ਧੰਨ ਹੈਂ ਤੂੰ ਮਾਂ ਧਰਤੀਏ
ਧੰਨ ਹੈਂ ਤੂੰ ਮਾਂ ਧਰਤੀਏ ਰਹੀ ਹਿੱਕੋਂ ਅੰਨ ਉਗਾਅ,
ਕਿੰਨੇ ਝੱਖੜ ਝੋਲੇ ਸਹਿ ਕੇ ਦੁਨੀਆਂ ਰਹੀ ਰਜਾਅ।
ਕਿੰਨੀਆਂ ਫ਼ਸਲਾਂ ਬਾਗ ਬਰੂਟੇ ਨੇ ਸਭ ਤੇਰੇ ਜਾਏ,
ਬੰਦੇ ਨੂੰ ਸਭ ਦੇਣ ਵਾਲੀਏ ਕਰਦੀ ਨਹੀਂ ਦਗਾਅ।
ਇੱਕ ਮਨੁੱਖ ਨੇ ਗਲਤੀ ਕੀਤੀ ਹੈ ਜੋ ਬਹੁਤੀ ਵੱਡੀ,
ਤੇਰੇ ਸੱਚੀ-ਸੁੱਚੀ ਦੇ ਵਿੱਚ ਦਿੱਤੀ ਜ਼ਹਿਰ ਮਿਲਾਅ।
ਚਾਰੇ ਪਾਸੇ ਹੱਥ ਮਾਰਦੈ ਨਹੀਂ ਕਦੇ ਵੀ ਰੱਜਦਾ,
ਕੁਦਰਤ ਨਾ’ ਖਿਲਵਾੜ ਕਰਨ ਦੀ ਬੰਦਾ ਇੱਕ ਵਜ੍ਹਾ।
ਕੋਈ ਮਿੱਟੀ ਨਾ’ ਮਿੱਟੀ ਹੁੰਦੈ ਤੇ ਕੋਈ ਰਹਿੰਦਾ ਡਰਦਾ,
ਫ਼ੇਰ ਵੀ ਧਰਤੀ ਮਾਂ ਤੂੰ ਸਭਨੂੰ ਲੈਂਦੀ ਵਿੱਚ ਸਮਾਅ।
ਜਸਵੀਰ ਫ਼ੀਰਿਆ ਰਲਕੇ ਇਹੋ ਜਾ ਉਪਰਾਲਾ ਕਰੀਏ,
ਪੌਣ ਪਾਣੀ ਜ਼ਹਿਰੀਲਾ ਹੋ ਰਿਹਾ ਲਈਏ ਅੱਜ ਬਚਾਅ।
ਜਸਵੀਰ ਫ਼ੀਰਾ, ਮੋ. 84373-68027
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.