ਪਰਮਾਤਮਾ ਦੀ ਚਰਚਾ ਨਾਲ ਆਉਂਦੀਆਂ ਹਨ ਬਰਕਤਾਂ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਜਿੰਨੀ ਵੀ ਮਾਲਕ, ਪਰਮਾਤਮਾ ਦੀ ਚਰਚਾ ਕਰਦਾ ਹੈ, ਓਨੀਆਂ ਹੀ ਬਰਕਤਾਂ ਉਸ ਦੀ ਝੋਲੀ ’ਚ ਪੈਂਦੀਆਂ ਜਾਂਦੀਆਂ ਹਨ ਪਰ ਜੇਕਰ ਇਨਸਾਨ ਦੁਨੀਆਂ ਦੀ, ਆਪਣੇ ਮਾਂ-ਬਾਪ ਦੀ, ਪਰਿਵਾਰ ਦੀ ਤੇ ਪਰਮਾਤਮਾ ਦੀ ਨਿੰਦਿਆ, ਚੁਗਲੀ ਤੇ ਬੁਰਾਈਆਂ ਕਰਦਾ ਹੈ ਤਾਂ ਉਸ ਦੀ ਜ਼ਿੰਦਗੀ ’ਚੋਂ ਬਰਕਤਾਂ ਤੇ ਖੁਸ਼ੀਆਂ ਖੰਭ ਲਾ ਕੇ ਉੱਡ ਜਾਂਦੀਆਂ ਹਨ
ਇਸ ਲਈ ਕਿਸੇ ਵੀ ਕੀਮਤ ’ਤੇ ਕਿਸੇ ਦੀ ਨਿੰਦਿਆ, ਚੁਗਲੀ ਜਾਂ ਬੁਰਾਈ ਨਾ ਕਰੋ ਕਿਸੇ ਦੀ ਬੁਰਾਈ ਕਰਨਾ ਆਪਣੇ ਪੈਰਾਂ ’ਤੇ ਕੁਹਾੜੀ ਮਾਰਨ ਬਰਾਬਰ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅਸੀਂ ਸਾਰੇ ਪਵਿੱਤਰ ਧਰਮ ਗ੍ਰੰਥ ਪੜ੍ਹੇ ਪਵਿੱਤਰ ਰਮਾਇਣ, ਗੁਰਬਾਣੀ, ਕੁਰਾਨ ਤੇ ਬਾਈਬਲ ਸਾਰਿਆਂ ’ਚ ਇਹੀ ਲਿਖਿਆ ਹੋਇਆ ਮਿਲਿਆ ਕਿ ਕਿਉਂ! ਬੇਵਜ੍ਹਾ ਆਪਣੀ ਜ਼ੁਬਾਨ ਤੇ ਆਪਣੇ ਦਿਮਾਗ ਨੂੰ ਵਿਅਰਥ ਖਪਾਉਂਦੇ ਹੋ ਦੂਜਿਆਂ ਦੀ ਨਿੰਦਿਆ ਮੈਲ ਧੋਣ ਬਰਾਬਰ ਹੈ,
ਜੇਕਰ ਤੁਸੀਂ ਨਿੰਦਿਆ ਕਰੋਗੇ ਤਾਂ ਤੁਹਾਡੇ ਅੰਦਰ ਪਾਪ ਕਰਮਾਂ ਦੀ ਮੈਲ ਚੜ੍ਹਦੀ ਜਾਵੇਗੀ ਤੇ ਤੁਸੀਂ ਆਪਣੀ ਜ਼ਿੰਦਗੀ ’ਚ ਹਮੇਸ਼ਾ ਦੁਖੀ ਤੇ ਪਰੇਸ਼ਾਨ ਰਹੋਗੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜਿੰਨਾ ਸਮਾਂ ਦੂਜਿਆਂ ਦੀ ਬੁਰਾਈ ਕਰਨ ਤੇ ਬੁਰਾ ਦੇਖਣ ’ਚ ਲਗਾਉਂਦਾ ਹੈ ਜੇਕਰ ਉਸ ਤੋਂ ਅੱਧਾ ਸਮਾਂ ਵੀ ਉਹ ਆਪਣਾ ਭਲਾ ਮੰਗਣ ਤੇ ਅੱਲ੍ਹਾ, ਮਾਲਕ ਦੀ ਚਰਚਾ ’ਚ ਲਗਾ ਦੇਵੇ ਤਾਂ ਯਕੀਨਨ ਉਸ ਦੇ ਜਨਮਾਂ-ਜਨਮਾਂ ਦੇ ਪਾਪ ਕਰਮ ਪਲ ’ਚ ਕੱਟ ਜਾਣਗੇ ਤੇ ਉਹ ਮਾਲਕ ਦੀਆਂ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਵੇਗਾ ਇਸ ਲਈ ਕਦੇ ਕਿਸੇ ਨੂੰ ਬੁੁਰਾ ਨਾ ਕਹੋ
ਪੂਜਨੀਕ ਹਜ਼ੂਰ ਪਿਤਾ ਜੀ ਫ਼ਰਮਾਉਂਦੇ ਹਨ ਕਿ ਅਸੀਂ ਅੱਜ ਤੱਕ ਕਿਸੇ ਨੂੰ ਵੀ ਆਪਣੀਆਂ ਬੁਰਾਈਆਂ ਗਾਉਂਦੇ ਨਹੀਂ ਦੇਖਿਆ ਸੰਤ, ਪੀਰ, ਫ਼ਕੀਰ ਨੂੰ ਛੱਡ ਦਿਓ ਉਹ ਤਾਂ ਇਸ ਨਾਸ਼ਵਾਨ ਦੁਨੀਆਂ ਤੋਂ ਭਲੀ-ਭਾਂਤੀ ਵਾਕਫ਼ ਹਨ ਕਬੀਰ ਜੀ ਨੇ ਲਿਖਿਆ ਹੈ,‘ਕਬੀਰਾ ਸਭ ਤੇ ਹਮ ਬੁਰੇ, ਹਮ ਤਜ ਭਲਾ ਸਭ ਕੋਇ, ਜਿਸ ਐਸਾ ਕਰ ਜਾਣਿਆ, ਮੀਤ ਹਮਾਰਾ ਸੋਇ।’ ਇਨਸਾਨ ਨੂੰ ਆਪਣੀਆਂ ਕਮੀਆਂ ਨਜ਼ਰ ਕਿਉਂ ਨਹੀਂ ਆਉਂਦੀਆਂ ਹਨ,
ਜਦੋਂ ਕਿ ਉਸ ਨੂੰ ਦੂਜਿਆਂ ਦੀਆਂ ਕਮੀਆਂ ਤੁਰੰਤ ਨਜ਼ਰ ਆ ਜਾਂਦੀਆਂ ਹਨ ਆਪਣੇ ਗੁਣ ਤਾਂ ਨਜ਼ਰ ਆਉਂਦੇ ਹਨ, ਪਰ ਦੂਜਿਆਂ ਦੇ ਗੁਣ ਕਿਉਂ ਛੁਪ ਜਾਂਦੇ ਹਨ ਇਨਸਾਨ ਨੂੰ ਆਪਣੇ ਔਗੁਣ ਦੇਖਣੇ ਚਾਹੀਦੇ ਹਨ ਤਾਂਕਿ ਉਸ ਦੇ ਦਿਲ ਤੇ ਦਿਮਾਗ ’ਚੋਂ ਔਗੁਣ ਦੂਰ ਹੋ ਜਾਣ ਦੂਜਿਆਂ ਦੇ ਹਮੇਸ਼ਾ ਗੁਣਾਂ ਨੂੂੰ ਦੇਖੋ ਤਾਂਕਿ ਉਹ ਸਾਰੇ ਗੁਣ ਤੁਹਾਡੇ ’ਚ ਆ ਜਾਣ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ