰਘ, ਸੀਐੱਚਟੀ, ਜਸਪ੍ਰੀਤ ਸਿੰਘ, ਜਸਪਾਲ ਸਿੰਘ, ਰਮਨਜੀਤ ਕੌਰ, ਗੁਰਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ, ਗੁਰਮੀਤ ਸਿੰਘ ਨਿਰਮਾਣ, ਸਟੇਜ ਸਕੱਤਰ ਸਤਨਾਮ ਸਿੰਘ ਪਾਲੀਆ, ਜਸਵਿੰਦਰ ਸਿੰਘ ਬੀਆਰਸੀ, ਕਮਲਜੀਤ ਕੌਰ ਕਲਰਕ, ਖੇਡ ਪ੍ਰਬੰਧਕ ਸਕੂਲ ਮੁੱਖੀ ਮਾਂਗੇਵਾਲ ਕਰਮਜੀਤ ਸਿੰਘ ਤੇ ਪਰਮਲ ਸਿੰਘ, ਅਮਨਿੰਦਰ ਸਿੰਘ ਬਲਾਕ ਦੇ ਸਮੂਹ ਅਧਿਆਪਕ, ਰੈਫਰੀ, ਕੋਚ ਅਤੇ ਬੱਚੇ ਹਾਜ਼ਰ ਸਨ। Punjab Sports News